ਨਿਜ਼ਾਮਪੁਰ ਵਿਖੇ 4 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ ਨਹਿਰੀ ਪਾਣੀ ਪ੍ਰਾਜੈਕਟ ਨਾਲ 1200 ਏਕੜ ਖੇਤਾਂ ਨੂੰ ਮਿਲੇਗੀ ਪਾਣੀ ਦੀ ਸਹੂਲਤ-ਵਿਧਾਇਕ ਗਿਆਸਪੁਰਾ
ਅਜੀਤ ਡੈਸਕ
05-06-2026
ਉਨ੍ਹਾਂ ਅੱਗੇ ਕਿਹਾ ਕਿ ਨਿਜ਼ਾਮਪੁਰ ਵਿਖੇ ਮੋਘਾ ਲੱਗਣ ਨਾਲ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ | ਉਨ੍ਹਾਂ ਹਲਕੇ ਦੇ ਬਾਕੀ ਪਿੰਡਾਂ ਨੂੰ ਇਸ ਸਹੂਲਤ ਲੈਣ ਲਈ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਇਸ ਪਾਈਪ ਲਾਈਨ ਨੂੰ ਅੱਗੇ ਵਧਾ ਕੇ ਇਲਾਕੇ ਦੇ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਵੀ ਸਹੂਲਤ ਦਿੱਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਸਾਲ 1882 ਵਿੱਚ ਇਸ ਖੇਤਰ ਵਿੱਚ ਨਹਿਰ ਕੱਢੀ ਗਈ ਸੀ, ਪਰ ਪਿਛਲੇ ਕਰੀਬ 144 ਸਾਲਾਂ ਦੌਰਾਨ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਦੀ ਵਰਤੋਂ ਨਹੀਂ ਕਰਨ ਦਿੱਤੀ ਗਈ | ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਅਨੇਕਾਂ ਸਰਕਾਰਾਂ ਆਈਆਂ, ਜੋ ਪਾਣੀ ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰਕੇ ਆਪਣੀਆਂ ਰੋਟੀਆਂ ਸਕਦੇ ਰਹੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਪਰਉਪਕਾਰੀ ਕਾਰਜ ਲਈ ਕਿਸਾਨਾਂ ਦੇ ਮਸੀਹਾ ਬਣ ਕੇ ਸਾਹਮਣੇ ਆਏ ਹਨ ਤੇ ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਘਟਾਉਣ ਲਈ ਸੂਬਾ ਸਰਕਾਰ ਨੇ 17000 ਸੂਏ ਅਤੇ 79 ਨਹਿਰਾਂ ਨੂੰ ਮੁੜ ਸੁਰਜੀਤ ਕੀਤਾ ਹੈ ਜੋ ਪਿਛਲੇ 30-40 ਸਾਲਾਂ ਤੋਂ ਬੰਦ ਪਏ ਸਨ | ਉਨ੍ਹਾਂ ਦੀ ਅਗਵਾਈ ਵਿਚ ਨਹਿਰੀ ਪਾਣੀ 'ਚੋਂ ਮੋਘੇ ਅਤੇ ਬੰਦ ਪਏ ਸੂਇਆਂ ਨੂੰ ਦੁਆਰਾ ਚਾਲੂ ਕਰਕੇ ਪਾਣੀ ਦੀ ਸਹੂਲਤ ਦੇਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ | ਇਸ ਮੌਕੇ ਇਲਾਕੇ ਦੀਆਂ ਪੰਚਾਇਤਾਂ ਵੱਲੋ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਨਹਿਰ ਵਿਚ ਮੋਘਾ ਲਗਾ ਕੇ ਪਾਣੀ ਦੀ ਸਹੂਲਤ ਦੇ ਕੇ ਪਰਉਪਕਾਰੀ ਕਾਰਜ ਕਰਨ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਰਨ ਸਿਹੌੜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਭਲਾਈ ਤੇ ਵਿਕਾਸ ਕਾਰਜਾਂ ਬਾਰੇ ਦੱਸਦਿਆਂ 2027 ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਪਿੰਡ ਦੇ ਸਰਪੰਚ ਲਖਵੀਰ ਸਿੰਘ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਇਲਾਕੇ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗਾ | ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਕਰਨ ਸਿਹੌੜਾ, ਸਰਪੰਚ ਪਰਗਟ ਸਿੰਘ ਸਿਆੜ, ਸਰਪੰਚ ਅਮਰਦੀਪ ਸਿੰਘ ਕੂਹਲੀ ਕਲਾਂ, ਸਰਪੰਚ ਨਵਦੀਪ ਸਿੰਘ ਬੱਬੂ ਰਾਮਗੜ ਸਰਦਾਰਾਂ, ਬਲਾਕ ਪ੍ਰਧਾਨ ਦਵਿੰਦਰ ਸਿੰਘ ਜਰਗੜੀ, ਹਰਪਾਲ ਸਿੰਘ ਧੌਲ ਖੁਰਦ,ਸਰਪੰਚ ਊਧਮ ਸਿੰਘ ਜੰਡਾਲੀ, ਸਰਪੰਚ ਗੁਰਜੀਤ ਸਿੰਘ ਭਾਡੇਵਾਲ, ਸਰਪੰਚ ਚਮਕੌਰ ਸਿੰਘ ਲਸਾੜਾ, ਸਾਬਕਾ ਸਰਪੰਚ ਅਮਰਜੀਤ ਸਿੰਘ ਸਿਹੌੜਾ, ਪ੍ਰਧਾਨ ਚਰਨ ਸਿੰਘ ਸਿਹੌੜਾ, ਐਸ. ਡੀ. ਓ ਰਾਹੁਲ ਕੁਮਾਰ, ਜੇ. ਈ ਹਰਪ੍ਰੀਤ ਸਿੰਘ, ਨਿਜ਼ਾਮਪੁਰ ਪਿੰਡ ਦੀ ਪੰਚਾਇਤ ਦੀ ਸਮੂਹ ਪੰਚਾਇਤ, ਮੋਹਤਵਰ ਸੱਜਣ ਅਤੇ ਨਗਰ ਨਿਵਾਸੀ ਮੌਜੂਦ ਸਨ |