ਮੁੱਲਾਂਪੁਰ-ਦਾਖਾ, 4 ਜੂਨ (ਨਿਰਮਲ ਸਿੰਘ ਧਾਲੀਵਾਲ)-ਸਬ ਤਹਿਸੀਲ ਮੁੱਲਾਂਪੁਰ ਨੰਬਰਦਾਰਾ ਯੂਨੀਅਨ ਨਾਲ ਜੁੜੇ ਨੰਬਰਦਾਰਾਂ ਦੀ ਮੀਟਿੰਗ ਤਹਿਸੀਲ ਪ੍ਰਧਾਨ ਸਤਿਨਾਮ ਸਿੰਘ ਬੜੈਚ ਦੀ ਅਗਵਾਈ ਹੇਠ ਹੋਈ | ਨੰਬਰਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਪ੍ਰਧਾਨ ਸਤਨਾਮ ਸਿੰਘ ਬੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਕਾਰਜਕਾਲ ਖਤਮ ਹੋਣ ਕਿਨਾਰੇ ਹੈ, ਪ੍ਰੰਤੂ ਪਿਛਲੇ ਸਾਢੇ ਚਾਰ ਸਾਲ ਵਿਚ ਨੰਬਰਦਾਰਾਂ ਦੀਆਂ ਵਾਜ਼ਿਬ ਮੰਗਾਂ 'ਤੇ ਸਰਕਾਰ ਨੇ ਉੱਕਾ ਹੀ ਧਿਆਨ ਨਹੀਂ ਦਿੱਤਾ | ਰਾਜ ਭਰ 'ਚ ਨੰਬਰਦਾਰਾਂ ਲਈ ਤਹਿਸੀਲ ਕੰਪਲੈਕਸ ਵਿਚ ਬੈਠਣ ਲਈ ਵੱਖਰਾ ਕਮਰਾ, ਟੋਲ ਪਲਾਜ਼ਿਆਂ 'ਤੇ ਪਰਚੀ ਤੋਂ ਛੋਟ, ਨੰਬਰਦਾਰੀ ਜ਼ੱਦੀ-ਪੁਸ਼ਤੀ ਅਤੇ ਸਿਹਤ ਬੀਮਾ ਯੋਜਨਾ ਹੇਠ ਲਿਆਉਣ ਵਰਗੀਆਂ ਹੋਰ ਮੰਗਾਂ ਨੂੰ ਸਰਕਾਰ ਜਾਣ ਬੁੱਝ ਕੇ ਅਣਡਿੱਠ ਕਰ ਰਹੀ ਹੈ | ਬੜੈਚ ਨੇ ਦੱਸਿਆ ਕਿ ਸਾਡਾ ਗੁਆਂਢੀ ਸੂਬਾ 5000 ਰੁਪਏ ਮਾਣ ਭੱਤਾ ਅਤੇ 5 ਲੱਖ ਦੇ ਸਿਹਤ ਬੀਮੇ ਹੇਠ ਨੰਬਰਦਾਰਾਂ ਨੂੰ ਲਿਆ ਹੋਇਆ, ਪੰਜਾਬ ਸਰਕਾਰ ਵੀ ਹਰਿਆਣਾ ਦੀ ਤਰਜ਼ 'ਤੇ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ | ਸਮੁੱਚੇ ਨੰਬਰਦਾਰਾਂ ਨੇ ਸਖ਼ਤ ਹੁੰਦਿਆਂ ਕਿਹਾ ਕਿ ਸਰਕਾਰ ਨੇ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਮੁੱਚੇ ਨੰਬਰਦਾਰਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਸਮੇਂ ਨੰਬਰਦਾਰ ਗੁਰਜੀਤ ਸਿੰਘ ਮੁੱਲਾਂਪੁਰ, ਅਮਰਜੋਤ ਸਿੰਘ ਬੱਦੋਵਾਲ, ਰਣਜੀਤ ਸਿੰਘ ਬੜੈਚ, ਮਨਜਿੰਦਰ ਸਿੰਘ ਗਰੇਵਾਲ, ਦਰਸ਼ਨ ਸਿੰਘ, ਅਵਤਾਰ ਸਿੰਘ ਮੰਡਿਆਣੀ, ਤਰਨਜੀਤ ਸਿੰਘ ਦਾਖਾ, ਬਲਵੰਤ ਸਿੰਘ ਸੇਖੋਂ, ਕਿ੍ਪਾਲ ਸਿੰਘ ਗਹੌਰ, ਨਿਰਭੈ ਸਿੰਘ ਰਕਬਾ, ਜਗਦੇਵ ਸਿੰਘ ਕੈਲਪੁਰ, ਨਿਰਮਲ ਸਿੰਘ ਕੈਲਪੁਰ, ਸ਼ਮਸ਼ੇਰ ਸਿੰਘ ਮੋਹੀ, ਨਿਰਮਲ ਸਿੰਘ ਜਾਂਗਪੁਰ, ਸੁਖਵਿੰਦਰ ਸਿੰਘ, ਜਗਰੂਪ ਸਿੰਘ ਈਸੇਵਾਲ, ਰਣਬੀਰ ਸਿੰਘ ਰੁੜਕਾ, ਮਨਮੋਹਣ ਸਿੰਘ ਪੰਡੋਰੀ, ਅੰਮਿ੍ਤਪਾਲ ਸਿੰਘ ਭਨੋਹੜ, ਜਗਰੂਪ ਸਿੰਘ ਮੋਹੀ, ਗੁਰਮੇਲ ਸਿੰਘ ਭੱਟੀਆਂ, ਲਛਮਣ ਸਿੰਘ ਭੱਟੀਆਂ, ਹਰਦਿਆਲ ਸਿੰਘ ਦੇਤਵਾਲ, ਸਤਨਾਮ ਸਿੰਘ ਦੇਤਵਾਲ, ਕੇਵਲ ਸਿੰਘ ਦੇਤਵਾਲ, ਅਵਤਾਰ ਸਿੰਘ ਚੱਕ, ਲਖਵੀਰ ਸਿੰਘ ਢੱਟ, ਅੱਧੀ ਦਰਜਨ ਹੋਰ ਨੰਬਰਦਾਰ ਮੌਜੂਦ ਰਹੇ |