28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਿੰਡ ਕੋਟਉਮਰਾ ਵਿਖੇ ਪੀ. ਐੱਚ. ਐੱਚ. ਸ਼੍ਰੇਣੀ ਅਧੀਨ ਨਵੇਂ ਰਾਸ਼ਨ ਕਾਰਡ ਵੰਡੇ

ਅਜੀਤ ਡੈਸਕ 18-05-2026
ਭੂੰਦੜੀ, 17 ਮਈ (ਕੁਲਦੀਪ ਸਿੰਘ ਮਾਨ)-ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਪੀ. ਐੱਚ. ਐੱਚ. ਸ਼੍ਰੇਣੀ ਅਧੀਨ ਯੋਗ ਪਰਿਵਾਰਾਂ ਲਈ ਨਵੇਂ ਰਾਸ਼ਨ ਕਾਰਡ ਪਿੰਡ ਕੋਟਉਮਰਾ ਵਿਖੇ ਰਾਸ਼ਨ ਕਾਰਡ ਵੰਡੇ ਗਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਪਰਮਿੰਦਰ ਸਿੰਘ ਸਿੱਧੂ, ਬਲਾਕ ਪ੍ਰਧਾਨ ਬਲਕਾਰ ਸਿੰਘ ਲਾਡੀ, ਐੱਸ. ਸੀ. ਵਿੰਗ ਦੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਪੱਪੂ, ਸੀਨੀਅਰ ਆਗੂ ਸਿਰਲੇਖ ਸਿੰਘ ਬਿੱਲਾ ਤੇ ਗੁਰਜੀਤ ਸਿੰਘ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਯੋਗ ਪਰਿਵਾਰਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ | ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਸਰਕਾਰੀ ਸਹੂਲਤਾਂ ਦਾ ਸਿੱਧਾ ਲਾਭ ਮਿਲੇਗਾ | ਇਸ ਮੌਕੇ ਐੱਸ. ਸੀ. ਵਿੰਗ ਦੇ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਪੱਪੂ, ਸੀਨੀਅਰ ਆਗੂ ਸਿਰਲੇਖ ਸਿੰਘ ਬਿੱਲਾ, ਜਗਦੇਵ ਸਿੰਘ ਕੌਲ, ਸਾਂਈ ਦਾਸ, ਛਿੰਦਰਪਾਲ ਸਿੰਘ, ਸਿਕੰਦਰ ਸਿੰਘ ਧਾਲੀਵਾਲ, ਜਸਪਾਲ ਸਿੰਘ, ਅਮਰਜੀਤ ਸਿੰਘ, ਯੂਥ ਆਗੂ ਬੇਅੰਤ ਸਿੰਘ ਧਾਲੀਵਾਲ, ਬਲਵੀਰ ਸਿੰਘ ਬੀਰੀ, ਗੁਰਤੇਜ ਸਿੰਘ, ਚੌਧਰੀ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਸਰਪੰਚ ਹਰਮੇਸ਼ ਸਿੰਘ, ਗੁਰਨਾਮ ਸਿੰਘ, ਕਮਲਜੀਤ ਕੌਰ, ਪ੍ਰੀਤਮ ਸਿੰਘ, ਸਰਬਜੀਤ ਕੌਰ ਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਪਿੰਡ ਸਤੌਰ ਨਜ਼ਦੀਕ ਡਰੋਨ ਵਰਗੀ ਵਸਤੂ ਮਿਲਣ ਨਾਲ ਹੜਕੰਪ ਅਗਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੀ ਪਹਿਲੀ ਲੜੀ ਦੇ ਭੋਗ ਪਾਏ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।