ਜਗਰਾਉਂ, 17 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸਾਹਿਤ ਸਭਾ ਜਗਰਾਉਂ ਦੀ ਮਹੀਨਵਾਰ ਇਕੱਤਰਤਾ ਹੋਈ | ਇਸ ਮੌਕੇ ਡਾ. ਐੱਚ. ਐੱਸ. ਡਾਰਲਿੰਗ, ਵਿੰਗ ਕਮਾਂਡਰ, ਭਾਰਤੀ ਹਵਾਈ ਸੈਨਾ ਤੇ ਕੈਂਸਰ ਦੇ ਮਹਾਂ-ਮਾਹਿਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਭਾ ਦੀ ਪ੍ਰਧਾਨਗੀ ਪ੍ਰਧਾਨ ਮੇਜਰ ਸਿੰਘ ਛੀਨਾ ਨੇ ਕੀਤੀ, ਜਦਕਿ ਮੰਚ ਸੰਭਾਲਣ ਦੀ ਜ਼ਿੰਮੇਵਾਰੀ ਪ੍ਰੋ: ਐੱਚ. ਐੱਸ. ਡਿੰਪਲ ਨੇ ਨਿਭਾਈ | ਸਭ ਤੋਂ ਪਹਿਲਾਂ ਭੁਪਿੰਦਰ ਚੌਂਕੀਮਾਨ ਦੀ 12ਵੀਂ ਕਿਤਾਬ 'ਨਸ਼ੀਲੇ ਪਦਾਰਥ ਤੇ ਸਾਮਰਾਜਵਾਦ' ਦਾ ਲੋਕ-ਅਰਪਣ ਕੀਤਾ, ਜਿਸ ਉਪਰੰਤ ਕਿਤਾਬ ਬਾਰੇ ਸਾਬਕਾ ਸਭਾ ਪ੍ਰਧਾਨ ਅਵਤਾਰ ਜਗਰਾਉਂ, ਜਨਰਲ ਸਕੱਤਰ ਪ੍ਰੋ: ਐੱਚ. ਐੱਸ. ਡਿੰਪਲ ਤੇ ਡਾ. ਐੱਚ. ਐੱਸ. ਡਾਰਲਿੰਗ ਨੇ ਆਪਣੇ ਵਿਚਾਰ ਸਾਂਝੇ ਕੀਤੇ | ਉਪਰੰਤ ਇਕ ਕਵੀ ਦਰਬਾਰ ਦੌਰਾਨ ਗੁਰਜੀਤ ਸਹੋਤਾ ਨੇ ਗਜ਼ਲ 'ਜਿਸ ਧੜੱਲੇਦਾਰ ਦੀ ਚਰਚਾ ਸੀ', ਦਰਸ਼ਨ ਬੋਪਾਰਾਏ ਨੇ ਨਜ਼ਮ 'ਹਵਾ ਵਿਚ ਲਹਿਰਾਉਂਦੇ ਅਹਿਸਾਸ', ਅਜੀਤ ਪਿਆਸਾ ਨੇ 'ਜਗਰਾਵਾਂ ਠੰਢੀਆਂ ਛਾਵਾਂ' ਕਵਿਤਾ ਰਾਹੀਂ, ਅਵਤਾਰ ਜਗਰਾਉਂ ਨੇ 'ਬਦਲ ਲਹਿਜਾ ਤਰਜ਼ ਦਾ', ਹਰਬੰਸ ਅਖਾੜਾ ਨੇ 1964 'ਚ ਆਪਣੇ ਦਾਦੇ ਸ: ਸ਼ਾਮ ਸਿੰਘ ਦੇ ਅਕਾਲ ਚਲਾਣੇ ਸਮੇਂ ਬਾਪ ਗਿਆਨੀ ਕਰਤਾਰ ਸਿੰਘ ਦੀ ਲਿਖੀ ਚਿੱਠੀ ਸੁਣਾਈ | ਇਸੇ ਤਰ੍ਹਾਂ ਸ: ਹਰਕੋਮਲ ਸਿੰਘ ਬਰਿਆਰ ਨੇ 'ਅੰਧ ਭਗਤ' ਤੇ ਭੁਪਿੰਦਰ ਸਿੰਘ ਚੌਂਕੀਮਾਨ ਨੇ 'ਰੱਬਾ ਇਹ ਕੀ ਐ?' ਨਾਲ ਹਾਜ਼ਰੀ ਲਵਾਈ | ਸਮਾਗਮ ਦੇ ਅੰਤ 'ਚ ਪ੍ਰਧਾਨ ਮੇਜਰ ਸਿੰਘ ਛੀਨਾ ਨੇ ਮੌਜੂਦ ਮੈਂਬਰਾਂ ਦਾ ਧੰਨਵਾਦ ਕਰਨ ਕੀਤਾ ਤੇ ਆਪਣੀਆਂ ਦੋ ਕਵਿਤਾਵਾਂ 'ਝੋਨਾ ਹੁਣ ਨਾ ਲਾਈਾ ਵੇ, ਫ਼ਸਲਾਂ ਹੋਰ ਬਥੇਰੀਆਂ' ਤੇ 'ਮੈਂ ਧੀ ਹਾਂ' ਸੁਣਾਈਆਂ | ਇਸ ਮੌਕੇ ਦਰਸ਼ਨ ਸਿੰਘ ਸਿੱਧੂ, ਡਾ. ਦਿਲਬਾਗ ਸਿੰਘ ਆਦਿ ਮੌਜੂਦ ਸਨ |