11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਹਲਵਾਰਾ ਏਅਰਪੋਰਟ ਦੇ ਗੇਟ ਅੱਗੇ ਟੀਟੂ ਬਾਣੀਆਂ ਨੇ ਬੈਂਡ-ਬਾਜ਼ਿਆਂ ਨਾਲ ਕੀਤਾ ਪ੍ਰਦਰਸ਼ਨ

ਅਜੀਤ ਡੈਸਕ 09-06-2026
ਹਲਵਾਰਾ, 8 ਜੂਨ (ਮਨਦੀਪ ਸਿੰਘ ਉੱਭੀ)-ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੈਂਡ-ਬਾਜਿਆਂ ਨਾਲ ਦਾਖਾ ਦੇ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਣੀਆ ਨੇ ਸੋਮਵਾਰ ਨੂੰ ਸਾਥੀਆ ਧਰਨਾ ਪ੍ਰਦਰਸ਼ਨ ਕੀਤਾ | ਕੁਝ ਦਿਨ ਪਹਿਲਾਂ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਏਅਰਪੋਰਟ ਟਰਮੀਨਲ ਦੀ ਛੱਤ ਦਾ ਇਕ ਪੈਨਲ ਲਟਕ ਗਿਆ ਸੀ, ਜਿਸ ਨੂੰ ਲੈ ਕੇ ਟੀਟੂ ਬਣੀਆ ਨੇ ਨਿਰਮਾਣ ਕਾਰਜ ਵਿਚ ਭਿ੍ਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ | ਉਹ ਆਪਣੇ ਸਮੱਰਥਕਾਂ ਨਾਲ ਕਾਗਜ਼ ਦੀਆਂ ਕਿਸ਼ਤੀਆਂ ਹੱਥਾਂ ਵਿਚ ਫੜ ਕੇ ਏਅਰਪੋਰਟ ਪਹੁੰਚੇ | ਉਨ੍ਹਾਂ ਕਿਹਾ ਕਿ ਤੇਜ਼ ਮੀਂਹ ਅਤੇ ਤੁਫ਼ਾਨ ਵਿਚ ਗਰੀਬਾਂ ਦੀਆਂ ਝੋਂਪੜੀਆਂ ਤਾਂ ਬਚ ਗਈਆਂ, ਪਰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਏਅਰਪੋਰਟ ਨੁਕਸਾਨਗ੍ਰਸਤ ਹੋ ਗਿਆ | ਟੀਟੂ ਬਣੀਆ ਨੇ ਵਿਅੰਗ ਕਰਦਿਆਂ ਮੰਗ ਕੀਤੀ ਕਿ ਏਅਰਪੋਰਟ ਦੇ ਨੇੜੇ ਕਿਸ਼ਤੀਆਂ ਵੇਚਣ ਦੀ ਦੁਕਾਨ ਖੋਲੀ ਜਾਵੇ ਤਾਂ ਜੋ ਭਾਰੀ ਮੀਂਹ ਪੈਣ 'ਤੇ ਯਾਤਰੀਆਂ ਨੂੰ ਕਿਸ਼ਤੀਆਂ ਵਿਚ ਬਿਠਾ ਕੇ ਟਰਮੀਨਲ ਤੱਕ ਪਹੁੰਚਾਇਆ ਜਾ ਸਕੇ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਏਅਰਪੋਰਟ ਨਿਰਮਾਣ ਵਿਚ ਹੋਏ ਕਥਿਤ ਭਿ੍ਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ | ਸਵੇਰੇ ਲੱਗਭਗ ਦੋ ਘੰਟੇ ਤੱਕ ਉਸ ਨੇ ਆਪਣੇ ਸਾਥੀਆਂ ਅਤੇ ਬੈਂਡ ਵਾਲਿਆਂ ਸਮੇਤ ਪ੍ਰਦਰਸ਼ਨ ਕੀਤਾ |
ਪਿਛਲੀ ਖ਼ਬਰ ਸਰਕਾਰੀ ਸਕੂਲ ਹੰਬੜਾਂ 'ਚ ਵੋਟਰ ਮੈਪਿੰਗ ਤਹਿਤ ਸਪੈਸ਼ਲ ਕੈਂਪ ਅਗਲੀ ਖ਼ਬਰ ਅੱਡਾ ਦਾਖਾ ਪਾਵਰਕਾਮ ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਅਪ੍ਰੈਂਟਸ਼ਿਪ ਲਾਈਨਮੈਨਾਂ 'ਤੇ ਲਾਠੀਚਾਰਜ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।