30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਆਲਮੀ ਤਪਸ਼ ਘਟਾਉਣ ਲਈ ਰੁੱਖ ਲਗਾਏ ਜਾਣ-ਦਮਨਜੀਤ ਸਿੰਘ ਮੋਹੀ

ਅਜੀਤ ਡੈਸਕ 07-06-2026
ਮੁੱਲਾਂਪੁਰ-ਦਾਖਾ, 6 ਜੂਨ (ਨਿਰਮਲ ਸਿੰਘ ਧਾਲੀਵਾਲ)-ਵਿਸ਼ਵ ਵਾਤਾਵਰਨ ਦਿਵਸ ਮੌਕੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਵਲੋਂ ਸਕੂਲ ਕੈਂਪਸ ਅੰਦਰ ਬੂਟਾ ਲਗਾਉਣ ਸਮੇਂ ਪਿ੍ੰਸੀਪਲ ਡਾ. ਅਮਨਦੀਪ ਕੌਰ ਬਖਸ਼ੀ ਮੌਜੂਦ ਰਹੇ | ਵਿਸ਼ਵ ਵਾਤਾਵਰਨ ਦਿਵਸ 'ਤੇ ਹਰਿਆਵਲ ਤਹਿਤ ਬੂਟੇ ਲਗਾਉਣ ਸਮੇਂ ਦਮਨਜੀਤ ਸਿੰਘ ਮੋਹੀ ਨੇ ਕਿਹਾ ਕਿ ਧਰਤੀ ਨੂੰ ਜ਼ਹਿਰੀਲੇ ਧੂੰਏਾ, ਜਲ ਸੰਕਟ ਤੋਂ ਬਚਾਉਣ ਲਈ ਪੌਦੇ ਲਗਾ ਕੇ ਸਵੱਲੀ ਕੁਦਰਤ, ਜਲ-ਸੋਮੇ, ਛਾਵਾਂ, ਤਾਪਮਾਨ ਨੂੰ ਬਚਾਇਆ ਜਾ ਸਕਦਾ | ਸਕੂਲ ਪਿ੍ੰਸੀਪਲ ਡਾ: ਬਖਸ਼ੀ ਨੇ ਦੱਸਿਆ ਕਿ ਸਾਡੇ ਵਿਦਿਆਰਥੀਆਂ ਵਲੋਂ ਧਰਤੀ 'ਤੇ ਜੀਵਨ ਸੁਰੱਖਿਅਤ ਲਈ ਹਰ ਸਾਲ ਬੂਟੇ ਲਗਾ ਕੇ ਸਾਲ ਭਰ ਉਨ੍ਹਾਂ ਦੀ ਪਰਵਰਿਸ਼ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਘਾਤਕ ਮੀਥੇਨ ਗੈਸ, ਉਦਯੋਗ ਕੋਲਾ, ਹਾਈਡਰੋਕਾਰਬਨ ਬਾਲਣ ਨੇ ਸਾਡੇ ਚੌਗਿਰਦੇ ਨੂੰ ਗੰਧਲੇਪਣ ਦੀ ਲਪੇਟ ਵਿਚ ਲੈ ਲਿਆ | ਵਧ ਰਹੀ ਤਪਸ਼ ਨੇ ਬਹੁ ਰੁੱਤਾਂ ਵਾਲੇ ਪੰਜਾਬ ਨੂੰ ਅੱਤ ਦੀ ਗਰਮੀ ਤੇ ਘੱਟ ਠੰਢ ਵਾਲਾ ਖਿੱਤਾ ਬਣਾ ਕੇ ਰੱਖ ਦਿੱਤਾ | ਪ੍ਰਧਾਨ ਦਮਨਜੀਤ ਸਿੰਘ ਮੋਹੀ, ਪਿ੍ੰਸੀਪਲ ਡਾ: ਅਮਨਦੀਪ ਕੌਰ ਨੇ ਦੱਸਿਆ ਕਿ ਤਪਸ਼ ਨਾਲ ਵਿਗੜ ਰਹੇ ਵਾਤਾਵਰਨ ਲਈ ਇਸ ਵਾਰ ਪਹਿਲਾਂ ਨਾਲੋਂ ਵੀ ਵਧ ਕੇ ਬੂਟੇ ਲਗਾਏ ਜਾਣਗੇ ਤਾਂ ਜੋ ਆਲਮੀ ਤਪਸ਼ ਦੀ ਸਮੱਸਿਆ ਤੋਂ ਬਚ ਸਕੀਏ |
ਪਿਛਲੀ ਖ਼ਬਰ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਪੁਲਿਸ ਵਲੋਂ ਕੀਤੇ ਅੰਨ੍ਹੇਵਾਹ ਲਾਠੀਚਾਰਜ ਦੀ ਡੀ.ਟੀ.ਐੱਫ ਵਲੋਂ ਨਿਖੇਧੀ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬਲਾਕ ਰਾਏਕੋਟ ਦਾ ਇਜਲਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।