17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੇਵਾ ਮੁਕਤੀ ਮੌਕੇ ਸਨਮਾਨ ਸਮਾਗਮ

ਅਜੀਤ ਡੈਸਕ 14-06-2026
ਦੋਰਾਹਾ, 13 ਜੂਨ (ਪੱਤਰ ਪ੍ਰੇਰਕ)-ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੀ ਮੈਂਬਰ ਜਸਬੀਰ ਕੌਰ ਬੀ. ਪੀ. ਐਮ ਦੋਬੁਰਜੀ ਦੀ ਦੋਰਾਹਾ ਵਿਖੇ ਸੇਵਾ ਮੁਕਤੀ ਮੌਕੇ ਸਨਮਾਨ ਸਮਾਗਮ ਕੀਤਾ ਗਿਆ | ਇਸ ਸਮੇਂ ਵਿਸ਼ੇਸ਼ ਤੌਰ ਤੇ ਪੁੱਜੇ ਲਛਮਣ ਸਿੰਘ ਬੀ. ਪੀ. ਐਮ ਬੁਟਾਹਰੀ ਅਤੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੇ ਡਿਵੀਜ਼ਨਲ ਸੈਕਟਰੀ ਡਾਕਟਰ ਅਜੈਬ ਸਿੰਘ ਨੇ ਮੈਡਮ ਜਸਵੀਰ ਕੌਰ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣਾ ਕੰਮ ਸਮੇਂ ਸਿਰ ਕਰਕੇ ਕਰਮਚਾਰੀ ਵਰਗ ਲਈ ਮਿਸਾਲ ਕਾਇਮ ਕੀਤੀ ਹੈ | ਸਮਾਗਮ ਦੀ ਸ਼ੁਰੂਆਤ ਵਿੱਚ ਐਸਪੀਐਮ ਜਗਤਾਰ ਸਿੰਘ ਨੇ ਜਸਵੀਰ ਕੌਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਹਨਾਂ ਨੇ ਆਪਣੀ ਸੇਵਾ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਈ ਹੈ | ਇਸ ਸਮੇਂ ਭੁਪਿੰਦਰ ਸਿੰਘ ਪੀਏ, ਗੁਰਵਿੰਦਰ ਸਿੰਘ ਪੀਏ, ਮਨਪ੍ਰੀਤ ਸਿੰਘ ਪੀਏ, ਰਣਜੀਤ ਸਿੰਘ ਪੋਸਟਮੈਨ, ਗੁਰਤੇਜ ਸਿੰਘ, ਤਖਤ ਸਿੰਘ, ਪਵਨ ਕੁਮਾਰ, ਪ੍ਰੀਆ, ਹੁਕਮ ਚੰਦ, ਚੰਚਲ ਗਿਰੇ, ਰਣਜੀਤ ਸਿੰਘ ਐਡੀਟਰ, ਗੁਰਪ੍ਰੀਤ ਸਿੰਘ ਮੇਲ ਓਵਰਸੀਅਰ, ਲਸਮਣ ਸਿੰਘ ਬੋਟਾਹਰੀ, ਸੁਖਦੀਪ ਸਿੰਘ, ਗੁਰਵਿੰਦਰ ਸਿੰਘ ਦੋਬੁਰਜੀ, ਜਸਪ੍ਰੀਤ ਕੌਰ ਅਤੇ ਮਨਜੋਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੀ ਮਾਸਿਕ ਮੀਟਿੰਗ ਅਗਲੀ ਖ਼ਬਰ ਪੈਟਰੋਲ ਨਾਲ ਭਰੇ ਟੈਂਕਰ ਨਾਲ ਟਕਰਾਈ ਬਲੈਰੋ ਪਿਕਅੱਪ, ਚਾਲਕ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।