14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਰਾਕੇਸ਼ ਗੁਪਤਾ ਦੀ ਮਾਤਾ ਨਮਿਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅੱਜ

ਅਜੀਤ ਡੈਸਕ 19-05-2026
ਮੁੱਲਾਂਪੁਰ-ਦਾਖਾ, 18 ਮਈ (ਨਿਰਮਲ ਸਿੰਘ ਧਾਲੀਵਾਲ)-ਦਾਣਾ ਮੰਡੀ ਮੁੱਲਾਂਪੁਰ 'ਚ ਮੈਸ: ਕੁਲਵੰਤ ਰਾਏ ਰਾਜੇਸ਼ ਕੁਮਾਰ ਵਾਲੇ ਮੁਕੇਸ਼ ਕੁਮਾਰ ਗੁਪਤਾ, ਐਡਵੋਕੇਟ ਰਾਕੇਸ਼ ਕੁਮਾਰ ਗੁਪਤਾ, ਸੰਗੀਤਾ ਗਰਗ ਨੂੰ ਉਦੋਂ ਅਸਹਿ ਸਦਮਾ ਲੱਗਾ, ਜਦ ਉਨ੍ਹਾਂ ਦੀ ਮਾਤਾ ਸ਼ੁਸ਼ੀਲਾ ਗੁਪਤਾ ਧਰਮਪਤਨੀ ਸਵ: ਦੇਸਰਾਜ ਗੁਪਤਾ ਅਕਾਲ ਚਲਾਣਾ ਕਰ ਗਈ | ਗੁਪਤਾ ਪਰਿਵਾਰ ਨਾਲ ਦੁੱਖ ਦੀ ਘੜੀ ਮੰਡੀ ਮੁੱਲਾਂਪੁਰ ਦੇ ਵੱਖ-ਵੱਖ ਆੜ੍ਹਤੀਆਂ, ਸ਼ੈੱਲਰ ਉਦਯੋਗ ਮਾਲਕ, ਹੋਰ ਸ਼ਹਿਰੀਆਂ ਦੁੱਖ ਪ੍ਰਗਟਾਇਆ | ਇੰਜੀ: ਭਾਵਨੀ ਗੁਪਤਾ, ਇੰਜੀ: ਸਾਨਿਯੂ ਗੁਪਤਾ ਅਨੁਸਾਰ ਮਾਤਾ ਸ਼ੁਸ਼ੀਲਾ ਗੁਪਤਾ ਨਮਿੱਤ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਅੰਤਿਮ ਰਸਮਾਂ ਅੱਜ ਮੰਗਲਵਾਰ, 19 ਮਈ ਦੁਪਹਿਰ 12 ਤੋਂ 1 ਵਜੇ ਤੱਕ ਸ਼ਿਵਾਲਾ ਖਾਮ ਮੰਦਰ (ਤਲਾਬ ਵਾਲਾ) ਰਾਏਕੋਟ ਵਿਖੇ ਹੋਣਗੀਆਂ | ਮੁੱਲਾਂਪੁਰ ਦਾਖਾ ਸ਼ਹਿਰ ਦੇ ਸਮੁੱਚੇ ਪੱਤਰਕਾਰਾਂ ਵਲੋਂ ਐਡਵੋਕੇਟ/ਪੱਤਰਕਾਰ ਰਾਕੇਸ਼ ਗੁਪਤਾ ਨਾਲ ਦੁੱਖ ਪ੍ਰਗਟਾਇਆ |
ਪਿਛਲੀ ਖ਼ਬਰ ਭਵਿੱਖ 'ਚ ਵੀ ਵਿਧਾਇਕ ਇਯਾਲੀ ਦੀ ਪੰਥਕ ਪ੍ਰਤੀ ਸੋਚ ਨਾਲ ਖੜ੍ਹੇ ਰਹਾਂਗੇ-ਹਾਂਸ/ਗਰੇਵਾਲ ਅਗਲੀ ਖ਼ਬਰ ਠੰਢੀਆਂ ਹਵਾਵਾਂ ਵਜੋਂ ਜਾਣੇ ਜਾਂਦੇ ਬੇਟ ਇਲਾਕੇ ਦਾ ਤਾਪਮਾਨ ਮਈ ਮਹੀਨੇ 'ਚ ਹੀ 43 ਡਿਗਰੀ ਨੂੰ ਪਾਰ ਕਰ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।