12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਇਕ ਨਜ਼ਰ ਏਧਰ ਵੀ...! <br/> ਸਤਲੁਜ ਦਰਿਆ ਵਿਚਲੀਆਂ ਖੱਡਾਂ ਨੇ ਦਰਿਆ ਦੀ ਪਹਿਲੀ ਭੂਗੋਲਿਕ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ

ਹੋ ਰਹੀ ਨਾਜਾਇਜ਼ ਮਾਈਨਿੰਗ ਨਾਲ ਦਰਿਆ ਸਤਲੁਜ ਦੇ ਬੰਨ੍ਹਾਂ ਦੀ ਸੁਰੱਖਿਆ ਲਈ ਬਣਾਏ ਗਏ ਸਟੱਡਾਂ ਨੂੰ ਖਹਿ ਕੇ ਲੰਘ ਰਿਹਾ ਸਤਲੁਜ ਦਰਿਆ ਦਾ ਪਾਣੀ | ਤਸਵੀਰ: ਜਸਵੰਤ ਸਿੰਘ ਸਲੇਮਪੁਰੀ <br/> 23-05-2026
ਸਿੱਧਵਾਂ ਬੇਟ, 22 ਮਈ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚ ਰੇਤ ਮਾਫੀਏ ਵਲੋਂ ਜਿਸ ਤਰ੍ਹਾਂ ਵੱਖ-ਵੱਖ ਨਾਜਾਇਜ਼ ਖੱਡਾਂ ਰਾਹੀਂ ਚਿੱਟੇ ਰੇਤੇ ਦਾ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਹੈ, ਉਸ ਨੇ ਇੱਕ ਤਰ੍ਹਾਂ ਨਾਲ ਦਰਿਆ ਦੀ ਪਹਿਲੀ ਭੂਗੋਲਿਕ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ | ਲੋਕ ਸਮਝ ਹੀ ਨਹੀਂ ਰਹੇ ਕਿ ਇਸ ਵਾਰ ਪਾਣੀ ਦਾ ਰੁੱਖ ਕਿਸ ਪਾਸੇ ਕਰਵਟ ਲਵੇਗਾ | ਦੂਜੇ ਪਾਸੇ ਪਿਛਲੇ ਦੋ ਦਿਨਾਂ ਤੋਂ ਦਰਿਆ 'ਚ ਪਾਣੀ ਦਾ ਵਹਾਅ ਕੁਝ ਤੇਜ਼ ਹੋਣ ਨਾਲ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਪਿਛਲੇ ਸਾਲ ਆਏ ਹੜ੍ਹਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਅਤੇ ਉਹ ਹੁਣ ਆਪਣੇ ਤੌਰ 'ਤੇ ਹੀ ਆਪਣੀ ਸੁਰੱਖਿਆ ਨੂੰ ਲੈ ਕੇ ਚੌਕਸ ਹੋ ਗਏ ਹਨ | ਜਿਸ ਤਰ੍ਹਾਂ ਪਿਛਲੇ ਸਾਲ ਕਿਸਾਨਾਂ ਦੀਆਂ ਦਰਿਆ ਸਤਲੁਜ ਵਿਚਲੀਆਂ ਸੈਂਕੜੇ ਏਕੜ ਉਪਜਾਊ ਜ਼ਮੀਨਾਂ ਨੂੰ ਪਾਣੀ ਦੇ ਤੇਜ਼ ਵਹਾਅ ਨੇ ਆਪਣੇ ਵਿਚ ਬੁਰਦ ਕਰ ਲਿਆ ਸੀ | ਅਜਿਹੀ ਸਥਿੱਤੀ ਇਸ ਚਾਲੂ ਸਾਲ ਵਿਚ ਵੀ ਆ ਸਕਦੀ ਹੈ | ਜੇਕਰ ਵੇਖਿਆ ਜਾਵੇ ਤਾਂ ਦਰਿਆ ਸਤਲੁਜ ਅੰਦਰ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਕੱਕੇ ਰੇਤੇ ਦੇ ਜਾਇਜ਼-ਨਾਜਾਇਜ਼ ਕਾਰੋਬਾਰ ਜਾਂ ਫਿਰ ਰੇਤ ਮਾਫੀਏ ਦੀ ਆਪਸੀ ਜਿਦ ਕਾਰਨ ਦਰਿਆ ਦਾ ਪਾਣੀ ਕੁਝ ਗੱਜ਼ਾਂ ਦੀ ਦੂਰੀ 'ਤੇ ਹੀ ਆਪਣਾ ਰੁੱਖ ਬਦਲਦਾ ਵਿਖਾਈ ਦੇ ਰਿਹਾ ਹੈ | ਦਰਿਆ ਵਿਚ ਪਾਣੀ ਛੱਡੇ ਜਾਣ ਦਾ ਪਤਾ ਲੱਗਣ 'ਤੇ ਜਦੋਂ ਪੱਤਰਕਾਰਾਂ ਦੀ ਟੀਮ ਜਲੰਧਰ-ਜਗਰਾਉਂ ਮਾਰਗ 'ਤੇ ਬਣੇ ਪੁਲ ਦੇ ਆਸਪਾਸ ਪੁੱਜੀ ਤਾਂ ਸਚਮੁੱਚ ਹੀ ਦਰਿਆ ਦਾ ਥੋੜਾ ਜਿਹਾ ਪਾਣੀ ਹੀ ਪੱਥਰਾਂ ਨਾਲ ਬਣਾਏ ਗਏ, ਉਨ੍ਹਾਂ ਸਟੱਡਾਂ ਅਤੇ ਸ਼ਪੱਰਾਂ ਨਾਲ ਖਹਿ ਰਿਹਾ ਸੀ, ਜਿਨ੍ਹਾਂ ਦੀ ਬਦੌਲਤ ਦਰਿਆ ਦੇ ਬੰਨ੍ਹ ਸੁਰੱਖਿਅਤ ਰਹਿੰਦੇ ਹਨ, ਪਰ ਇਨ੍ਹਾਂ ਕਈ ਥਾਵਾਂ 'ਤੇ ਤਾਂ ਸਿਰਫ਼ ਦਰਿਆ ਸਤਲੁਜ 'ਤੇ 2023 ਵਿਚ ਬਣੇ ਪੁਲ ਨੂੰ ਬਚਾਉਣ ਲਈ ਬਣਾਏ ਗਏ ਸੁਰੱਖਿਆ ਬੰਨ੍ਹ ਵੀ ਪੂਰੀ ਤਰ੍ਹਾਂ ਕਮਜ਼ੋਰ ਹੋ ਕੇ ਰਹਿ ਗਏ ਹਨ | ਦੂਜੇ ਪਾਸੇ ਇਨ੍ਹਾਂ ਖੱਡਾਂ 'ਚੋਂ ਕੱਕਾ ਰੇਤ ਭਰ ਕੇ ਨਿਕਲਣ ਵਾਲੇ ਓਵਰਲੋਡ ਵਾਹਨ ਜਿੱਥੇ ਬੰਨ੍ਹਾਂ ਦੀ ਬਰਬਾਦੀ ਕਰਦੇ ਹਨ, ਉੱਥੇ ਉਹ ਇਲਾਕੇ ਦੀਆਂ ਕਈ ਨਾਮਵਾਰ ਸੜਕਾਂ ਦਾ ਵੀ ਨਾਸ ਮਾਰ ਰਹੇ ਹਨ, ਪਰ ਇਸ ਨੂੰ ਲੈ ਕੇ ਵੀ ਪ੍ਰਸ਼ਾਸਨ ਇਕ ਤਰ੍ਹਾਂ ਨਾਲ ਦੜ ਵੱਟੀ ਬੈਠਾ ਹੈ | ਲੋਕਾਂ ਨੇ ਮੰਗ ਕੀਤੀ ਕਿ ਜਦੋਂ ਹੁਣ ਬਰਸਾਤ ਸੀਜਨ ਆ ਰਿਹਾ ਹੈ ਤਾਂ ਡਰੇਨਜ਼ ਵਿਭਾ ਤੁਰੰਤ ਖ਼ਤਮ ਹੋ ਰਹੇ ਸਟੱਡਾਂ ਅਤੇ ਸ਼ੱਪਰਾਂ ਦੀ ਦੁਬਾਰਾ ਮੁਰੰਮਤ ਕਰਵਾਏ ਅਤੇ ਸਤਲੁਜ ਦੇ ਪੁਲ ਨੂੰ ਬਚਾਉਣ ਲਈ ਬਣਾਏ ਗਏ ਸੁਰੱਖਿਆ ਬੰਨ੍ਹਾਂ ਨੂੰ ਹਰੋ ਮਜ਼ਬੂਤ ਕੀਤਾ ਜਾਵੇ |
ਪਿਛਲੀ ਖ਼ਬਰ ਵਾਰਡ ਨੰਬਰ 10 ਵਿਚ 'ਆਪ' ਉਮੀਦਵਾਰ ਕੰਵਰਪਾਲ ਸਿੰਘ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਅਗਲੀ ਖ਼ਬਰ ਸਤਲੁਜ ਦਰਿਆ ਵਿਚਲੀਆਂ ਖੱਡਾਂ ਨੇ ਦਰਿਆ ਦੀ ਪਹਿਲੀ ਭੂਗੋਲਿਕ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।