ਖੰਨਾ, 19 ਮਈ (ਹਰਜਿੰਦਰ ਸਿੰਘ ਲਾਲ)-ਪਾਵਰਕਾਮ ਟਰਾਂਸਕੋ ਪੈਨਸ਼ਨਰਜ਼ ਯੂਨੀਅਨ, ਪੰਜਾਬ (ਏ. ਆਈ. ਟੀ. ਯੂ. ਸੀ) ਮੰਡਲ ਇਕਾਈ ਖੰਨਾ ਵਲੋਂ ਮੁਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਸੀਨੀਅਰ ਕਾਰਜਕਾਰੀ ਇੰਜੀਨੀਅਰ ਡਵੀਜ਼ਨ ਖੰਨਾ ਨਾਲ ਬੜੇ ਸੁਖਦ ਮਾਹੌਲ ਵਿੱਚ ਮੀਟਿੰਗ ਕੀਤੀ ਗਈ | ਇਸ ਮੌਕੇ ਜਥੇਬੰਦਕ ਆਗੂਆਂ ਨੇ ਪੈਨਸ਼ਨਰਜ਼/ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਸੰਬੰਧੀ ਐਕਸੀਅਨ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਆਗੂਆਂ ਨੇ ਕਿਹਾ ਕਿ ਜੇ ਨਾ ਹੱਲ ਹੋਏ ਤਾਂ ਜਥੇਬੰਦੀ ਦਫ਼ਤਰ ਦੇ ਗੇਟ ਅੱਗੇ ਇਕ ਘੰਟੇ ਲਈ ਨਾਅਰੇਬਾਜ਼ੀ ਕੀਤੀ ਜਾਵੇਗੀ | ਇਸ ਮੀਟਿੰਗ ਚ ਸਰਕਲ ਮੀਤ ਪਰਧਾਨ ਰਾਜਵੀਰ ਸਿੰਘ, ਸਰਕਲ ਪੈੱ੍ਰਸ ਸਕੱਤਰ ਸਨੇਹਇੰਦਰ ਮੀਲੂ, ਹਰਜੀਤ ਸਿੰਘ ਭਾਦਲਾ, ਸਕੱਤਰ ਬੂਟਾ ਸਿੰਘ, ਮਲਕੀਤ ਸਿੰਘ, ਕਿ੍ਸ਼ਨ ਲਾਲ ਆਦਿ ਹਾਜ਼ਰ ਸਨ |