29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਆਰਟ ਆਫ਼ ਲਿਵਿੰਗ ਖੰਨਾ ਚੈਪਟਰ ਦੇ ਮੈਂਬਰਾਂ ਨੇ ਰਵੀਸ਼ੰਕਰ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 18-05-2026
ਖੰਨਾ, 17 ਮਈ (ਹਰਜਿੰਦਰ ਸਿੰਘ ਲਾਲ)-ਆਰਟ ਆਫ਼ ਲਿਵਿੰਗ ਖੰਨਾ ਚੈਪਟਰ ਦੇ ਮੈਂਬਰਾਂ ਨੇ ਸ੍ਰੀ ਸ੍ਰੀ ਰਵੀਸ਼ੰਕਰ ਦਾ 70ਵਾਂ ਜਨਮ ਦਿਵਸ ਮਨਾਇਆ | ਪ੍ਰੋਗਰਾਮ 'ਚ ਸ੍ਰੀ ਸ੍ਰੀ ਰਵੀਸ਼ੰਕਰ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ ਸਮੂਹਿਕ ਧਿਆਨ, ਸਤਸੰਗ ਤੇ ਸੇਵਾ ਕੰਮਾਂ ਦਾ ਪ੍ਰਬੰਧ ਕੀਤਾ | ਸੰਗਤਾਂ ਨੇ ਆਪਣੇ ਭਗਤੀ ਭਜਨਾਂ ਦੇ ਮਾਧਿਅਮ ਨਾਲ ਸ਼ਰਧਾਲੂਆਂ ਨੂੰ ਪੂਰੀ ਤਰ੍ਹਾਂ ਭਾਵਵਿਭੋਰ ਕਰ ਦਿੱਤਾ | ਸਵਾਮੀ ਸੱਚਿਦਾਨੰਦ ਨੇ ਮਾਨਸਿਕ ਸ਼ਾਂਤੀ ਅਤੇ ਸਰੀਰਕ ਸਿਹਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਵਸਥ ਸਰੀਰ 'ਚ ਹੀ ਸ਼ਾਂਤ ਮਨ ਦਾ ਵਾਸ ਹੁੰਦਾ ਹੈ | ਉਨ੍ਹਾਂ ਨੇ ਸੰਤੁਲਿਤ ਜੀਵਨ ਸ਼ੈਲੀ ਤੇ ਸਕਾਰਾਤਮਕ ਵਿਚਾਰਾਂ ਨੂੰ ਸੁਖਦ ਜੀਵਨ ਦਾ ਆਧਾਰ ਦੱਸਿਆ | ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਵਾਮੀ ਜੀ ਦੇ ਨਾਲ ਮਿਲਕੇ ਸ੍ਰੀ ਸ੍ਰੀ ਰਵੀਸ਼ੰਕਰ ਦੇ ਜਨਮ ਦਿਨ ਦਾ ਕੇਕ ਕੱਟ ਕੇ ਇਸ ਮੌਕੇ ਨੂੰ ਵਿਸ਼ੇਸ਼ ਮਨਾਇਆ | ਇਸ ਮੌਕੇ ਸ਼ਮਿੰਦਰ ਸਿੰਘ, ਪਰਦੀਪ ਵਿਜ, ਰਾਜ ਸਿੰਗਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਅਗਲੀ ਖ਼ਬਰ ਸੀਟੂ ਵਲੋਂ ਕਿਸਾਨਾਂ 'ਤੇ ਲਾਠੀਚਾਰਜ ਦੀ ਪੁਰਜ਼ੋਰ ਨਿੰਦਾ-ਸਾਥੀ ਕੂੰਮਕਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।