ਮੁੱਲਾਂਪੁਰ-ਦਾਖਾ, 9 ਜੂਨ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦਾ ਮੂਲ ਭਾਵ ਬਾਬਾ ਜੀ ਦੇ ਜੀਵਨ ਨਾਲ ਜੁੜੀ ਹਰ ਘੜੀ, ਹਰ ਪਲ, ਅਹਿਮ ਗਤੀਵਿਧੀ ਦਾ ਪ੍ਰਚਾਰ ਤੇ ਪਸਾਰ ਕਰਨਾ ਹੈ | ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਕੌਮੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 310ਵੇਂ ਸ਼ਹੀਦੀ ਦਿਹਾੜੇ 'ਤੇ ਭਵਨ ਰਕਬਾ (ਲੁਧਿ:) ਵਿਖੇ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਦੇ ਡਾਇਰੈਕਟਰ ਜਗੀਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ | ਬਾਵਾ ਵਲੋਂ ਜੰਗੀਰ ਸਿੰਘ ਨੂੰ ਦੱਸਿਆ ਗਿਆ ਕਿ ਫਾਊਾਡੇਸ਼ਨ ਦੀ ਚਿਰੋਕਣੀ ਮੰਗ ਰਹੀ ਕਿ ਅੰਤਰਰਾਸ਼ਟਰੀ ਹਲਵਾਰਾ ਹਵਾਈ ਅੱਡੇ ਦਾ ਨਾਂਅ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਅ 'ਤੇ ਰੱਖਿਆ ਜਾਵੇ | ਭਾਰਤੀ ਹਵਾਈ ਅੱਡਾ ਅਥਾਰਿਟੀ ਵਲੋਂ ਹਲਵਾਰਾ ਏਅਰਪੋਰਟ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਿਆ ਗਿਆ, ਸਾਨੂੰ ਬੇਹੱਦ ਖੁਸ਼ੀ ਹੋਈ | ਕਿ੍ਸ਼ਨ ਕੁਮਾਰ ਕਿਹਾ ਕਿ ਹਲਵਾਰਾ ਹਵਾਈ ਅੱਡੇ ਦੇ ਬਾਹਰ ਮੁੱਖ ਗੇਟ ਨੇੜੇ ਜਾਂ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਾਉਣ ਦੀ ਫਾਊਾਡੇਸ਼ਨ ਆਗਿਆ ਦਿੱਤੀ ਜਾਵੇ, ਇਹ ਪੂਰਾ ਖ਼ਰਚ ਸਾਡੀ ਫਾਊਾਡੇਸ਼ਨ ਆਪਣੇ ਚੀਫ ਪੈਟਰਨ ਐੱਸ.ਪੀ ਸਿੰਘ ਓਬਰਾਏ ਨਾਲ ਰਲ ਕੇ ਕਰੇਗੀ | ਕਿ੍ਸ਼ਨ ਕੁਮਾਰ ਬਾਵਾ ਵਲੋਂ ਹਲਵਾਰਾ ਏਅਰਪੋਰਟ ਦੇ ਡਾਇਰੈਕਟਰ ਜਗੀਰ ਸਿੰਘ ਕੋਲ ਬਾਬਾ ਜੀ ਦੇ ਸਟੈਚਿਊ ਨਾਲ ਵੱਖਰੀ ਇਕ ਹੋਰ ਮੰਗ ਰੱਖਦਿਆਂ ਕਿਹਾ ਕਿ ਇਸ ਰਾਜ ਮਾਰਗ ਨੂੰ ਰਾਏਕੋਟ ਰੋਡ ਦੀ ਥਾਂ ਹਲਵਾਰਾ ਏਅਰਪੋਰਟ ਰੋਡ ਦਾ ਨਾਂਅ ਦਿੱਤਾ ਜਾਵੇ | ਮੁੱਲਾਂਪੁਰ ਰੇਲਵੇ ਬਿ੍ਜ ਨੂੰ ਪਿੱਲਰਾਂ ਨਾਲ 500 ਮੀਟਰ ਦੀ ਦੂਰੀ 'ਤੇ ਮੁੱਲਾਂਪੁਰ ਨੈਸ਼ਨਲ ਹਾਈਵੇ ਨਾਲ ਜੋੜਨ ਬਾਰੇ ਵੀ ਵਿਚਾਰ ਹੋਈ | ਸ਼ਹੀਦ ਕਰਤਾਰ ਸਿੰਘ ਅੰਤਰਰਾਸ਼ਟਰੀ ਹਲਵਾਰਾ ਏਅਰਪੋਰਟ ਦੇ ਡਾਇਰੈਕਟਰ ਜਗੀਰ ਸਿੰਘ ਵਲੋਂ ਕਿ੍ਸ਼ਨ ਕੁਮਾਰ ਬਾਵਾ ਨੂੰ ਵਿਸ਼ਵਾਸ ਦਿੱਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਹੋਵੇ ਜਾਂ ਹਲਵਾਰਾ ਏਅਰਪੋਰਟ ਨਾਲ ਸਬੰਧਿਤ ਹੋਰ ਸਭ ਵਾਜ਼ਿਬ ਮੰਗਾਂ ਹਨ, ਮੇਰੇ ਵਲੋਂ ਆਪਣੀ ਸੀਨੀਅਰ ਅਥਾਰਿਟੀ ਨਾਲ ਇਨ੍ਹਾਂ ਬਾਰੇ ਵਿਚਾਰ ਹੋਵੇਗੀ | ਭਵਨ ਰਕਬਾ ਪਹੁੰਚੇ ਜਗੀਰ ਸਿੰਘ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨਾਂ ਨਾਲ ਮਹਾਨ ਤਪੱਸ਼ਵੀ, ਤੇਜਸਵੀ, ਯੋਧੇ ਜਰਨੈਲ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਕਿਸਾਨੀ ਦੇ ਮੁਕਤੀਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਅੱਗੇ ਨਤਮਸਤਕ ਹੋਏ | ਫਾਊਾਡੇਸ਼ਨ ਵਲੋਂ ਕਿ੍ਸ਼ਨ ਕੁਮਾਰ ਬਾਵਾ, ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ, ਮਲਕੀਤ ਸਿੰਘ ਦਾਖਾ, ਸੰਤ ਸਰਬਜੋਤ ਸਿੰਘ ਡਾਂਗੋ, ਜਸਵੰਤ ਸਿੰਘ ਛਾਪਾ ਹੋਰਨਾਂ ਵਲੋਂ ਹਲਵਾਰਾ ਏਅਰਪੋਰਟ ਦੇ ਡਾਇਰੈਕਟਰ ਜਗੀਰ ਸਿੰਘ ਦਾ ਸਨਮਾਨ ਕੀਤਾ ਗਿਆ |