01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਜੀਠੀ ਮਾਈਨਰ ਨੂੰ ਪੱਕਾ ਕਰਨ ਦੀ ਯੋਜਨਾ ਨੇ ਮਾਈਨਰ ਕੰਢੇ ਵੱਸੇ ਲੋਕਾਂ ਦੇ ਸਾਹ ਸੂਤੇ ਘਰਾਂ ਦੇ ਰਸਤੇ ਅਤੇ ਗੰਦੇ ਪਾਣੀ ਦੀ ਨਿਕਾਸੀ ਬੰਦ* ਆਪ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਲੋਕਾਂ ਨੂੰ ਮੁਸ਼ਕਿਲ ਦੇ ਹੱਲ ਦਾ ਭਰੋਸਾ ਦਿਵਾਇਆ <br/>

ਅਜੀਤ ਡੈਸਕ 18-05-2026
ਦੀਨਾਨਗਰ, 17 ਮਈ (ਸ਼ਾਮ ਸਿੰਘ ਘੁੰਮਣ)-ਪੰਜਾਬ ਸਰਕਾਰ ਦੇ ਨਹਿਰੀ ਵਿਭਾਗ ਵਲੋਂ ਖੇਤਾਂ ਦੀ ਸਿੰਜਾਈ ਲਈ ਨਹਿਰੀ ਪਾਣੀ ਦੀ ਉਪਲਬਧਤਾ ਵਧਾਉਣ ਦੇ ਮੰਤਵ ਨਾਲ ਨਹਿਰੀ ਸੂਇਆਂ ਦੇ ਕੀਤੇ ਜਾ ਰਹੇ ਨਵੀਨੀਕਰਨ ਦੀ ਯੋਜਨਾ ਦੀਨਾਨਗਰ ਸ਼ਹਿਰ ਦੇ ਵਾਰਡ ਨੰਬਰ 6, 7 ਅਤੇ 10 ਦੇ ਲੋਕਾਂ ਲਈ ਮੁਸੀਬਤ ਬਣ ਗਈ ਹੈ | ਨਹਿਰੀ ਵਿਭਾਗ ਵਲੋਂ ਦੀਨਾਨਗਰ ਦੇ ਉਕਤ ਵਾਰਡਾਂ ਦੇ ਕਿ੍ਸ਼ਨਾ ਨਗਰ ਕੈਂਪ, ਅਵਾਂਖਾ ਅਤੇ ਕੁਝ ਹੋਰ ਇਲਾਕਿਆਂ 'ਚੋਂ ਲੰਘਦੇ ਮਜੀਠੀ ਮਾਈਨਰ ਨੂੰ ਪੱਕਾ ਕਰਨ ਦੀ ਕਵਾਇਦ ਨਾਲ ਮਾਈਨਰ ਕੰਢੇ ਵੱਸਦੇ ਲੋਕਾਂ ਦੇ ਘਰਾਂ ਦੇ ਰਸਤੇ ਬੰਦ ਹੋਣ ਦੇ ਇਲਾਵਾ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ | ਦੱਸਣਯੋਗ ਹੈ ਕਿ ਦੀਨਾਨਗਰ ਸ਼ਹਿਰ ਦੇ ਵਾਰਡ ਨੰਬਰ 6, 7 ਅਤੇ 10 ਦੇ ਕਿ੍ਸ਼ਨਾ ਨਗਰ ਕੈਂਪ ਦੀ ਵੱਡੀ ਵਸੋਂ ਸ਼ਹਿਰ 'ਚੋਂ ਲੰਘਦੇ ਮਜੀਠੀ ਮਾਈਨਰ ਦੇ ਆਲੇ ਦੁਆਲੇ ਵੱਸਦੀ ਹੈ, ਅਨੇਕਾਂ ਲੋਕਾਂ ਵਲੋਂ ਨਹਿਰੀ ਵਿਭਾਗ ਦੀ ਜ਼ਮੀਨ ਉੱਪਰ ਕਬਜ਼ਾ ਕਰਕੇ ਘਰ ਵਗ਼ੈਰਾ ਬਣਾਏ ਹੋਏ ਹਨ ਅਤੇ ਇਨ੍ਹਾਂ ਸਾਰੇ ਇਲਾਕਿਆਂ ਦੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਹੋਰ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਵਲੋਂ ਗੰਦਾ ਪਾਣੀ ਵੀ ਮਜੀਠੀ ਮਾਈਨਰ ਵਿਚ ਹੀ ਸੱੁਟਿਆ ਜਾਂਦਾ ਹੈ | ਹੁਣ ਮਜੀਠੀ ਮਾਈਨਰ ਨੂੰ ਪੱਕਾ ਕਰਨ ਦੀ ਕਵਾਇਦ ਦੌਰਾਨ ਨਹਿਰੀ ਵਿਭਾਗ ਨੇ ਮਾਈਨਰ ਦੇ ਉੱਪਰੋਂ ਲੰਘਣ ਲਈ ਲੋਕਾਂ ਵਲੋਂ ਬਣਾਏ ਗਏ ਲਾਂਘੇ ਬੰਦ ਕਰਨ ਦੇ ਇਲਾਵਾ ਮਾਈਨਰ ਵਿਚ ਸੁੱਟਿਆ ਜਾ ਰਿਹਾ ਗੰਦਾ ਪਾਣੀ ਵੀ ਬੰਦ ਕਰ ਦਿੱਤਾ ਹੈ | ਜਿਸ ਕਾਰਨ ਇਸ ਇਲਾਕੇ ਦੇ ਲੋਕਾਂ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ | ਲੋਕਾਂ ਦੀ ਇਸ ਮੁਸ਼ਕਿਲ ਨੂੰ ਵੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਕਿ੍ਸ਼ਨਾ ਨਗਰ ਕੈਂਪ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਵਾਰਡ ਨੰਬਰ 6, 7 ਅਤੇ 10 ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਮਗਰੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਤੇ ਲੋਕਾਂ ਦੀ ਮੁਸ਼ਕਿਲ ਦੇ ਹੱਲ ਲਈ ਕਿਹਾ | ਇਲਾਕੇ ਦੀ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਂਜ ਤਾਂ ਕਾਂਗਰਸ ਤੇ ਅਕਾਲੀ, ਭਾਜਪਾ ਪਾਰਟੀਆਂ ਦੇ ਲੋਕ ਵਿਕਾਸ ਦੇ ਦਾਅਵੇ ਕਰਦੇ ਨਹੀਂ ਥੱਕਦੇ | ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ ਅਤੇ ਲੋਕ ਅੱਜ ਵੀ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ | ਇੰਨੀ ਵੱਡੀ ਆਬਾਦੀ ਕੋਲ ਗੰਦੇ ਪਾਣੀ ਦੀ ਨਿਕਾਸੀ ਦੇ ਕੋਈ ਪ੍ਰਬੰਧ ਨਹੀਂ ਹਨ | ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਲੋਕਾਂ ਦੇ ਨਾਲ ਹਨ ਅਤੇ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦੇਣਗੇ |

ਪਿਛਲੀ ਖ਼ਬਰ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਜੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।