ਚੌਂਕੀਮਾਨ, 9 ਜੂਨ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਹੇਠ ਸੱਤ ਰੋਜ਼ਾ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਸੱਤਵੇਂ ਦਿਨ ਆਨਲਾਈਨ ਸੈਸ਼ਨ ਆਯੋਜਿਤ ਕੀਤਾ ਗਿਆ | ਇਸ ਸੈਸ਼ਨ ਦੇ ਪ੍ਰਮੁੱਖ ਬੁਲਾਰੇ ਪਿ੍ੰਸੀਪਲ ਡਾ. ਰਸ਼ਿਮ ਵਧਵਾ ਮੁਖੀ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਬਠਿੰਡਾ ਸਨ | ਪ੍ਰੋ. ਰੂਪਾ ਕੌਰ ਰਾਏ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆ ਕਹਿੰਦਿਆਂ ਪ੍ਰਮੁੱਖ ਬੁਲਾਰੇ ਦੀਆਂ ਅਕਾਦਮਿਕ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ | ਡਾ. ਵਧਵਾ ਨੇ ਪੀ.ਪੀ.ਟੀ ਰਾਹੀਂ ਆਪਣੇ ਵਿਚਾਰਾਂ ਨੂੰ ਪ੍ਰਸਤੁਤ ਕਰਦਿਆਂ 'ਭਾਰਤੀ ਸਿੱਖਿਆ ਪ੍ਰਣਾਲੀ ਅਤੇ ਭਵਿੱਖ ਮੁਖੀ ਸਮੱਸਿਆਵਾਂ' ਵਿਸ਼ੇ 'ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਐੱਨ.ਈ.ਪੀ. 2020 ਵਿਕਸਿਤ ਭਾਰਤ ਦਾ ਅਜਿਹਾ ਟੀਚਾ ਹੈ ਜਿਸ ਦਾ ਉਦੇਸ਼ ਹਰ ਵਿਦਿਆਰਥੀ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਕਿੱਤਾ ਮੁਖੀ ਬਣਾਉਣਾ ਹੈ | ਉਨ੍ਹਾਂ ਸੁਤੰਤਰਤਾ ਤੋਂ ਬਾਅਦ ਭਾਰਤੀ ਸਿੱਖਿਆ ਨਾਲ ਸਬੰਧਤ ਵਿਭਿੰਨ ਪਾਲਸੀਆਂ ਬਾਰੇ ਚਰਚਾ ਕਰਦਿਆਂ ਐੱਨ.ਈ.ਪੀ. ਨੂੰ ਦਰਪੇਸ਼ ਚੁਣੌਤੀਆਂ ਨੂੰ ਸਾਂਝਾ ਕੀਤਾ | ਭਾਰਤੀ ਸਿੱਖਿਆ ਪ੍ਰਣਾਲੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਅਧਿਅਨ ਖੇਤਰ ਵਿਚ ਵਿਭਿੰਨ ਵਿਸ਼ਿਆਂ, ਖੇਤਰਾਂ, ਗੁਰੂ-ਸ਼ਿਸ਼ਪ੍ਰੰਪਰਾ, ਗੁਰੂਦੁਆਰਾ ਵਿਦਿਆਰਥੀ ਨੂੰ ਭਿੰਨ-ਭਿੰਨ ਖੇਤਰਾਂ ਦੀ ਸਿੱਖਿਆ ਦਿੰਦਿਆਂ ਮਾਹਿਰ ਬਣਾਉਣਾ ਸੀ | ਪ੍ਰਮੁੱਖ ਬੁਲਾਰੇ ਨੇ ਸੁਆਲ-ਜੁਆਬ ਸੈਸ਼ਨ ਵਿਚ ਤਲੱਸ਼ੀ ਬਖਸ਼ ਉੱਤਰ ਦਿੱਤੇ | ਸੈਸ਼ਨ ਦੀ ਸਮਾਪਤੀ ਤੇ ਪ੍ਰੋ. ਰੂਪਾ ਕੌਰ ਰਾਏਨੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਐੱਫ਼. ਡੀ.ਪੀ ਦਾ ਲਿੰਕ ਕਾਲਜ ਦੇ ਸ਼ੋਸ਼ਲ ਮੀਡੀਆ ਪਲੇਟ ਫ਼ਾਰਮਾਂ ਤੇ ਉਪਲਬਧ ਸੀ, ਵਿਭਿੰਨ ਕਾਲਜਾਂ ਦੇ ਅਧਿਆਪਕ ਸਾਹਿਬਾਨ ਨੇ ਇਸ ਦਾ ਲਾਭ ਲੈ ਕੇ ਆਪਣੇ ਗਿਆਨ ਵਿਚ ਵਾਧਾ ਕੀਤਾ | ਅਜਿਹੇ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਅਧਿਆਪਕਾਂ ਨੂੰ ਨਵੇਂ ਸਿਖਲਾਈ ਹੁਨਰਾਂ ਦੀ ਸਿਖਲਾਈ ਅਤੇ ਗਿਆਨ ਨਾਲ ਲਿਬਰੇਜ਼ ਕਰਦੇ ਹਨ |