ਸਾਹਨੇਵਾਲ, 19 ਮਈ (ਹਨੀ ਚਾਠਲੀ)-ਆਲ ਇੰਡੀਆਂ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦਿੱਤੇ ਸੱਦੇ ਤਹਿਤ 20 ਮਈ ਨੂੰ ਸਾਹਨੇਵਾਲ 'ਚ ਵੀ ਮੁਕੰਮਲ ਤੌਰ 'ਤੇ ਸਾਰੇ ਕੈਮਿਸਟਾਂ ਵਲੋਂ ਆਪਣੀਆਂ ਕੈਮਿਸਟ ਦੀਆਂ ਦੁਕਾਨਾਂ ਬੰਦ ਕਰਕੇ ਸ਼ਾਂਤਮਈ ਤਰੀਕੇ ਨਾਲ ਹੜਤਾਲ ਕੀਤੀ ਜਾਵੇਗੀ | ਇਹ ਪ੍ਰਗਟਾਵਾ ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਵਿਜੇ ਪੁਰੀ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਪੁਰੀ ਨੇ ਦੱਸਿਆ ਕਿ ਸਾਡੀਆਂ ਕੈਮਿਸਟ ਐਸੋਸੀਏਸ਼ਨ ਦੀਆਂ ਮੁੱਖ ਮੰਗਾਂ ਜਿਵੇਂ ਕਿ ਆਨਲਾਈਨ ਦਵਾਈਆਂ ਦੀ ਹੋ ਰਹੀ ਵਿੱਕਰੀ ਤੇ ਰੋਕ ਲਗਾਉਣਾ, ਪੰਜਾਬ ਸਰਕਾਰ ਦੇ ਹੈਲਥ ਵਿਭਾਗ ਡਰੱਗ ਦੇ ਨੋਟੀਫ਼ਿਕੇਸ਼ਨ ਵਿਚ ਬਦਲਾਅ, ਜਨ ਅÏਸ਼ਧੀ ਦੁਕਾਨਾਂ ਦੀ ਜਾਂਚ ਕਰਨਾ, ਫਾਰਮੇਸੀ ਕੌਂਸਲ ਵੱਲੋਂ 3-4 ਲਾਈਸੈਂਸ ਰੀਨਿਊ ਹੋਣ ਦੇ ਬਾਵਜੂਦ ਰੀਨਿਊਲ ਨਾ ਕਰਨਾ, ਓ. ਐਨ. ਡੀ. ਐਸ. ਪੋਰਟਲ ਦੀਆਂ ਦਿੱਕਤਾਂ ਨੂੰ ਦੂਰ ਕਰਨਾ ਆਦਿ ਤੋਂ ਇਲਾਵਾ ਹੋਰ ਵੀ ਮੰਗਾਂ ਹਨ |