29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰਾਸ਼ਟਰੀ ਡੇਂਗੂ ਦਿਵਸ ਮਨਾਇਆ

ਅਜੀਤ ਡੈਸਕ 18-05-2026
ਦੋਰਾਹਾ, 17 ਮਈ (ਮਨਜੀਤ ਸਿੰਘ ਗਿੱਲ)-ਸਿਹਤ ਵਿਭਾਗ ਰਾਮਪੁਰ ਵਲੋਂ ਰਾਸ਼ਟਰੀ ਡੇਂਗੂ ਦਿਵਸ ਸਿਵਲ ਸਰਜਨ ਲੁਧਿਆਣਾ ਡਾਕਟਰ ਰਮਨਦੀਪ ਕੌਰ ਤੇ ਐਸ. ਐਮ. ਓ. ਪਾਇਲ ਡਾ. ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੈਸ਼ਨਲ ਡੇਂਗੂ ਦਿਵਸ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਵਿਖੇ ਮਨਾਇਆ | ਸਿਹਤ ਇੰਸਪੈਕਟਰ ਸੁਖਮਿੰਦਰ ਸਿੰਘ ਵਲੋਂ ਸਕੂਲ ਦੇ ਬੱਚਿਆਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਸਾਵਧਾਨੀਆਂ ਅਤੇ ਟੈਸਟ ਬਾਰੇ ਜਾਣਕਾਰੀ ਦਿੱਤੀ ਗਈ ਕੈਂਪ ਦੌਰਾਨ ਦੱਸਿਆ ਗਿਆ ਕਿ ਇਹ ਬੁਖ਼ਾਰ ਏਡਿਸ ਅਜੈਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਸਵੇਰੇ ਸ਼ਾਮ ਕੱਟਦਾ ਹੈ ਅਤੇ ਖੜੇ੍ਹ ਪਾਣੀ ਉੱਪਰ ਪਲਦਾ ਹੈ ਤੇਜ਼ ਬੁਖ਼ਾਰ ਉਲਟੀਆਂ ਅੱਖਾਂ ਦੇ ਪਿਛਲੇ ਹਿੱਸੇ 'ਚ ਦਰਦ ਮਾਸਪੇਸ਼ੀਆਂ 'ਚ ਦਰਦ ਦਿਲ ਕੱਚਾ ਹੋਣਾ, ਚਮੜੀ ਉੱਪਰ ਦਾਣੇ ਹੋਣਾ,ਦੇ ਮੁੱਖ ਲੱਛਣ ਬਚਾਅ ਲਈ ਹਰ ਸ਼ੁੱਕਰਵਾਰ ਘਰਾਂ ਦੇ ਫਰੇਜ਼, ਕੂਲਰ ,ਗਮਲਿਆਂ ਦੀਆਂ ਟਰੇਆਂ ਆਦਿ 'ਚ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ, ਟੁੱਟੇ ਬਰਤਨ, ਡਰੱਮ, ਟਾਇਰਾਂ ਆਦਿ ਨੂੰ ਖੁੱਲੇ 'ਚ ਨਾ ਰੱਖੋ, ਪੂਰੀਆਂ ਬਾਂਵਾਂ ਦੇ ਕੱਪੜੇ ਪਾਓ ਬੁਖ਼ਾਰ ਹੋਣ ਦੇ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ਇਸ ਦਾ ਟੈਸਟ ਸਿਵਲ ਹਸਪਤਾਲ ਲੁਧਿਆਣਾ, ਖੰਨਾ, ਜਗਰਾਓਾ ਵਿਖੇ ਮੁਫਤ ਕੀਤਾ ਜਾਂਦਾ ਹੈ | ਸਕੂਲ ਦੇ ਪਿ੍ੰਸੀਪਲ ਜਸਵਿੰਦਰ ਸਿੰਘ ਵਲੋਂ ਸਿਹਤ ਵਿਭਾਗ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ | ਕੈਂਪ ਦੌਰਾਨ ਚਰਨਜੀਤ ਕੌਰ ਐਲ. ਐਚ. ਵੀ., ਲਵਪ੍ਰੀਤ ਕੌਰ ਸੀ. ਐਚ. ਓ., ਜਗਦੀਪ ਸਿੰਘ ਐਮ. ਪੀ. ਐਚ. ਡਬਲਿਊ ਮੇਲ, ਸੁਪਿੰਦਰ ਕੌਰ ਏ. ਐਨ. ਐਮ. ਹਾਜਰ ਸਨ |
ਪਿਛਲੀ ਖ਼ਬਰ ਜਰਖੜ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦਾ ਤੀਜਾ ਦਿਨ ਅਗਲੀ ਖ਼ਬਰ ਆਰਟ ਆਫ਼ ਲਿਵਿੰਗ ਖੰਨਾ ਚੈਪਟਰ ਦੇ ਮੈਂਬਰਾਂ ਨੇ ਰਵੀਸ਼ੰਕਰ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।