03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਪੰਥਕ ਸੋਚ ਲੈ ਕੇ ਚੱਲ ਰਹੇ ਵਿਧਾਇਕ ਇਯਾਲੀ ਨਾਲ ਚੱਟਾਨ ਵਾਂਗ ਖੜੇ੍ਹ ਹਾਂ-ਜਰਮਨਜੀਤ ਭੱਠਾਧੂਹਾ

ਅਜੀਤ ਡੈਸਕ 05-06-2026
ਹੰਬੜਾਂ, 4 ਜੂਨ (ਮੇਜਰ ਹੰਬੜਾਂ)-ਪੰਜਾਬ ਦੀ ਸਿਆਸਤ ਵਿਚ ਵੱਡਾ ਕੱਦ ਰੱਖਣ ਵਾਲੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਪੰਥਕ ਮਸਲਿਆਂ ਦੇ ਹੱਲ ਲਈ ਪੰਥਕ ਸੋਚ ਲੈ ਕੇ ਚੱਲ ਰਹੇ ਹਨ, ਜਿਸ ਲਈ ਹਲਕਾ ਦਾਖਾ ਦੇ ਲੋਕ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਚੱਟਾਨ ਵਾਂਗ ਖੜੇ੍ਹ ਹਨ | ਇਹ ਪ੍ਰਗਟਾਵਾ ਸੀਨੀਅਰ ਆਗੂ ਜਰਮਨਜੀਤ ਸਿੰਘ ਭੱਠਾਧੂਹਾ ਨੇ ਸ. ਇਯਾਲੀ ਵਲੋਂ ਪੰਥਕ ਮਸਲਿਆਂ ਦੇ ਹੱਲ ਲਈ ਪੰਥਕ ਧਿਰਾਂ ਨੂੰ ਇਕਮੰਚ 'ਤੇ ਇਕੱਠੇ ਕਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਭਰੋਸਾ ਉੱਠ ਚੁੱਕਾ ਹੈ ਤੇ ਲੋਕ ਸੂਬੇ 'ਚ ਪੰਥਕ ਮਸਲਿਆਂ ਨੂੰ ਹੱਲ ਕਰਨ ਅਤੇ ਪੰਜਾਬ ਦੇ ਹਿੱਤਾਂ ਪ੍ਰਤੀ ਫਿਕਰਮੰਦ ਧਿਰ ਨੂੰ ਅੱਗੇ ਲਿਆਉਣ ਲਈ ਉਤਾਵਲੇ ਹਨ, ਜਿਸ ਲਈ ਅੱਜ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਪੰਜਾਬ 'ਚ ਪੰਥਕ ਮੁੱਦਿਆਂ ਨੂੰ ਚੁੱਕਣ ਵਾਲੇ ਆਗੂਆਂ 'ਤੇ ਟਿਕੀਆਂ ਹੋਈਆਂ ਹਨ | ਜਰਮਨਜੀਤ ਭੱਠਾਧੂਹਾ ਨੇ ਕਿਹਾ ਕਿ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਪੰਜਾਬ ਦੇ ਭਲੇ ਲਈ ਲਏ ਜਾਣ ਵਾਲੇ ਫ਼ੈਸਲੇ 'ਤੇ ਹਲਕਾ ਵਾਸੀ ਮੋਹਰ ਲਗਾਉਣਗੇ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਸ਼ੁਰੂ ਤੋਂ ਪੰਥਕ ਹਲਕੇ ਵਜੋਂ ਜਾਣਿਆ ਜਾ ਰਿਹਾ ਹੈ ਤੇ ਇੱਥੋਂ ਦਾ ਸਮੁੱਚਾ ਭਾਈਚਾਰਾ ਸ: ਇਯਾਲੀ ਦੇ ਹੱਕ 'ਚ ਖੜੇ੍ਹਗਾ ਤੇ ਉਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੜ ਇੱਥੋਂ ਕਾਮਯਾਬ ਕਰਕੇ ਸੂਬੇ 'ਚ ਪੰਥਕ ਲਹਿਰ ਨੂੰ ਅੱਗੇ ਲਿਆਉਣ ਦਾ ਜਾਮਨ ਬਣੇਗਾ |
ਪਿਛਲੀ ਖ਼ਬਰ ਜਗਰਾਉਂ ਦੇ ਬੱਸ ਅੱਡੇ, ਰੇਲਵੇ ਸਟੇਸ਼ਨ ਸਮੇਤ ਜਨਤਕ ਸਥਾਨਾਂ ਦੀ ਪੁਲਿਸ ਵਲੋਂ ਜਾਂਚ ਅਗਲੀ ਖ਼ਬਰ ਮੁੱਲਾਂਪੁਰ ਨੰਬਰਦਾਰਾ ਯੂਨੀਅਨ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।