ਮੁੱਲਾਂਪੁਰ-ਦਾਖਾ, 10 ਜੂਨ (ਨਿਰਮਲ ਸਿੰਘ ਧਾਲੀਵਾਲ)-ਰਾਜ ਭਰ 'ਚ ਚੋਣਵੀਆਂ ਨਗਰ ਨਿਗਮ, ਨਗਰ ਕੌਂਸਲ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਚੋਣ ਨਿਸ਼ਾਨ ਤੱਕੜੀ 'ਤੇ ਸ਼ਾਨਦਾਰ ਜਿੱਤ ਦੇ ਬਾਅਦ ਪਾਰਟੀ ਦੇ ਵਰਕਰਜ਼, ਅਹੁਦੇਦਾਰਾਂ ਦੇ ਹੌਸਲੇ ਬੁਲੰਦ ਹੋ ਗਏ | ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ (ਬ) ਮੁੱਖ ਦਫ਼ਤਰ ਮੰਡੀ ਮੁੱਲਾਂਪੁਰ ਵਿਖੇ ਸਰਕਲ ਪ੍ਰਧਾਨਾਂ, ਹੋਰ ਅਹੁਦੇਦਾਰਾਂ ਦੀ ਮੀਟਿੰਗ ਹੋਈ | ਇਸ ਮੀਟਿੰਗ 'ਚ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਹੋਰਨਾਂ ਅਕਾਲੀ ਆਗੂਆਂ 'ਤੇ ਪੰਜਾਬ ਸਰਕਾਰ ਵਲੋਂ ਝੂਠੇ ਦਰਜ ਮੁਕੱਦਮਿਆਂ ਦੀ ਕਰੜੀ ਨਿੰਦਾ ਹੋਈ | ਉਕਤ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਦੱਸਿਆ ਕਿ 2027 ਦੀ ਵਿਧਾਨ ਸਭਾ ਚੋਣ ਲਈ ਕਮਰਕੱਸਾ ਕਸੀ ਬੈਠਾ ਸ਼੍ਰੋਮਣੀ ਅਕਾਲੀ ਦਲ (ਬ) ਸ਼ਾਨਦਾਰ ਜਿੱਤ ਦੇ ਨਾਲ ਪੰਜਾਬ 'ਚ ਸਰਕਾਰ ਬਣਾਉਣ ਲਈ ਸੰਜੀਦਾ ਹੈ | ਡੱਲਾ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਨਾਲ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਬੂਥ ਪੱਧਰ ਤੱਕ ਲਿਜਾਣ ਦਾ ਅੱਜ ਦੀ ਮੀਟਿੰਗ ਵਿਚ ਨਿਰਣਾ ਲਿਆ ਗਿਆ | ਉਨ੍ਹਾਂ ਦੱਸਿਆ ਕਿ ਐੱਸ.ਆਈ ਆਰ (ਸਪੈਸ਼ਲ ਇੰਟੈਂਸਿਵ ਰਿਵੀਜਨ) ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਦੀ ਅਗਵਾਈ ਹੇਠ ਹਲਕੇ ਅੰਦਰ ਜ਼ੋਨ ਇੰਚਾਰਜ, ਸਰਕਲ ਪ੍ਰਧਾਨਾਂ, ਪਾਰਟੀ ਦੇ ਸਾਰੇ ਵਿੰਗਾਂ ਨਾਲ ਜੁੜੇ ਅਹੁਦੇਦਾਰ-ਵਰਕਰਾਂ ਨੂੰ ਨਾਲ ਲੈ ਕੇ ਪਿੰਡ-ਪਿੰਡ ਬੂਥ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ | ਹਲਕਾ ਦਾਖਾ 'ਚ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਫੱਲੇਵਾਲ ਦੱਸਿਆ ਕਿ ਹਲਕਾ ਦਾਖਾ ਦੇ 112 ਪਿੰਡਾਂ, ਨਗਰ ਕੌਂਸਲ ਦੇ 13 ਵਾਰਡਾਂ ਅੰਦਰ ਹਰ ਬੂਥ ਤੱਕ ਪਾਰਟੀ ਪ੍ਰੋਗਰਾਮ ਪਹੁੰਚਾਇਆ ਜਾਵੇਗਾ | ਗੁਰਦੀਪ ਸਿੰਘ ਫੱਲੇਵਾਲ ਦੱਸਿਆ ਕਿ ਅੱਜ ਦੀ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਹੈ ਕਿ ਝੋਨੇ ਦੀ ਬਿਜਾਈ ਹੋਣ ਉਪਰੰਤ ਹਲਕਾ ਦਾਖਾ ਦੇ ਪਿੰਡ ਪੱਧਰ ਅਤੇ ਸ਼ਹਿਰ 'ਚ ਵਾਰਡ ਪੱਧਰ 'ਤੇ ਮੀਟਿੰਗਾਂ ਕਰਕੇ ਪਾਰਟੀ ਪ੍ਰੋਗਰਾਮ ਦਿੱਤਾ ਜਾਵੇਗਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਵੋਟਰ ਅਗਾਮੀ ਚੋਣਾਂ ਲਈ ਤਿਆਰ ਹੋ ਸਕੇ | ਸ਼੍ਰੋਮਣੀ ਅਕਾਲੀ ਦਲ (ਬ) ਦੀ ਮੀਟਿੰਗ ਸਮੇਂ ਸੁਰਜੀਤ ਸਿੰਘ ਕੋਠੇ ਹਾਂਸ, ਸਵਰਨ ਸਿੰਘ ਛੱਜਾਵਾਲ, ਬਲਦੇਵ ਸਿੰਘ ਬੀੜ ਗਗੜਾ, ਸਰਕਲ ਪ੍ਰਧਾਨ ਹਰਿੰਦਰ ਸਿੰਘ ਈਸੇਵਾਲ, ਅਮਨਦੀਪ ਸਿੰਘ ਅਮਨਾ ਸਵੱਦੀ, ਗੁਰਦੀਪ ਸਿੰਘ ਸਵੱਦੀ, ਅੰਮਿ੍ਤਪਾਲ ਸਿੰਘ ਖੰਡੂਰ, ਗੁਰਿੰਦਰਜੀਤ ਸਿੰਘ ਰੂੰਮੀ, ਜਸਵਿੰਦਰ ਸਿੰਘ ਗੋਰਸੀਆਂ ਕਾਦਰਬਖਸ਼, ਚਮਕੌਰ ਸਿੰਘ ਉੱਭੀ, ਦਲਬੀਰ ਸਿੰਘ ਲਤਾਲਾ, ਬਲਜੀਤ ਸਿੰਘ ਪੰਧੇਰ, ਸੁਰਿੰਦਰਪਾਲ ਸਿੰਘ ਦਾਖਾ, ਪ੍ਰੀਤਮ ਸਿੰਘ ਆਲੀਵਾਲ, ਕਰਨੈਲ ਸਿੰਘ, ਕਮਲਜੀਤ ਸਿੰਘ ਜੈਲਦਾਰ, ਮਨੀ ਗਹੌਰ ਆਦਿ ਮੌਜੂਦ ਰਹੇ |