11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪੰਜਾਬ ਪੁਲਿਸ ਵਲੋਂ ਤਿੰਨ ਸਾਲਾਂ 'ਚ ਕੈਮਰਿਆਂ 'ਤੇ ਖ਼ਰਚੇ ਜਾਣਗੇ 71.10 ਕਰੋੜ ਰੁਪਏ-ਹਰਜਿੰਦਰ ਕੁਮਾਰ

ਅਜੀਤ ਡੈਸਕ 12-06-2026
ਰਾਏਕੋਟ, 11 ਜੂਨ (ਬਲਵਿੰਦਰ ਸਿੰਘ ਲਿੱਤਰ)-ਸ਼ਹਿਰ ਦੇ ਪ੍ਰਸਿੱਧ ਆਰ.ਟੀ.ਆਈ. ਐਕਟਿਵਿਸਟ ਹਰਜਿੰਦਰ ਕੁਮਾਰ ਵਲੋਂ ਪੰਜਾਬ ਪੁਲਿਸ ਵਿਭਾਗ ਤੋਂ ਸੂਚਨਾ ਦੇ ਅਧਿਕਾਰ (ਆਰ.ਟੀ.ਆਈ) ਕਾਨੂੰਨ ਤਹਿਤ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਭਰ ਵਿਚ ਕੁੱਲ 426 ਪੁਲਿਸ ਥਾਣੇ, 31 ਸੀ.ਆਈ.ਏ ਸਟਾਫ਼ ਦਫ਼ਤਰ, 153 ਪੁਲਿਸ ਚੌਂਕੀਆਂ, 28 ਸਾਈਬਰ ਕ੍ਰਾਈਮ ਪੁਲਿਸ ਥਾਣੇ, 15 ਨਵੀਆਂ ਪੁਲਿਸ ਚੌਂਕੀਆਂ, 3 ਨਵੇਂ ਪੁਲਿਸ ਥਾਣੇ ਅਤੇ 6 ਨਵੇਂ ਸੀ.ਆਈ.ਏ ਦਫ਼ਤਰ ਹਨ | ਇਸ ਤਰ੍ਹਾਂ ਕੁੱਲ 662 ਪੁਲਿਸ ਇਕਾਈਆਂ ਬਣਦੀਆਂ ਹਨ | ਹਰਜਿੰਦਰ ਕੁਮਾਰ ਨੇ ਦੱਸਿਆ ਕਿ ਆਰ.ਟੀ.ਆਈ ਰਾਹੀਂ ਪ੍ਰਾਪਤ ਜਾਣਕਾਰੀ ਮੁਤਾਬਿਕ 1 ਮਾਰਚ 2024 ਤੋਂ 28 ਫਰਵਰੀ 2027 ਤੱਕ ਦੇ ਲਗਭਗ ਤਿੰਨ ਸਾਲਾਂ ਦੌਰਾਨ ਪੰਜਾਬ ਪੁਲਿਸ ਵਿਭਾਗ ਵਲੋਂ ਇੰਨ੍ਹਾਂ 662 ਥਾਵਾਂ 'ਤੇ ਕੈਮਰਿਆਂ ਦੀ ਖ਼ਰੀਦ ਅਤੇ ਸਥਾਪਨਾ ਲਈ ਕੁੱਲ 71.10 ਕਰੋੜ ਰੁਪਏ ਖਰਚ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਇਹ ਰਕਮ ਔਸਤਨ ਪ੍ਰਤੀ ਦਫ਼ਤਰ ਕਰੀਬ 10 ਲੱਖ 74 ਹਜ਼ਾਰ ਰੁਪਏ ਬਣਦੀ ਹੈ | ਹਰਜਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਵਿਚ ਕੁੱਲ 237 ਸ਼ਹਿਰ ਅਤੇ ਕਸਬੇ ਅਤੇ 12,581 ਪਿੰਡ ਹਨ, ਜਿੰਨ੍ਹਾਂ ਲਈ ਇਹ 662 ਪੁਲਿਸ ਦਫ਼ਤਰ ਸਥਾਪਿਤ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹਨ ਕਿ ਸਿਰਫ਼ 662 ਪੁਲਿਸ ਇਕਾਈਆਂ ਲਈ ਤਿੰਨ ਸਾਲਾਂ ਵਿਚ ਕੈਮਰਿਆਂ 'ਤੇ 71 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਜਾਣੀ ਹੈ |
ਪਿਛਲੀ ਖ਼ਬਰ ਮਹਿਲਾ ਕੋਰੀਅਰ ਕਰਮਚਾਰੀ ਨਾਲ ਕੁੱਟਮਾਰ ਤੇ ਬਦਸਲੂਕੀ, ਹੋਟਲ ਮਾਲਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪੰਜਾਬ ਦੇ ਅਹਿਮ ਅਹੁਦਿਆਂ 'ਤੇ ਬਾਹਰਲੇ ਸੂਬਿਆਂ ਦੇ ਲੋਕਾਂ ਦੀ ਨਿਯੁਕਤੀ 'ਤੇ ਕੈਪਟਨ ਸੰਧੂ ਨੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।