ਮਾਛੀਵਾੜਾ ਸਾਹਿਬ, 19 ਮਈ (ਮਨੋਜ ਕੁਮਾਰ)-ਬੀ. ਕਾਮ ਭਾਗ ਪਹਿਲਾ ਸਮੈਸਟਰ ਦੇ ਐਲਾਨੇ ਨਤੀਜਿਆਂ ਵਿੱਚ ਸਥਾਨਕ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦਾ ਸਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ | ਕਾਲਜ ਪਿ੍ੰਸੀਪਲ ਪ੍ਰੋ. ਨੰਦਿਨੀ ਵੈਦ ਅਤੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਅਜੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਲਈਆਂ ਗਈਆਂ ਸਮੈਸਟਰ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਕ ਵਾਰ ਫਿਰ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ | ਵਿਭਾਗ ਮੁਖੀ ਪ੍ਰੋ. ਅਜੇ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀ ਕਾਮ ਦੀ ਵਿਦਿਆਰਥਣ ਗਰੀਨਾ ਨੇ ਪੰਜਾਬ ਯੂਨੀਵਰਸਿਟੀ ਵਿੱਚ ਨੌਵਾਂ ਸਥਾਨ ਹਾਸਲ ਕੀਤਾ | ਕਾਲਜ ਵਿੱਚ ਬੀ. ਕਾਮ. ਸਮੈਸਟਰ ਪਹਿਲਾਂ ਦੀ ਵਿਦਿਆਰਥਣ ਗਰੀਨਾ ਨੇ 86.3% ਅੰਕ ਲੈ ਕੇ ਪਹਿਲਾ ਸਥਾਨ ਤੇ ਗੁਰਪ੍ਰੀਤ ਸਿੰਘ ਨੇ (74.6%) ਅੰਕ ਲੈ ਕੇ ਦੂਜਾ, ਜਸਲੀਨ ਕੌਰ ਅਤੇ ਗੁਰਮਨਨੂਰ ਸਿੰਘ ਨੇ (74.2%) ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | |ਕਾਲਜ ਦੇ ਵਾਈਸ ਪਿ੍ੰਸੀਪਲ ਪ੍ਰੋ. ਪਰਦੀਪ ਸਿੰਘ ਨੇ ਸਮੁੱਚੇ ਕਾਮਰਸ ਵਿਭਾਗ ਨੂੰ ਵਧਾਈ ਦਿੱਤੀ ਤੇ ਇਹਨਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਜੀਵਨ ਵਿੱਚ ਅੱਗੇ ਚੰਗੀਆਂ ਪ੍ਰਾਪਤੀਆਂ ਲਈ ਕਾਮਨਾ ਕੀਤੀ | ਵਿਭਾਗ ਮੁਖੀ ਪ੍ਰੋਫੈਸਰ ਅਜੈ ਕੁਮਾਰ ਵੱਲੋਂ ਵੀ ਵਿਦਿਆਰਥੀਆਂ ਨੂੰ ਜੀਵਨ ਵਿੱਚ ਅੱਗੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਇਸ ਨਤੀਜੇ ਲਈ ਕਾਲਜ ਸਟਾਫ਼ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਵਾਈਸ ਪਿ੍ੰਸੀਪਲ ਪ੍ਰੋ. ਪ੍ਰਦੀਪ ਸਿੰਘ, ਪ੍ਰੋ. ਕਮਲਜੀਤ ਕੌਰ ਬਾਂਗਾ, ਪ੍ਰੋ. ਅਮਰੀਸ਼ ਖੁੱਲਰ, ਪ੍ਰੋ. ਚੰਦਨ ਕੁਮਾਰ ਰਿਸੋਰਸ ਪਰਸਨ ਪ੍ਰੋ. ਰਾਜ ਕੁਮਾਰ ,ਪ੍ਰੋ. ਸੁਨੀਲ ਨਾਗਪਾਲ ਵੀ ਹਾਜ਼ਰ ਸਨ |