27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦੁਕਾਨਦਾਰ ਜਥੇਬੰਦੀਆਂ ਵਲੋਂ 26 ਤੋਂ 28 ਜੂਨ ਤੱਕ ਬਾਜ਼ਾਰ ਬੰਦ ਰੱਖਣ ਦਾ ਫ਼ੈਸਲਾ <br/>

ਅਜੀਤ ਡੈਸਕ 10-06-2026
ਰਾਏਕੋਟ, 9 ਜੂਨ (ਸੁਸ਼ੀਲ)-ਜਨਰਲ ਮਰਚੈਂਟ ਐਸੋਸੀਏਸ਼ਨ ਰਾਏਕੋਟ ਦੀ ਇਕ ਮੀਟਿੰਗ ਸਥਾਨਕ ਅੱਗਰਵਾਲ ਧਰਮਸ਼ਾਲਾ ਵਿਖੇ ਪ੍ਰਧਾਨ ਪ੍ਰਦੀਪ ਜਿੰਦਲ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿੱਚ ਸਰਵਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦੀਆਂ ਦੁਕਾਨਾਂ ਗਰਮੀਆਂ ਦੀਆਂ ਛੁੱਟੀਆਂ ਲਈ 26 ਜੂਨ ਤੋਂ ਲੈ ਕੇ 28 ਜੂਨ ਤੱਕ ਤਿੰਨ ਦਿਨਾਂ ਲਈ ਬੰਦ ਰਹਿਣਗੀਆਂ | ਇਸ ਦੌਰਾਨ ਐਸੋਸੀਏਸ਼ਨ ਦੇ ਚੇਅਰਮੈਨ ਮਨੋਹਰ ਲਾਲ ਲਾਡੀ, ਯਸ਼ਪਾਲ ਜੈਨ ਬਿੱਟੂ, ਸਤਪਾਲ ਗੋਇਲ, ਭੁਪਿੰਦਰ ਜੈਨ ਅਤੇ ਵੱਡੀ ਗਿਣਤੀ 'ਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ | ਆਲ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹੁਕਮ ਚੰਦ ਗੋਇਲ, ਚੇਅਰਮੈਨ ਪ੍ਰਵੀਨ ਅਗਰਵਾਲ ਅਤੇ ਜਨਰਲ ਸਕੱਤਰ (ਮਹਾਮੰਤਰੀ) ਸੰਦੀਪ ਸਰਸੋਦੀਆ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੇ ਸਬੰਧ ਵਿੱਚ 26, 27 ਅਤੇ 28 ਜੂਨ ਨੂੰ ਕਰਿਆਨਾ, ਕੱਪੜਾ ਅਤੇ ਬਰਤਨਾਂ ਵਾਲਿਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ | ਇਹ ਫ਼ੈਸਲਾ ਸਰਬਸੰਮਤੀ ਨਾਲ ਪਹਿਲਾਂ ਹੀ ਲਿਆ ਜਾ ਚੁੱਕਾ ਹੈ | ਹੁਣ ਜਨਰਲ ਮਰਚੈਂਟ ਐਸੋਸੀਏਸ਼ਨ ਦੀ ਅਗਰਵਾਲ ਧਰਮਸ਼ਾਲਾ ਵਿਚ ਹੋਈ ਮੀਟਿੰਗ ਵਿੱਚ ਵੀ ਇਹ ਫ਼ੈਸਲਾ ਲਿਆ ਗਿਆ ਹੈ ਕਿ 26 ਤੋਂ 28 ਜੂਨ ਤੱਕ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦੀਆਂ ਦੁਕਾਨਾਂ ਗਰਮੀ ਦੀਆਂ ਛੁੱਟੀਆਂ ਕਾਰਨ ਬੰਦ ਰਹਿਣਗੀਆਂ | ਜਦਕਿ ਦੂਜੇ ਪਾਸੇ, ਸਵਰਨਕਾਰ ਸੰਘ (ਸੁਨਿਆਰਾ ਐਸੋਸੀਏਸ਼ਨ) ਵੱਲੋਂ ਵੀ ਗਰਮੀ ਦੀਆਂ ਛੁੱਟੀਆਂ ਕਰਕੇ 25 ਤੋਂ 28 ਜੂਨ ਤੱਕ ਚਾਰ ਦਿਨਾਂ ਲਈ ਸੰਘ ਦੇ ਸਾਰੇ ਮੈਂਬਰਾਂ ਦੀਆਂ ਦੁਕਾਨਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ |

ਪਿਛਲੀ ਖ਼ਬਰ ਪਿੰਡ ਬੁਰਜ ਹਕੀਮਾਂ ਵਿਖੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਿੰਬੂ ਪਾਣੀ ਦੀ ਛਬੀਲ ਲਗਾਈ <br/> ਅਗਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਪਿੰਡ ਬਿੰਜਲ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।