14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਭਵਿੱਖ 'ਚ ਵੀ ਵਿਧਾਇਕ ਇਯਾਲੀ ਦੀ ਪੰਥਕ ਪ੍ਰਤੀ ਸੋਚ ਨਾਲ ਖੜ੍ਹੇ ਰਹਾਂਗੇ-ਹਾਂਸ/ਗਰੇਵਾਲ

ਅਜੀਤ ਡੈਸਕ 19-05-2026
ਸਿੱਧਵਾਂ ਬੇਟ, 18 ਮਈ (ਜਸਵੰਤ ਸਿੰਘ ਸਲੇਮਪੁਰੀ)-ਹਮੇਸ਼ਾ ਪੰਥਕ ਸੋਚ ਰੱਖ ਕੇ ਲੰਬੇ ਸਮੇਂ ਪੰਥਕ ਹਲਕਾ ਦਾਖਾ ਦੇ ਚੁਣੇ ਜਾ ਰਹੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ ਗੁਰਮੀਤ ਸਿੰਘ ਹਾਂਸ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਅਤੇ ਮਨਜਿੰਦਰ ਸਿੰਘ ਬਿੰਦਾ ਭੁਮਾਲ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਨੇ ਆਖਿਆ ਕਿ ਜਿਸ ਤਰ੍ਹਾਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿਛਲੇ ਸਾਲਾਂ 'ਚ ਹਲਕਾ ਦਾਖਾ ਦਾ ਵਿਕਾਸ ਕਰਨ ਦੇ ਨਾਲ-ਨਾਲ ਆਪਣੀ ਪੰਥ ਅਤੇ ਪੰਜਾਬ ਪ੍ਰਤੀ ਸੋਚ ਨੂੰ ਦਾਗ ਨਹੀਂ ਲੱਗਣ ਦਿੱਤਾ, ਉਸ ਦੀ ਬਦੌਲਤ ਅਸੀਂ ਆਪਣੇ ਸਾਥੀਆਂ ਸਮੇਤ ਭਵਿੱਖ 'ਚ ਉਨ੍ਹਾਂ ਦੀ ਪੰਥਕ ਪ੍ਰਤੀ ਸੋਚ 'ਤੇ ਪਹਿਰਾ ਦੇ ਕੇ ਉਨ੍ਹਾਂ ਦੇ ਨਾਲ ਚਟਾਂਨ ਵਾਂਗ ਖੜ੍ਹੇ ਰਹਾਂਗੇ | ਉਨ੍ਹਾਂ ਆਖਿਆ ਕਿ ਹਲਕਾ ਦਾਖਾ ਇਕ ਪੰਥਕ ਇਲਾਕਾ ਹੋਣ ਕਾਰਣ ਵਿਧਾਇਕ ਇਯਾਲੀ ਨੇ ਪਿਛਲੇ ਸਮੇਂ ਦੌਰਾਨ ਪੰਥ ਨਾਲ ਪਿਆਰ ਕਰਨ ਵਾਲੇ ਲੋਕਾਂ ਦੀ ਨਬਜ਼ ਨੂੰ ਪਹਿਚਾਣਿਆਂ ਅਤੇ ਆਪਣੀ ਸਿਆਸੀ ਪਾਰੀ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੇ ਹਿੱਤ ਵਿਚ ਵੱਡੇ ਫ਼ੈਸਲੇ ਲਏ | ਉਨ੍ਹਾਂ ਆਪਣੇ ਜੁਝਾਰੂ ਵਰਕਰਾਂ ਦੀ ਬਾਂਹ ਨਹੀਂ ਛੱਡੀ ਅਤੇ ਹੁਣ ਵੀ ਉਹ ਨਿਰੰਤਰ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋ ਰਹੇ ਹਨ | ਉਨ੍ਹਾਂ ਦੇ ਹੱਕ ਵਿਚ ਸਾਡੇ ਬੇਟ ਇਲਾਕੇ ਦੇ ਲੋਕ ਵੀ ਚਟਾਨ ਵਾਂਗ ਡਟੇ ਹੋਏ ਹਨ |
ਪਿਛਲੀ ਖ਼ਬਰ ਲੋਕ ਆਵਾਜ਼ ਯਾਤਰਾ ਤਹਿਤ ਕਾਂਗਰਸ ਪਾਰਟੀ ਵਲੋਂ ਜੋਧਾਂ ਵਿਖੇ ਪੈਦਲ ਮਾਰਚ ਭਲਕੇ-ਦਿਓਲ, ਖੰਡੂਰ ਅਗਲੀ ਖ਼ਬਰ ਰਾਕੇਸ਼ ਗੁਪਤਾ ਦੀ ਮਾਤਾ ਨਮਿਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।