13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਪੰਚ ਭੁਪਿੰਦਰ ਸਿੰਘ ਘੁਮਾਣ ਨਵੀਂ ਬਣੀ ਪੰਚਾਇਤ ਯੂਨੀਅਨ ਦੇ ਪ੍ਰਧਾਨ ਚੁਣੇ

ਅਜੀਤ ਡੈਸਕ 19-05-2026
ਗੁਰੂਸਰ ਸੁਧਾਰ, 18 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਸਬਾ ਗੁਰੂਸਰ ਸੁਧਾਰ ਬਾਜ਼ਾਰ ਵਿਖੇ ਇਲਾਕੇ 'ਚੋਂ ਪਹੁੰਚੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਦੀ ਅਹਿਮ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪੰਚਾਇਤ ਯੂਨੀਅਨ ਦਾ ਗਠਨ ਕਰਦਿਆਂ ਪਿੰਡ ਘੁਮਾਣ ਦੇ ਸਰਪੰਚ ਭੁਪਿੰਦਰ ਸਿੰਘ ਘੁਮਾਣ ਨੂੰ ਇਸ ਦਾ ਪ੍ਰਧਾਨ ਚੁਣਿਆ ਗਿਆ | ਗਠਿਤ ਕੀਤੀ ਗਈ, ਇਸ ਪੰਚਾਇਤ ਯੂਨੀਅਨ ਵਿਚ ਲੁਧਿਆਣਾ ਦਿਹਾਤੀ ਦੇ ਬਲਾਕ ਦਾਖਾ ਤੇ ਬਲਾਕ ਰਾਏਕੋਟ ਦੇ ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਪੰਚਾਇਤ ਯੂਨੀਅਨ ਦੇ ਬਾਕੀ ਅਹੁਦੇਦਾਰਾਂ ਵਿਚ ਸਰਪੰਚ ਜਸਵੀਰ ਸਿੰਘ ਅੱਬੂਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਸਰਪੰਚ ਜਗਜੀਤ ਸਿੰਘ ਰੁੜਕਾ ਮੀਤ ਪ੍ਰਧਾਨ, ਸਰਪੰਚ ਹਰਦੀਪ ਸਿੰਘ ਟੂਸਾ ਸਕੱਤਰ, ਸਰਪੰਚ ਬਲਜੀਤ ਸਿੰਘ ਬੁਢੇਲ ਸੀਨੀਅਰ ਸਕੱਤਰ, ਸਰਪੰਚ ਭਵਨਦੀਪ ਸਿੰਘ ਨਵੀਂ ਆਬਾਦੀ ਅਕਾਲਗੜ੍ਹ ਖ਼ਜ਼ਾਨਚੀ ਜਦਕਿ ਸਰਪੰਚ ਹਰਪਾਲ ਸਿੰਘ ਕੋਠੇ ਹਾਂਸ, ਸਰਪੰਚ ਗੁਰਮੇਲ ਸਿੰਘ ਪੱਬੀਆਂ, ਸਰਪੰਚ ਕੇਵਲ ਸਿੰਘ ਚੌਂਕੀਮਾਨ ਨੂੰ (ਤਿੰਨੇ ਜਣੇ ਸਲਾਹਕਾਰ) ਚੁਣੇ ਗਏ ਹਨ | ਯੂਨੀਅਨ ਦਾ ਪ੍ਰਧਾਨ ਚੁਣੇ ਜਾਣ 'ਤੇ ਸਾਥੀ ਸਰਪੰਚਾਂ ਦਾ ਧੰਨਵਾਦ ਕਰਦਿਆਂ ਸਰਪੰਚ ਭੁਪਿੰਦਰ ਸਿੰਘ ਭਿੰਦਾ ਘੁਮਾਣ ਨੇ ਕਿਹਾ ਕਿ ਉਹ ਬਤੌਰ ਪ੍ਰਧਾਨ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ | ਨਵ-ਨਿਯੁਕਤ ਅਹੁਦੇਦਾਰਾਂ ਦਾ ਇਸ ਮੌਕੇ ਸਰਪੰਚਾਂ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਤੇ ਆਖਿਆ ਕਿ ਯੂਨੀਅਨ ਨੂੰ ਰਜਿਸਟਰਡ ਕਰਵਾ ਕੇ ਇਸ ਵਿਚ ਹੋਰ ਵਿਸਥਾਰ ਕੀਤਾ ਜਾਵੇਗਾ | ਪੰਚਾਇਤ ਯੂਨੀਅਨ ਵਿਚ ਉਪਰੋਕਤ ਤੋਂ ਇਲਾਵਾ ਜੁਗਿੰਦਰ ਸਿੰਘ ਜੱਸੋਵਾਲ, ਸ਼ਿੰਗਾਰਾ ਸਿੰਘ ਛੱਜਾਵਾਲ, ਕੁਲਵੰਤ ਸਿੰਘ ਸੋਹੀਆਂ, ਤਾਰਾ ਸਿੰਘ ਮੋਹੀ, ਗੁਰਚਰਨ ਸਿੰਘ ਚਚਰਾੜੀ, ਬਲਰਾਜ ਸਿੰਘ ਵਕੀਲ ਕੁਲਾਰ, ਰਵਿੰਦਰ ਸਿੰਘ ਮੋਤੀ ਰੱਤੋਵਾਲ, ਮਨਪ੍ਰੀਤ ਸਿੰਘ ਰੂੰਮੀ, ਬਲਵਿੰਦਰ ਸਿੰਘ ਹਾਂਸ ਕਲਾਂ, ਗੁਰਮੇਲ ਸਿੰਘ ਢੋਲਣ (ਸਾਰੇ ਸਰਪੰਚਾਂ) ਨੂੰ ਮੈਂਬਰ ਚੁਣਿਆ ਗਿਆ ਹੈ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸ਼ੇਖ਼ੂਪੁਰਾ, ਸਰਪੰਚ ਰੁਲਦਾ ਸਿੰਘ ਪੰਡੋਰੀ, ਸਰਪੰਚ ਸ਼ਿੰਦਰਪਾਲ ਸਿੰਘ ਜਾਂਗਪੁਰ, ਸਰਪੰਚ ਜਗਜੀਤ ਸਿੰਘ ਭੋਲਾ ਦਾਖਾ, ਸਰਪੰਚ ਸਰਬਜੀਤ ਸਿੰਘ ਸਾਬੀ ਗਹੌਰ, ਸਰਪੰਚ ਇੰਦਰਜੀਤ ਸਿੰਘ ਮੁੱਲਾਂਪੁਰ ਆਦਿ ਸਮੇਤ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ 'ਲੋਕ ਆਵਾਜ਼ ਯਾਤਰਾ' ਅੱਜ ਤੋਂ ਕੈਪਟਨ ਸੰਧੂ ਦੀ ਅਗਵਾਈ 'ਚ ਸ਼ੁਰੂ ਹੋਵੇਗੀ-ਤੱਤਲਾ/ਕਾਦਰਬਖਸ਼/ਸਰਪੰਚ ਕੁਲਾਰ/ਬਾਬਾ ਕੁਲਾਰ... ਅਗਲੀ ਖ਼ਬਰ ਜਸਕਰਨ ਸਿੰਘ ਦਿਓਲ 'ਤੇ ਸਿਆਸੀ ਦਬਾਅ ਹੇਠ ਕੀਤਾ ਪਰਚਾ ਬੇ-ਬੁਨਿਆਦ ਤੇ ਝੂਠਾ-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।