01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 18-05-2026
ਕੋਟਲੀ ਸੂਰਤ ਮੱਲ੍ਹੀ, 17 ਮਈ (ਕੁਲਦੀਪ ਸਿੰਘ ਨਾਗਰਾ)-ਜੀ.ਐੱਸ. ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਗਵਾਨਪੁਰ ਦੀ 12ਵੀਂ ਜਮਾਤ ਦੇ ਸੀ.ਬੀ.ਐੱਸ.ਈ. ਨਤੀਜੇ ਸ਼ਾਨਦਾਰ ਰਹੇ | ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਸੋਨੀਆ ਮਹਾਜਨ ਨੇ ਦੱਸਿਆ ਕਿ ਸੰਸਥਾ ਦੇ ਕੁੱਲ 33 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਭ ਨੇ ਵਧੀਆ ਪ੍ਰਦਰਸ਼ਨ ਕੀਤਾ | ਸਾਰੇ ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰ ਕੇ ਸ਼ਾਨਦਾਰ ਨਤੀਜਾ ਦਰਜ ਕੀਤਾ | ਕਾਮਰਸ ਵਿਚ ਜਸਪ੍ਰੀਤ ਕੌਰ ਨੇ 94.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਨਾਨ-ਮੈਡੀਕਲ ਸ਼ਾਖਾ ਵਿਚ ਨਿਮਰਤਪ੍ਰੀਤ ਕੌਰ ਨੇ 90.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ ਰਿਧਿਮਾ ਨੇ 90 ਫ਼ੀਸਦੀ, ਜੋਬਨਪ੍ਰੀਤ ਨੇ 89 ਫ਼ੀਸਦੀ, ਪ੍ਰਭਲੀਨ ਕੌਰ ਨੇ 85 ਫ਼ੀਸਦੀ, ਚਾਹਤ ਨੇ 84 ਫ਼ੀਸਦੀ, ਅਨਮੋਲਦੀਪ ਨੇ 80 ਫ਼ੀਸਦੀ, ਜਪੁਜੀ ਕੌਰ ਨੇ 79 ਫ਼ੀਸਦੀ, ਪੁਨਰਪ੍ਰੀਤ, ਨਮਰੀਤ ਅਤੇ ਰਵਨੀਤ ਨੇ 72 ਫ਼ੀਸਦੀ ਅਤੇ ਅੰਮਿ੍ਤਪਾਲ ਨੇ 71 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ, ਜਦੋਂ ਕਿ ਵਿਸ਼ਿਆਂ ਅਨੁਸਾਰ ਵੀ ਵਿਦਿਆਰਥੀਆਂ ਦਾ ਪ੍ਰਦਰਸ਼ਨ ਕਾਬਿਲ-ਏ-ਤਾਰੀਫ਼ ਰਿਹਾ | ਪੰਜਾਬੀ ਵਿਸ਼ੇ ਵਿਚ ਸਭ ਤੋਂ ਵੱਧ 98 ਅੰਕ ਪ੍ਰਾਪਤ ਹੋਏ ਅਤੇ 15 ਵਿਦਿਆਰਥੀਆਂ ਨੇ ਪੰਜਾਬੀ ਵਿਚ 90 ਤੋਂ ਵੱਧ ਅੰਕ ਹਾਸਲ ਕੀਤੇ | ਅੰਗਰੇਜ਼ੀ ਵਿਚ ਸਭ ਤੋਂ ਵੱਧ 97 ਅੰਕ, ਗਣਿਤ ਵਿਚ 91 ਅੰਕ, ਫਿਜ਼ਿਕਸ ਵਿਚ 93 ਅੰਕ ਅਤੇ ਜੀਵ ਵਿਗਿਆਨ ਵਿਚ 95 ਅੰਕ ਪ੍ਰਾਪਤ ਹੋਏ | ਬਿਜਨਸ ਸਟੱਡੀ ਵਿਚ ਜਸਪ੍ਰੀਤ ਕੌਰ ਅਤੇ ਜੋਬਨਪ੍ਰੀਤ ਨੇ 95 ਅੰਕ ਹਾਸਲ ਕੀਤੇ, ਜਦਕਿ ਅਕਾਊਾਟੈਂਸੀ ਵਿਚ ਜਸਪ੍ਰੀਤ ਕੌਰ ਨੇ 95 ਅੰਕ ਅਤੇ ਅਰਥ ਸ਼ਾਸਤਰ ਵਿਚ ਰਿਧਿਮਾ ਨੇ 92 ਅੰਕ ਪ੍ਰਾਪਤ ਕਰ ਕੇ ਵਿਸ਼ੇ ਵਿਚ ਪਹਿਲਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਸੋਨੀਆ ਮਹਾਜਨ ਨੇ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਸਹੀ ਰਹਿਨੁਮਾਈ ਨਾਲ ਹੀ ਇਹ ਸ਼ਾਨਦਾਰ ਨਤੀਜੇ ਸੰਭਵ ਹੋਏ ਹਨ | ਸਕੂਲ ਦੇ ਡਾਇਰੈਕਟਰ ਸ: ਅਜੋਧ ਸਿੰਘ ਨੇ ਕਿਹਾ ਕਿ ਸਕੂਲ ਹਮੇਸ਼ਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਇਹ ਨਤੀਜੇ ਸਕੂਲ ਦੀ ਉੱਚ ਸਿੱਖਿਆ ਪ੍ਰਣਾਲੀ ਦਾ ਪ੍ਰਮਾਣ ਹਨ | ਐੱਮ.ਡੀ. ਸ: ਹਰਦਿਆਲ ਸਿੰਘ ਅਤੇ ਚੇਅਰਪਰਸਨ ਮੈਡਮ ਬਲਜਿੰਦਰ ਕੌਰ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਮਜੀਠੀ ਮਾਈਨਰ ਨੂੰ ਪੱਕਾ ਕਰਨ ਦੀ ਯੋਜਨਾ ਨੇ ਮਾਈਨਰ ਕੰਢੇ ਵੱਸੇ ਲੋਕਾਂ ਦੇ ਸਾਹ ਸੂਤੇ ਘਰਾਂ ਦੇ ਰਸਤੇ ਅਤੇ ਗੰਦੇ ਪਾਣੀ... ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਦੇ ਬੱਚਿਆਂ ਦੇ ਬੋਰਡ ਨਤੀਜਿਆਂ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।