ਰਾਏਕੋਟ, 18 ਮਈ (ਬਲਵਿੰਦਰ ਸਿੰਘ ਲਿੱਤਰ)-ਪਾਵਰਕਾਮ ਅਤੇ ਟਰਾਂਸਿਕੋ ਦੀਆਂ 16 ਜਥੇਬੰਦੀਆਂ ਦੇ ਸਾਂਝੇ ਥੜ੍ਹੇ ਵਲੋਂ ਸੂਬਾ ਪੱਧਰੀ ਫ਼ੈਸਲੇ ਮੁਤਾਬਿਕ ਅੱਜ ਲੁਧਿਆਣਾ ਸਬ-ਅਰਬਨ ਸਰਕਲ ਵਿਚ ਕੰਮ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਰਾਏਕੋਟ ਵਿਖੇ ਤਰਲੋਚਨ ਸਿੰਘ ਹਠੂਰ ਸਰਕਲ ਪ੍ਰਧਾਨ ਟੀ.ਐੱਸ.ਯੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ 21 ਮਈ ਤੋਂ ਵਰਕ-ਟੂ-ਰੂਲ ਮੁੜ ਲਾਗੂ ਕਰਨ, 24 ਮਈ ਦੇ ਸੰਗਰੂਰ ਧਰਨੇ ਵਿਚ ਸਾਂਝੀਆਂ ਬੱਸਾਂ ਭਰ ਕੇ ਜਾਣ ਦੀਆਂ ਤਿਆਰੀਆਂ ਕਰਨ ਤੋਂ ਇਲਾਵਾ 1 ਜੂਨ ਤੋਂ ਸੀ.ਐੱਮ.ਡੀ, ਡਾਇਰੈਕਟਰ ਅਤੇ ਬਿਜਲੀ ਮੰਤਰੀ ਖਿਲਾਫ਼ ਫੀਲਡ ਵਿਚ ਆਉਣ 'ਤੇ ਕਾਲੀਆਂ ਝੰਡੀਆਂ ਨਾਲ ਵਿਖਾਵੇ ਕਰਨ ਦੀ ਵਿਉਂਤਬੰਦੀ ਕੀਤੀ ਗਈ | ਇਸ ਮੀਟਿੰਗ ਵਿਚ ਹਾਜ਼ਰ ਆਗੂਆਂ ਨੂੰ ਜਸਵੀਰ ਸਿੰਘ ਆਂਡਲੂ ਸੂਬਾ ਪ੍ਰਧਾਨ ਗਰਿੱਡ ਸਬ-ਸਟੇਸ਼ਨ ਇਪ ਯੂਨੀਅਨ (ਰਜਿ 24) ਨੇ ਪਿਛਲੇ ਰੀਵਿਊ 'ਤੇ ਗੱਲ ਕਰਦਿਆਂ ਮੈਨੇਜਮੈਂਟ ਨਾਲ 30 ਅਪ੍ਰੈਲ ਨੂੰ ਮੁਲਾਜ਼ਮ ਅਤੇ ਪੈਨਸ਼ਨਰਜ਼ ਮਸਲਿਆਂ 'ਤੇ ਹੋਈਆਂ ਸਹਿਮਤੀਆਂ ਬਾਰੇ ਜਾਣਕਾਰੀ ਸ਼ਾਂਝੀ ਕੀਤੀ | ਇਸ ਤੋਂ ਇਲਾਵਾ ਪੈਨਸ਼ਨਰ ਯੂਨੀਅਨ ਦੇ ਸੂਬਾ ਸਕੱਤਰ ਐਸ.ਪੀ ਸਿੰਘ ਨੇ ਆਪਣੇ ਸੰਬੋਧਨ ਵਿਚ ਆਉਣ ਵਾਲੇ ਸੰਘਰਸ਼ ਦੀ ਤਿਆਰੀ ਕਰਨ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ | ਮੀਟਿੰਗ ਵਿਚ ਹਰਪ੍ਰੀਤ ਸਿੰਘ ਡਿਵੀਜ਼ਨ ਸੈਕਟਰੀ ਟੀ.ਐੱਸ.ਯੂ, ਚਰਨਜੀਤ ਸਿੰਘ ਮੀਤ ਪ੍ਰਧਾਨ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਸ਼ੁਭਮ ਸ਼ਰਮਾ, ਅਮਨਿੰਦਰ ਸਿੰਘ, ਧਰਮਿੰਦਰ ਸਿੰਘ, ਬਲਕਾਰ ਸਿੰਘ ਆਗੂ ਇਪ ਫੈਡਰੇਸ਼ਨ ਏਟਕ, ਜਗਦੇਵ ਸਿੰਘ ਸਿਵੀਆਂ ਡਿਵੀਜ਼ਨ ਸੈਕਟਰੀ ਗਰਿੱਡ ਸਬ ਸਟੇਸ਼ਨ ਇੰਪ: ਯੂਨੀਅਨ, ਕੇਵਲ ਸਿੰਘ ਰਸੂਲਪੁਰ, ਹਰਦੀਪ ਸਿੰਘ ਬਰ੍ਹਮੀ, ਹਰਜੀਤ ਸਿੰਘ ਰਾਏਕੋਟ, ਹਰਦਿਆਲ ਸਿੰਘ, ਸਤਪਾਲ ਸਿੰਘ ਭਨੋਹੜ, ਭਜਨ ਸਿੰਘ ਖੰਡੂਰ, ਜੋਗਿੰਦਰ ਸਿੰਘ, ਬੂਟਾ ਸਿੰਘ, ਗੋਰਖ ਨਾਥ, ਬਲਦੇਵ ਸਿੰਘ, ਬਲਵੀਰ ਸਿੰਘ, ਅਜੈਬ ਸਿੰਘ, ਗੁਰਨਾਮ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ |