28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਿੰਡ ਬੁਰਜ ਹਕੀਮਾਂ ਵਿਖੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਿੰਬੂ ਪਾਣੀ ਦੀ ਛਬੀਲ ਲਗਾਈ <br/>

ਅਜੀਤ ਡੈਸਕ 10-06-2026
ਰਾਏਕੋਟ, 9 ਜੂਨ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੁਰਜ ਹਕੀਮਾਂ ਦੀ ਗ੍ਰਾਮ ਪੰਚਾਇਤ, ਨੌਜਵਾਨਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਸਰਬਜੀਤ ਸਿੰਘ ਦੀ ਅਗਵਾਈ ਹੇਠ ਰਾਏਕੋਟ-ਪੱਖੋਵਾਲ ਰੋਡ 'ਤੇ ਬੱਸ ਸਟੈਂਡ ਬੁਰਜ ਹਕੀਮਾਂ ਵਿਖੇ ਜੂਨ 1984 ਦੇ ਸਾਕਾ ਨੀਲਾ ਤਾਰਾ 'ਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ ਨਿੰਬੂ ਪਾਣੀ ਦੀ ਛਬੀਲ ਲਗਾਈ ਗਈ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ਬੁਰਜ ਹਕੀਮਾਂ ਨੇ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਅਜਿਹੀਆਂ ਸੇਵਾਵਾਂ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ | ਇਸ ਸਮੇਂ ਅਮਨਦੀਪ ਸਿੰਘ ਪ੍ਰਧਾਨ ਨੌਜਵਾਨ ਸਭਾ, ਜਸਕਰਨ ਸਿੰਘ ਵਾਈਸ ਪ੍ਰਧਾਨ, ਚਮਨਪ੍ਰੀਤ ਸਿੰਘ, ਲਖਵੀਰ ਸਿੰਘ, ਰਣਧੀਰ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਅਮਨਜੋਤ ਸਿੰਘ, ਮਹਿੰਦਰ ਸਿੰਘ, ਧਰਮਿੰਦਰ ਸਿੰਘ, ਨਰਿੰਦਰ ਸਿੰਘ, ਗੁਰਜੀਤ ਸਿੰਘ, ਬੂਟਾ ਸਿੰਘ ਮੈਂਬਰ, ਦਲਵੀਰ ਸਿੰਘ, ਰਾਜਅਸ਼ੋਕ ਸਿੰਘ ਰਾਜਾ, ਹਰਮਿੰਦਰ ਸਿੰਘ, ਨਿਰਪਾਲ ਸਿੰਘ, ਸੁਖਮਿੰਦਰ ਸਿੰਘ, ਨਵਪ੍ਰੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਵਲੋਂ ਸੰਗੋਵਾਲ ਨੂੰ ਲੁਧਿਆਣਾ ਈਸਟ ਅਤੇ ਬਲੀਏਵਾਲ ਨੂੰ ਲੁਧਿਆਣਾ ਸੈਂਟਰ ਵਿਧਾਨ ਸਭਾ ਦਾ ਇੰਚਾਰਜ ਲੱਗਣ 'ਤੇ ਰਸ਼ਪਾ... ਅਗਲੀ ਖ਼ਬਰ ਦੁਕਾਨਦਾਰ ਜਥੇਬੰਦੀਆਂ ਵਲੋਂ 26 ਤੋਂ 28 ਜੂਨ ਤੱਕ ਬਾਜ਼ਾਰ ਬੰਦ ਰੱਖਣ ਦਾ ਫ਼ੈਸਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।