29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਮਿ੍ਤਕ ਦੇਹਾਂ ਦੀ ਸੰਭਾਲ ਲਈ ਬੋਪਾਰਾਏ ਕਲਾਂ ਵਿਖੇ ਇਕ ਹੋਰ ਫਰੀਜ਼ਰ ਸਥਾਪਿਤ

ਅਜੀਤ ਡੈਸਕ 31-05-2026
ਗੁਰੂਸਰ ਸੁਧਾਰ, 30 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਬੋਪਾਰਾਏ ਕਲਾਂ ਵਿਖੇ ਐੱਨ.ਆਰ.ਆਈਜ਼ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿ੍ਤਕ ਦੇਹਾਂ ਦੀ ਸੰਭਾਲ ਲਈ ਇਕ ਹੋਰ ਨਵਾਂ ਫਰੀਜ਼ਰ ਲਿਆ ਕੇ ਉਸ ਨੂੰ ਪਿੰਡ ਵਿਖੇ ਪਹਿਲਾਂ ਦੀ ਮੌਜੂਦ 'ਮੌਰਚਰੀ' ਵਿਚ ਸਥਾਪਿਤ ਕੀਤਾ ਗਿਆ ਹੈ | ਮੌਰਚਰੀ ਤੇ ਮਿ੍ਤਕ ਦੇਹਾਂ ਨੂੰ ਸੰਭਾਲਣ ਦਾ ਉਪਰਾਲਾ ਕਰਨ ਵਾਲੀ ਗ੍ਰਾਮ ਵਿਕਾਸ ਸੰਸਥਾ ਦੇ ਪ੍ਰਧਾਨ ਮਾ. ਨਿਰਮਲ ਸਿੰਘ ਦਿਓਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ 6 ਮਿ੍ਤਕ ਦੇਹਾਂ ਦੀ ਸੰਭਾਲ ਲਈ ਦੋ ਫਰੀਜ਼ਰ ਸਥਾਪਿਤ ਸਨ ਤੇ ਹੁਣ ਇਕ ਹੋਰ ਨਵਾਂ ਫਰੀਜ਼ਰ ਸਥਾਪਿਤ ਕੀਤਾ ਗਿਆ ਹੈ, ਜਿਸ ਵਿਚ ਚਾਰ ਮਿ੍ਤਕ ਦੇਹਾਂ ਕਿਸੇ ਪ੍ਰਾਣੀ ਦੇ ਅਕਾਲ ਚਲਾਣਾ ਕਰ ਜਾਣ ਦੀ ਸੂਰਤ ਵਿਚ ਉਨ੍ਹਾਂ ਦੇ ਸਕੇ-ਸਬੰਧੀਆਂ ਵਲੋਂ ਸੁਰੱਖਿਅਤ ਰੱਖੀਆਂ ਜਾ ਸਕਦੀਆਂ ਹਨ | ਨਗਰ ਦੇ ਸਰਪੰਚ ਜਗਤਿੰਦਰ ਸਿੰਘ ਕਾਕਾ ਅਤੇ ਹੋਰਨਾਂ ਨੇ ਗ੍ਰਾਮ ਵਿਕਾਸ ਸੰਸਥਾ ਵਲੋਂ ਇਨਸਾਨੀਅਤ ਤੇ ਮਨੁੱਖਤਾ ਖਾਤਰ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਜਦਕਿ ਸੰਸਥਾ ਦੇ ਸਮੂਹ ਅਹੁਦੇਦਾਰਾਂ ਨੇ ਨਵਾਂ ਫਰੀਜ਼ਰ ਸਥਾਪਿਤ ਕਰਨ ਬਦਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮਾ. ਨਿਰਮਲ ਸਿੰਘ ਦਿਓਲ, ਸਰਪੰਚ ਜਗਤਿੰਦਰ ਸਿੰਘ ਕਾਕਾ, ਸਾਬਕਾ ਸਰਪੰਚ ਇੰਦਰਜੀਤ ਸਿੰਘ ਦਿਓਲ, ਸੁਖਰਾਜ ਸਿੰਘ ਦਿਓਲ ਬਿੱਲਾ, ਸੁਖਰਾਜ ਸਿੰਘ ਸੁੱਖਾ ਦਿਓਲ, ਗੁਰਮੇਲ ਸਿੰਘ ਗੇਲੀ ਦਿਓਲ, ਗੁਰਪ੍ਰੀਤ ਸਿੰਘ ਕਾਲਾ, ਪ੍ਰਧਾਨ ਪ੍ਰੇਮ ਸਿੰਘ, ਰਛਪਾਲ ਸਿੰਘ ਦਿਓਲ, ਦਰਸ਼ਨ ਸਿੰਘ, ਇੰਸਪੈਕਟਰ ਹਰਜੀਤ ਸਿੰਘ ਦਿਓਲ, ਅਮਰੀਕ ਸਿੰਘ ਦਿਓਲ, ਗੁਰਦੇਵ ਸਿੰਘ ਦਿਓਲ, ਰਵਿੰਦਰ ਸਿੰਘ, ਸੇਵਾਦਾਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਕੌਂਸਲਰ ਸਜਨ ਬਾਂਸਲ ਨੇ ਥਾਣਾ ਦਾਖਾ ਲਈ ਵਾਟਰ ਕੂਲਰ ਲਗਵਾਇਆ ਅਗਲੀ ਖ਼ਬਰ 'ਮੇਰੀ ਰਸੋਈ' ਸਕੀਮ ਤਹਿਤ ਫੂਡ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।