11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸਰਕਾਰੀ ਸਕੂਲ ਹੰਬੜਾਂ 'ਚ ਵੋਟਰ ਮੈਪਿੰਗ ਤਹਿਤ ਸਪੈਸ਼ਲ ਕੈਂਪ

ਅਜੀਤ ਡੈਸਕ 09-06-2026
ਹੰਬੜਾਂ, 8 ਜੂਨ (ਮੇਜਰ ਹੰਬੜਾਂ)-ਇਲੈਕਸ਼ਨ ਕਮਿਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਵਿਖੇ ਵੋਟਰ ਮੈਪਿੰਗ ਤਹਿਤ ਸਪੈਸ਼ਲ ਕੈਂਪ ਰਿਟਰਨਿੰਗ ਅਫ਼ਸਰ 066 ਗਿੱਲ (ਅ.ਜ) ਕਮ ਰਿਜ਼ਨਲ ਟਰਾਂਸਪੋਰਟ ਅਫ਼ਸਰ ਮਨਕਮਲ ਸਿੰਘ ਚਾਹਲ ਦੀ ਅਗਵਾਈ ਹੇਠ ਸੈਕਟਰ ਅਫ਼ਸਰ ਡਾ: ਸ਼ੇਅਰਜੀਤ ਸਿੰਘ ਮੰਡ ਵਲੋਂ ਲਗਾਇਆ ਗਿਆ | ਹੰਬੜਾਂ ਸਮੇਤ ਸਲੇਮਪੁਰ, ਗੌਂਸਪੁਰ, ਫਾਗਲਾ, ਖਹਿਰਾ ਬੇਟ ਸਮੇਤ ਵੱਖ-ਵੱਖ ਪੋਲਿੰਗ ਬੂਥਾਂ 'ਤੇ ਸਪੈਸ਼ਲ ਕੈਂਪ ਬੀ.ਐੱਲ.ਓਜ਼ ਦੀ ਹਾਜ਼ਰੀ 'ਚ ਲਗਾਏ ਕੈਂਪ 'ਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਪੁੱਜੇ, ਜਿੰਨ੍ਹਾਂ 'ਚ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਸਾਬਕਾ ਸਰਪੰਚ ਰਣਯੋਧ ਸਿੰਘ ਜੱਗਾ, ਅਵਤਾਰ ਸਿੰਘ ਤਾਰੀ ਚੀਮਾਂ, ਗੁਰਪਾਲ ਸਿੰਘ ਮੁਦਾਰਪੁਰਾ ਯੂ.ਐੱਸ.ਏ. ਨੇ ਭਾਗ ਲਿਆ | ਇਸ ਸਮੇਂ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਾ.ਸਰਪੰਚ ਬਲਵੀਰ ਸਿੰਘ ਕਲੇਰ, ਸਾ.ਸਰਪੰਚ ਰਣਯੋਧ ਸਿੰਘ ਜੱਗਾ ਨੇ ਕਿਹਾ ਕਿ ਵੋਟ ਮੈਪਿੰਗ ਦਾ ਮਤਲਬ ਹੈ ਕਿ ਵੋਟ ਕਿਤੇ ਵੀ ਡਬਲ ਨਾ ਹੋਵੇ, ਭਾਵ ਤੁਹਾਡੀ ਵੋਟ ਸਿਰਫ਼ ਇਕ ਥਾਂ 'ਤੇ ਹੀ ਹੋਵੇ | ਉਨ੍ਹਾਂ ਸਮੂਹ ਵੋਟਰ ਨੂੰ ਅਪੀਲ ਕੀਤੀ ਕਿ 2003 ਦੀ ਵੋਟ ਦੀ ਸਹੀ ਜਾਣਕਾਰੀ ਸਬੰਧਿਤ ਅਧਿਕਾਰੀਆਂ ਨੂੰ ਦੇਣ ਤਾਂ ਜੋ ਕਿਤੇ ਕੋਈ ਗਲਤੀ ਨਾਲ ਤੁਹਾਡੀ ਵੋਟ ਨਾ ਕੱਟੀ ਜਾਵੇ | ਇਸ ਮੌਕੇ ਸੈਕਟਰ ਅਫ਼ਸਰ ਡਾ. ਸ਼ੇਅਰਜੀਤ ਸਿੰਘ ਮੰਡ ਨੇ ਕਿਹਾ ਕਿ ਵੋਟਰ ਸੂਚੀ 2003 ਨਾਲ ਵੋਟਰ ਮੈਪਿੰਗ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੇਰੇ ਅਧੀਨ 9 ਬੂਥ ਆਉਂਦੇ ਹਨ ਜਿੰਨ੍ਹਾਂ ਦੇ ਬੀ.ਐੱਲ.ਓ ਬਹੁਤ ਹੀ ਮਿਹਨਤੀ ਹਨ ਹਰੇਕ ਬੂਥ ਦਾ ਕੰਮ 70 ਫ਼ੀਸਦੀ ਤੋਂ ਉੱਪਰ ਹੋ ਚੁੱਕਾ ਹੈ | ਇਸ ਸਮੇਂ ਸੈਕਟਰ ਅਫ਼ਸਰ ਸ਼ੇਅਰਜੀਤ ਸਿੰਘ ਮੰਡ ਨੇ ਵੋਟਰ ਮੈਪਿੰਗ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ |
ਪਿਛਲੀ ਖ਼ਬਰ ਬੱਦੋਵਾਲ ਕਬੱਡੀ ਟੂਰਨਾਮੈਂਟ ਜੇਤੂਆਂ ਨੂੰ ਇਨਾਮਾਂ ਦੀ ਵੰਡ ਗੁਰਜੀਤ ਸਿੰਘ ਤੇ ਰਾਜੂ ਬੱਦੋਵਾਲ ਵਲੋਂ ਹੋਵੇਗੀ ਅਗਲੀ ਖ਼ਬਰ ਹਲਵਾਰਾ ਏਅਰਪੋਰਟ ਦੇ ਗੇਟ ਅੱਗੇ ਟੀਟੂ ਬਾਣੀਆਂ ਨੇ ਬੈਂਡ-ਬਾਜ਼ਿਆਂ ਨਾਲ ਕੀਤਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।