ਅਹਿਮਦਗੜ੍ਹ, 17 ਮਈ (ਰਵਿੰਦਰ ਪੁਰੀ)-ਹਲਕਾ ਦਾਖਾ ਦੇ ਪਿੰਡ ਲਤਾਲਾ ਵਿਖੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਆਪਣੇ ਨਿੱਜੀ ਫ਼ੰਡ 'ਚੋਂ ਗੁਰਦੁਆਰਾ ਰਵੀਦਾਸ ਸਾਹਿਬ ਦੇ ਲੰਗਰ ਹਾਲ ਲਈ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ | ਵਿਧਾਇਕ ਇਯਾਲੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਚ ਲੰਗਰ ਦੀ ਉਸਾਰੀ ਲਈ ਮੇਰੇ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ | ਇਸ ਮੌਕੇ ਜਥੇਦਾਰ ਜਗਤਾਰ ਸਿੰਘ ਲਤਾਲਾ, ਜਗਮੇਲ ਸਿੰਘ, ਦਲਜੀਤ ਸਿੰਘ ਲਾਲਾ, ਬੀਬੀ ਪ੍ਰਦੀਪ ਕੌਰ ਲਤਾਲਾ ਮੈਂਬਰ ਜ਼ਿਲ੍ਹਾ ਪਰਿਸ਼ਦ, ਬੀਬੀ ਅਮਨਦੀਪ ਕੌਰ ਮੈਂਬਰ ਬਲਾਕ ਸੰਮਤੀ, ਹਰਜਿੰਦਰ ਸਿੰਘ ਬੱਟਾ, ਹਰਜਿੰਦਰ ਸਿੰਘ ਟਰਾਂਸਪੋਰਟਰ, ਕਮਲਜੀਤ ਸਿੰਘ ਕਮਲ, ਅਵਤਾਰ ਸਿੰਘ, ਗੁਰਚਰਨ ਸਿੰਘ,ਪਿ੍ਤਪਾਲ ਸਿੰਘ ਤੋਂ ਇਲਾਵਾ ਗੁਰਦੁਆਰਾ ਗੁਰੂ ਰਵਿਦਾਸ ਜੀ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਸਨੀ, ਦਮਨਦੀਪ ਸਿੰਘ ਮੀਤ ਪ੍ਰਧਾਨ, ਨਰਿੰਦਰ ਸਿੰਘ ਰਾਣਾ ਸੈਕਟਰੀ, ਬਲਵਿੰਦਰ ਸਿੰਘ ਸਟੋਰਕੀਪਰ, ਪਿ੍ਤਪਾਲ ਸਿੰਘ, ਵਰਿੰਦਰਜੀਤ ਸਿੰਘਾ, ਜਸਵਿੰਦਰ ਸਿੰਘ, ਸਹਿਜਦੀਪ ਸਿੰਘ ਆਦਿ ਹਾਜਰ ਸਨ |