22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਐੱਮ.ਐੱਲ.ਡੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੀ ਵਿਦਿਆਰਥੀ ਕੌਂਸਲ ਦੀ ਇਨਵੈਸਚਰ ਸੈਰੇਮਨੀ

ਐੱਮ.ਐੱਲ.ਡੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਚਣੁੇ ਗਏ ਹੈੱਡ ਬੁਆਏ ਤੇ ਹੈੱਡ ਗਰਲ ਨਾਲ ਸਕੂਲ ਦੇ ਪਿ੍ੰਸੀਪਲ ਬਲਦੇਵ ਬਾਵਾ, ਮੈਡਮ ਜਸਮਿੰਦਰ ਕੌਰ ਅਤੇ ਸਕੂਲ ਸਟਾਫ਼ | ਤਸਵੀਰ: ਤੇਜਿੰਦਰ ਸਿੰਘ ਚੱਢਾ <br/> 26-05-2026
ਚੌਂਕੀਮਾਨ, 25 ਮਈ (ਤੇਜਿੰਦਰ ਸਿੰਘ ਚੱਢਾ)-ਐੱਮ.ਐੱਲ.ਡੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੀ ਵਿਦਿਆਰਥੀ ਕੌਂਸਲ ਦੀ ਇਨਵੈਸਚਰ ਸੈਰੇਮਨੀ ਹੋਈ | ਜਿਸ ਵਿਚ ਸਕੂਲ ਦੇ ਵੱਖ-ਵੱਖ ਹਾਊਸਾਂ ਸ਼ਹੀਦ ਲਾਲਾ ਲਾਜਪਤ ਰਾਏ ਹਾਊਸ, ਸ਼ਹੀਦ ਭਗਤ ਸਿੰਘ ਹਾਊਸ, ਸ਼ਹੀਦ ਰਾਜਗੁਰੂ ਹਾਊਸ ਅਤੇ ਸ਼ਹੀਦ ਸੁਖਦੇਵ ਹਾਊਸ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਜ਼ਿੰਮੇਵਾਰੀਆਂ ਦੀ ਵੰਡ ਕੀਤੀ ਗਈ ਅਤੇ ਹਰ ਵਿਦਿਆਰਥੀ ਨੂੰ ਜ਼ਿੰਮੇਵਾਰੀ ਨਿਭਾਉਣ ਲਈ ਮੌਕਾ ਦੇਣ ਦੀ ਪਲੈਨਿੰਗ ਕੀਤੀ ਗਈ | ਸਾਰੇ ਕਲਾਸ ਇੰਚਾਰਜਾਂ ਨੇ ਆਪਣੀ-ਆਪਣੀ ਕਲਾਸ ਦੇ ਹੈੱਡ-ਵਿਦਿਆਰਥੀ (ਮੌਨੀਟਰ) ਦੇ ਬੈੱਜ਼ ਲਗਾ ਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ | ਸਕੂਲ ਦਾ ਹੈੱਡ-ਬੁਆਏ ਸੁਖਮਨ ਸਿੰਘ +2 ਸਾਇੰਸ, ਸਕੂਲ ਹੈੱਡ-ਗਰਲ ਅਰਮਾਨਵੀਰ ਕੌਰ +2 ਸਾਇੰਸ, ਸਪੋਰਟਸ ਹੈੱਡ-ਬੁਆਏ ਪਰਮਿੰਦਰ ਸਿੰਘ +2 ਸਾਇੰਸ, ਸਪੋਰਟਸ ਹੈੱਡ-ਗਰਲ ਰਾਜਵੀਰ ਕੌਰ 10ਵੀ, ਸ਼ਹੀਦ ਲਾਲਾ ਲਾਜਪਤ ਰਾਏ ਹਾਊਸ ਕੈਪਟਨ ਮਨਵੀਰ ਸਿੰਘ +2 ਹਿਊਮੈਨਟੀਜ਼ ਅਤੇ ਵਾਈਸ-ਕੈਪਟਨ ਖੁਸ਼ਪ੍ਰੀਤ ਸਿੰਘ +2 ਸਾਇੰਸ, ਸ਼ਹੀਦ ਭਗਤ ਸਿੰਘ ਹਾਊਸ ਕੈਪਟਨ ਹਰਮਨਦੀਪ ਸਿੰਘ ਸਿੱਧੂ +2 ਹਿਊਮੈਨਟੀਜ਼ ਅਤੇ ਵਾਈਸ-ਕੈਪਟਨ ਰਾਜਵੀਰ ਕੌਰ +2 ਕਾਮਰਸ, ਸ਼ਹੀਦ ਰਾਜਗੁਰੂ ਹਾਊਸ ਕੈਪਟਨ ਰਾਜਵੀਰ ਸਿੰਘ +2 ਹਿਊਮੈਨਟੀਜ਼ ਅਤੇ ਵਾਈਸ-ਕੈਪਟਨ ਲਵਲੀਨ ਕੌਰ +2 ਸਇੰਸ, ਸ਼ਹੀਦ ਸੁਖਦੇਵ ਹਾਊਸ ਕੈਪਟਨ ਹਰਮਨਜੋਤ ਸਿੰਘ +2 ਹਿਊਮੈਨਟੀਜ਼ ਅਤੇ ਵਾਈਸ-ਕੈਪਟਨ ਗੁਰਲੀਨ ਕੌਰ +1 ਸਾਇੰਸ ਨੂੰ ਚੁਣਿਆ ਗਿਆ | ਇਸ ਮੌਕੇ ਪਿ੍ੰਸੀਪਲ ਬਲਦੇਵ ਬਾਵਾ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੌਂਸਲ ਵਿਚ ਵਿਦਿਆਰਥੀ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਅਦਰਸ਼ ਵਿਦਿਆਰਥੀ ਬਣਨਗੇ ਅਤੇ ਸਕੂਲ ਦੇ ਹਰ ਵਿਦਿਆਰਥੀ ਨੂੰ ਵਾਰੀ-ਵਾਰੀ ਇਕ-ਇਕ ਦਿਨ ਲਈ ਵਾਈਸ ਹੈੱਡ-ਬੁਆਏ ਅਤੇ ਵਾਈਸ ਹੈੱਡ-ਗਰਲ ਵਜੋਂ ਨਿਭਾਉਣ ਦਾ ਮੌਕਾ ਮਿਲੇਗਾ | ਇਸ ਮੌਕੇ ਮੈਡਮ ਜਸਮਿੰਦਰ ਕੌਰ, ਮੈਡਮ ਦਲਵੀਰ ਕੌਰ, ਮੈਡਮ ਅੰਮਿ੍ਤਪਾਲ ਕੌਰ, ਮੈਡਮ ਸੁਖਦੀਪ ਕੌਰ, ਮੈਡਮ ਹਰਮਨਦੀਪ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਜਸਵੀਰ ਕੌਰ, ਗੁਰਚਰਨ ਸਿੰਘ, ਗੁਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ |
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਅੰਤਰ ਸਕੂਲ ਮੁਕਾਬਲੇ ਕਰਵਾਏ ਅਗਲੀ ਖ਼ਬਰ ਆਨੰਦ ਈਸ਼ਰ ਪਬਲਿਕ ਸਕੂਲ ਕੋਠੇ ਪੋਨਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।