15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬੱਦੋਵਾਲ (ਲੁਧਿ:) ਕਬੱਡੀ ਕੱਪ ਅੱਜ-ਸਰਪੰਚ ਰਾਜੂ

ਅਜੀਤ ਡੈਸਕ 13-06-2026
ਮੁੱਲਾਂਪੁਰ-ਦਾਖਾ, 12 ਜੂਨ (ਨਿਰਮਲ ਸਿੰਘ ਧਾਲੀਵਾਲ)-ਬੱਦੋਵਾਲ (ਲੁਧਿ:) ਪਿੰਡ ਅੰਦਰ ਦਲੀਪ ਸਿੰਘ ਗਰੇਵਾਲ ਸਪੋਰਟਸ ਕਲੱਬ ਦੇ ਚੇਅਰਮੈਨ ਗੁਰਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਗੁੱਲੂ ਬੱਦੋਵਾਲ, ਸੈਕਟਰੀ ਖਾਨ ਬੱਦੋਵਾਲ, ਗਾਜ਼ਾ ਬੱਦੋਵਾਲ, ਸ਼ੇਰੂ ਬੱਦੋਵਾਲ, ਰਮਨਦੀਪ ਸਿੰਘ ਵਲੋਂ ਕਬੱਡੀ ਪ੍ਰਮੋਟਰ ਸਟਾਰ ਖਿਡਾਰੀ ਬਲਬੀਰ ਸਿੰਘ ਬੀਰਾ ਕੈਨੇਡਾ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਚਰਨਜੀਤ ਚੰਨਾ ਅਮਰੀਕਾ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਅੱਜ 13 ਜੂਨ ਲੁਧਿਆਣਾ ਨੈਸ਼ਨਲ ਹਾਈਵੇ 'ਤੇ ਬੱਦੋਵਾਲ ਖੇਡ ਗਰਾਊਾਡ ਕਰਵਾਇਆ ਜਾ ਰਿਹਾ | ਪ੍ਰਬੰਧਕਾਂ ਅਨੁਸਾਰ ਵਜ਼ਨੀ ਕਬੱਡੀ 35 ਕਿਲੋ ਭਾਰ, 62 ਕਿਲੋ ਭਾਰ ਦੇ ਨਾਲ ਕਬੱਡੀ ਓਪਨ ਮੁਕਾਬਲੇ ਵਾਲੀਆਂ ਟੀਮਾਂ 'ਚ ਰਾਸ਼ਟਰੀ-ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਖਿਡਾਰੀ ਹੋਣਗੇ | ਕਬੱਡੀ ਓਪਨ ਹਰ ਟੀਮ ਨੂੰ 3 ਖਿਡਾਰੀ ਬਾਹਰੋਂ ਪਾਉਣ ਦੀ ਖੁੱਲ੍ਹ ਹੋਵੇਗੀ | ਨਕਦ ਇਨਾਮਾਂ ਵਾਲੇ ਬੱਦੋਵਾਲ ਟੂਰਨਾਮੈਂਟ 'ਤੇ ਖਿਡਾਰੀਆਂ, ਦਰਸ਼ਕਾਂ, ਪ੍ਰਬੰਧਕਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਹੋਵੇਗੀ | ਬੱਦੋਵਾਲ ਟੂਰਨਾਮੈਂਟ ਦੀ ਸਫ਼ਲਤਾ ਲਈ ਗੁਰਜੀਤ ਸਿੰਘ ਆਸਟ੍ਰੇਲੀਆ, ਰਣਜੀਤ ਸਿੰਘ ਰਾਣਾ, ਭੁਪਿੰਦਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਚੱਕ ਕਲਾਂ, ਕੋਚ ਅਮਰਜੀਤ ਸਿੰਘ, ਸੰਦੀਪ ਮਹਿਤਾ, ਹਰਦੀਪ ਸਿੰਘ ਕੈਨੇਡਾ, ਜਸਵੀਰ ਸਿੰਘ ਬਿੱਟੂ, ਗਗਨ ਬੱਦੋਵਾਲ, ਜੈਪਾਲ ਸਿੰਘ ਬੱਦੋਵਾਲ ਸ਼ੈਰੀ ਝਾਂਡੇ, ਹੋਰ ਪ੍ਰਬੰਧਕਾਂ ਨੂੰ ਸਹਿਯੋਗ ਕਰ ਰਹੇ ਹਨ |
ਪਿਛਲੀ ਖ਼ਬਰ ਵਿਧਾਇਕ ਇਯਾਲੀ ਨਾਲ ਡਟ ਕੇ ਖੜ੍ਹੇ ਹਾਂ ਤੇ ਖੜ੍ਹ੍ਹੇ ਰਹਾਂਗੇ-ਆਗੂ ਅਗਲੀ ਖ਼ਬਰ ਬੱਦੋਵਾਲ (ਲੁਧਿ:) ਕਬੱਡੀ ਕੱਪ ਅੱਜ-ਸਰਪੰਚ ਰਾਜੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।