08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਰਕਬਾ ਵਿਖੇ ਲਾਲ ਦਾਸ ਭੂਰੀ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ 3 ਰੋਜ਼ਾ ਸੰਤ ਸਮਾਗਮ 14 ਤੋਂ

ਅਜੀਤ ਡੈਸਕ 12-06-2026
ਮੁੱਲਾਂਪੁਰ-ਦਾਖਾ, 11 ਜੂਨ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਸਤਿਗੁਰੂ ਭੂਰੀ ਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਦੂਜੇ ਗੱਦੀਨਸ਼ੀਨ ਸਤਿਗੁਰੂ ਲਾਲ ਦਾਸ ਭੂਰੀ ਵਾਲਿਆਂ ਦੇ ਜਨਮ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਸੰਤ ਸਮਾਗਮ ਭੂਰੀ ਵਾਲੇ ਕੁਟੀਆ ਧਾਮ ਰਕਬਾ ਨੇੜੇ ਮੰਡੀ ਮੁੱਲਾਂਪੁਰ (ਲੁਧਿਆਣਾ) ਵਿਖੇ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ 14-15-16 ਜੂਨ ਨੂੰ ਹੋ ਰਿਹਾ | ਮਹਾਰਾਜ ਲਾਲ ਦਾਸ, ਬ੍ਰਹਮਾ ਨੰਦ ਭੂਰੀ ਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ 14 ਜੂਨ ਨੂੰ ਸ਼ੁਰੂ ਹੋ ਰਹੇ ਤਿੰਨ ਰੋਜ਼ਾ ਸੰਤ ਸਮਾਗਮ ਦੀ ਸ਼ੁਰੂਆਤ ਮੌਕੇ ਆਚਾਰੀਆ ਚੇਤਨਾ ਨੰਦ ਵਲੋਂ ਜਗਤ ਗੁਰੂ ਆਚਾਰੀਆ ਬਾਬਾ ਗਰੀਬਦਾਸ ਦੀ ਰਚਿਤ ਬਾਣੀ ਦੇ ਅਖੰਡ ਪਾਠਾਂ ਦੇ ਪ੍ਰਕਾਸ਼ ਕਰਵਾਏ ਜਾਣਗੇ, 15 ਜੂਨ ਨੂੰ ਮੱਧ ਦੀ ਬਾਣੀ ਦੇ ਭੋਗ ਉਪਰੰਤ ਕੁਟੀਆ ਰਕਬਾ ਵਿਖੇ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਚੈਰੀਟੇਬਲ ਟਰੱਸਟ ਵਲੋਂ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ ਜਾਵੇਗਾ | ਮੰਗਲਵਾਰ 16 ਜੂਨ ਸੰਤ ਸਮਾਗਮ ਦੀ ਸਮਾਪਤੀ ਵਾਲੇ ਦਿਨ ਅੰਮਿ੍ਤ ਵੇਲੇ ਆਚਾਰੀਆ ਚੇਤਨਾ ਨੰਦ ਭੂਰੀ ਵਾਲਿਆਂ ਦੀ ਅਗਵਾਈ ਹੇਠ ਸੋਭਾ ਯਾਤਰਾ ਰਕਬਾ ਪਿੰਡ ਦੀ ਪਰਿਕਰਮਾ ਕਰੇਗੀ, ਸ਼ੋਭਾ ਯਾਤਰਾ ਉਪਰੰਤ ਬਾਣੀ ਦੇ ਸੰਪੂਰਨ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ | ਸੰਤ ਸਮਾਗਮ ਦੇ ਤਿੰਨੋਂ ਦਿਨ ਸੰਧਿਆ ਆਰਤੀ ਉਪਰੰਤ ਆਚਾਰੀਆ ਚੇਤਨਾ ਨੰਦ ਭੂਰੀ ਵਾਲੇ ਅਤੇ ਹੋਰ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ ਸਤਿਸੰਗ ਦੇ ਜਰੀਏ ਸੰਗਤਾਂ ਨੂੰ ਪਰਮਾਰਥ ਮਾਰਗ ਨਾਲ ਜੋੜਨਗੇ |
ਪਿਛਲੀ ਖ਼ਬਰ ਸੰਤ ਬਾਬਾ ਸੰਤੋਖ ਦਾਸ ਦੀ 30ਵੀਂ ਬਰਸੀ 14 ਨੂੰ ਮਨਾਈ ਜਾਵੇਗੀ-ਡਾ. ਸਿੱਧਵਾਂ ਅਗਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਪਿੰਡਾਂ ਵਾਂਗ, ਸ਼ਹਿਰੀ ਵੋਟਰ ਦਾ ਵੀ ਪਸੰਦੀਦਾ ਆਗੂ-ਸਜਨ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।