28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮੰਡੀ ਮੁੱਲਾਂਪੁਰ ਗਊਸ਼ਾਲਾ ਪ੍ਰਬੰਧਕਾਂ ਵਲੋਂ ਪਲੀਤ ਚੌਗਿਰਦਾ ਬਚਾਉਣ ਲਈ ਬੂਟੇ ਲਾਉਣ ਦੀ ਮੁਹਿੰਮ

ਮੰਡੀ ਮੁੱਲਾਂਪੁਰ 'ਚ ਕੌਂਸਲਰ ਬਲਬੀਰ ਚੰਦ, ਸਾਬਕਾ ਕੌਂਸਲਰ ਸਜਨ ਬਾਂਸਲ ਵਲੋਂ ਹਰਿਆਵਲ ਮੁਹਿੰੰਮ ਦੀ ਆਰੰਭਤਾ 'ਤੇ ਬੂਟਾ ਲਗਉਣ ਸਮੇਂ ਡੀ.ਐੱਸ.ਪੀ. ਕਰਨ ਸਿੰਘ ਸੰਧੂ ਤੇ ਹੋਰ | ਤਸਵੀਰ: ਕਿ੍ਪਾਲ ਹੰਬੜਾਂ <br/> 07-06-2026
ਮੁੱਲਾਂਪੁਰ-ਦਾਖਾ, 6 ਜੂਨ (ਨਿਰਮਲ ਸਿੰਘ ਧਾਲੀਵਾਲ)-ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਕਿ੍ਸ਼ਨ ਗੋਪਾਲ ਗਊਸ਼ਾਲਾ ਮੰਡੀ ਮੁੱਲਾਂਪੁਰ ਦੇ ਪ੍ਰਬੰਧਕ ਸਜਨ ਬਾਂਸਲ, ਕੌਂਸਲਰ ਬਲਬੀਰ ਚੰਦ ਬੀਰਾ, ਬਲਵੰਤ ਸਿੰਘ, ਗੁਰਮੀਤ ਸਿੰਘ ਵਲੋਂ ਹਰਿਆਵਲ ਤਹਿਤ ਬੂਟੇ ਲਗਾਉਣ ਦੀ ਰਸਮ ਦਾਖਾ ਪੁਲਿਸ ਸਬ ਡਵੀਜ਼ਨ ਦੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਵਲੋਂ ਕੀਤੀ ਗਈ | ਡੀ.ਐੱਸ.ਪੀ ਸੰਧੂ ਨੇ ਕਿਹਾ ਕਿ ਬੇਸਹਾਰਾ ਗਾਵਾਂ ਦੀ ਸੰਭਾਲ ਜਿਥੇ ਇਕ ਨਿਸ਼ਕਾਮ ਸੇਵਾ ਹੈ, ਉਥੇ ਧਰਤੀ 'ਤੇ ਮਨੁੱਖ, ਜੀਵ-ਜੰਤੂਆਂ ਦਾ ਜੀਵਨ ਸੁਰੱਖਿਅਤ ਬਣਾਉਣ ਲਈ ਹਰਿਆਵਲ ਤਹਿਤ ਬੂਟਿਆਂ ਦਾ ਹੋਣਾ ਲਾਜ਼ਮੀ ਹੈ | ਡੀ.ਐੱਸ.ਪੀ ਸੰਧੂ ਕਿਹਾ ਕਿ ਪੰਜਾਬ 'ਚ ਪ੍ਰਦੂਸ਼ਣ ਨੇ ਸਾਰੀ ਫਿਜ਼ਾ ਪੂਰੀ ਤਰ੍ਹਾਂ ਗੰਧਲੀ ਕਰ ਦਿੱਤੀ | ਡੀ.ਐੱਸ.ਪੀ ਕਰਨ ਸਿੰਘ ਸੰਧੂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਸੁਨੇਹਾ ਦਿੱਤਾ ਕਿ ਹਰਿਆਵਲ ਤਹਿਤ ਬੂਟੇ ਲਗਾਉਣ ਵਾਂਗ ਪੁਲਿਸ ਵਲੋਂ ਮਾਰੂ ਨਸ਼ਿਆਂ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਹਿਯੋਗ ਕੀਤਾ ਜਾਵੇ, ਅਜਿਹਾ ਪੰਜਾਬ ਅਤੇ ਪੰਜਾਬੀਅਤ ਲਈ ਲਾਜ਼ਮੀ ਹੈ | ਸਜਨ ਬਾਂਸਲ ਵਲੋਂ ਡੀ.ਐੱਸ.ਪੀ ਕਰਨ ਸਿੰਘ ਸੰਧੂ ਨੂੰ ਵਿਸ਼ਵਾਸ ਦਿੱਤਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪੂਰਾ ਸਹਿਯੋਗ ਕੀਤਾ ਜਾਵੇਗਾ | ਸ਼ਹਿਰ ਅੰਦਰ ਕਈ ਅਬਾਦੀਆਂ ਵਿਚ ਨਸ਼ੇ ਦੇ ਆਦੀਆਂ ਨੇ ਚੌਗਿਰਦਾ ਪਲੀਤ ਕੀਤਾ ਹੋਇਆ, ਉਨ੍ਹਾਂ ਲਈ ਵੀ ਵਾਤਾਵਰਣਿਕ ਚੇਤਨਾ ਮੁਹਿੰਮ ਆਰੰਭ ਹੋਵੇਗੀ | ਕੌਂਸਲਰ ਬਲਬੀਰ ਚੰਦ ਬੀਰਾ ਮੰਨਿਆ ਕਿ ਉਸ ਦੇ ਵਾਰਡ ਅਧੀਨ ਕੁਝ ਮੁਹੱਲਿਆਂ 'ਚ ਕਈ ਨੌਜਵਾਨ ਨਸ਼ੇ ਦੇ ਆਦੀ ਹੋ ਗਏ, ਇਨ੍ਹਾਂ ਨਸ਼ਾ ਰੋਗੀਆਂ ਦੇ ਇਲਾਜ ਲਈ ਉਹ ਆਪਣੀ ਟੀਮ ਨਾਲ ਰਲ਼ ਕੇ ਪਹਿਲ ਕਰਨਗੇ |
ਪਿਛਲੀ ਖ਼ਬਰ ਅਕਾਲਗੜ੍ਹ ਖੁਰਦ ਖੇਤੀਬਾੜੀ ਸਭਾ ਨਾਲ ਜੁੜੇ ਪਿੰਡ ਤੁੰਗਾਹੇੜੀ ਨੂੰ ਅਲੱਗ ਕਰਨ 'ਤੇ ਮੈਂਬਰਾਂ/ਕਿਸਾਨਾਂ 'ਚ ਭਾਰੀ ਰੋਸ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ 3 ਰੋਜ਼ਾ ਗੁਰਮਤਿ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।