11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਵਿਸ਼ਾਲ ਜੈਨ ਪਾਟਨੀ ਤੇਰਾਪੰਥੀ ਜੈਨ ਸਭਾ ਜਗਰਾਉਂ ਦੇ ਪ੍ਰਧਾਨ ਬਣੇ

ਅਜੀਤ ਡੈਸਕ 12-06-2026
ਜਗਰਾਉਂ, 11 ਜੂਨ (ਵਿਨੋਦ ਕੁਮਾਰ)-ਸ੍ਰੀ ਜੈਨ ਸ਼ਵੇਤਾਂਬਰ ਤੇਰਾਪੰਥੀ ਸਭਾ ਵਲੋਂ ਸਾਲ 2026-28 ਲਈ ਨੌਜਵਾਨ ਸਮਾਜ ਸੇਵੀ ਅਤੇ ਮਹਾਂਪ੍ਰਗਿਆ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਪਾਟਨੀ ਨੂੰ ਸਰਬਸੰਮਤੀ ਨਾਲ ਜਗਰਾਉਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਲਾਲਾ ਝੰਡੂ ਮਲ-ਤਿਲਕ ਰਾਜ ਜੈਨ ਪਾਟਨੀ ਪਰਿਵਾਰ ਦੇ ਵੰਸ਼ਜ਼ ਵਿਸ਼ਾਲ ਜੈਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਫ਼ਲਤਾਪੂਰਵਕ ਇਕ ਸਕੂਲ ਦੇ ਸੰਚਾਲਨ ਨਾਲ ਕੀਤੀ, ਜਿਸ ਵਿਚ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ, ਸਿਖਲਾਈ ਅਤੇ ਸਵੈ-ਨਿਰਭਰਤਾ ਦੇ ਮੌਕੇ ਪ੍ਰਦਾਨ ਕੀਤੇ ਗਏ | ਬਾਅਦ ਵਿਚ ਉਨ੍ਹਾਂ ਨੇ ਅਖਿਲ ਭਾਰਤੀ ਤੇਰਾਪੰਥ ਯੁਵਕ ਪ੍ਰੀਸ਼ਦ ਦੇ ਪਲੇਟਫਾਰਮ ਰਾਹੀਂ ਧਾਰਮਿਕ ਜਗਤ ਵਿਚ ਆਪਣੀ ਵੱਖਰੀ ਪਛਾਣ ਸਥਾਪਿਤ ਕੀਤੀ | ਵਿਸ਼ਾਲ ਜੈਨ ਦਾ ਸਮਾਜਿਕ ਅਤੇ ਧਾਰਮਿਕ ਦੋਵਾਂ ਖੇਤਰਾਂ ਵਿਚ ਯੋਗਦਾਨ ਸ਼ਾਨਦਾਰ ਰਿਹਾ ਹੈ | ਵਿਸ਼ਾਲ ਜੈਨ ਪਾਟਨੀ ਆਪਣੀ ਸਖ਼ਤ ਮਿਹਨਤ, ਦੂਰਦਰਸ਼ੀ ਸੋਚ ਅਤੇ ਸਕਾਰਾਤਮਕ ਅਗਵਾਈ ਲਈ ਜਾਣੇ ਜਾਂਦੇ ਹਨ | ਇਸ ਮੌਕੇ ਸੀਨੀਅਰ ਸ਼੍ਰਾਵਕ ਕੁਲਦੀਪ ਚੰਦ ਜੈਨ ਪਾਟਨੀ, ਜਨਕ ਰਾਜ ਜੈਨ ਪਾਟਨੀ, ਸਾਬਕਾ ਪ੍ਰਧਾਨ ਪ੍ਰਵੀਨ ਜੈਨ, ਮਹਾਂਸਭਾ ਮੈਂਬਰ ਨਵਨੀਤ ਗੁਪਤਾ, ਵਿਨੋਦ ਜੈਨ, ਦਿਨੇਸ਼ ਗੋਇਲ, ਅਸ਼ੋਕ ਕੁਮਾਰ, ਲਲਿਤ ਮੋਹਨ, ਮੋਹਨ ਲਾਲ, ਰਾਜਿੰਦਰ ਗੋਇਲ, ਵਿਵੇਕ ਜੈਨ ਪਾਟਨੀ, ਮਹਿਲਾ ਵਿੰਗ ਦੀ ਪ੍ਰਧਾਨ ਪ੍ਰੋਮਿਲਾ ਜੈਨ, ਪੂਜਾ ਜੈਨ, ਸੰਜੋਲੀ ਜੈਨ, ਵੈਭਵ ਜੈਨ, ਮੁਨੀਸ਼ ਜੈਨ, ਅੰਕੁਸ਼ ਜੈਨ ਪਾਟਨੀ, ਅਮਿਤ ਬਾਂਸਲ, ਰਾਕੇਸ਼ ਬਾਂਸਲ, ਹਰਸ਼ ਜੈਨ ਪਾਟਨੀ ਨੇ ਨਵ ਨਿਯੁਕਤ ਪ੍ਰਧਾਨ ਵਿਸ਼ਾਲ ਜੈਨ ਪਾਟਨੀ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਵਿਧਾਇਕ ਇਯਾਲੀ ਦੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਣ ਨਾਲ ਹਲਕੇ ਦਾਖਾ ਤੇ ਪੰਜਾਬ ਸਮੇਤ ਵਿਦੇਸ਼ਾਂ 'ਚ... ਅਗਲੀ ਖ਼ਬਰ ਡਾ. ਗਿੱਲ ਨੇ ਨੌਜਵਾਨਾਂ ਨੂੰ ਖੇਡ ਕਿੱਟਾਂ ਦਿੱਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।