17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬ ਪੈਨਸ਼ਨਰਜ਼ ਕਲਿਆਣ ਸੰਗਠਨ ਸਮਰਾਲਾ ਦੀ ਮਾਸਿਕ ਮੀਟਿੰਗ

ਅਜੀਤ ਡੈਸਕ 14-06-2026
ਸਮਰਾਲਾ, 13 ਜੂਨ (ਪੱਤਰ ਪ੍ਰੇਰਕ)-ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਮੇਘ ਸਿੰਘ ਜਵੰਦਾ ਦੀ ਪ੍ਰਧਾਨਗੀ ਹੇਠ ਪੈਨਸ਼ਨਰਜ਼ ਭਵਨ ਵਿਖੇ ਹੋਈ | ਇਸ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਸੰਗਠਨ ਦੇ ਦੋ ਮੈਂਬਰਾਂ ਟੀ. ਕੇ. ਸ਼ਰਮਾ ਦੇ ਬਹਿਨੋਈ ਅਤੇ ਪੁਖਰਾਜ ਸਿੰਘ ਦੀ ਸੱਸ ਮਾਤਾ ਦੇ ਸਵਰਗ ਸਿਧਾਰ ਜਾਣ 'ਤੇ ਸ਼ੋਕ ਮਤਾ ਪਾਸ ਕਰ ਕੇ ਦੋ ਮਿੰਟ ਦਾ ਮੋਨ ਧਾਰਨ ਕੀਤਾ | ਉਪਰੰਤ ਬੁਲਾਰਿਆਂ ਜਿਨ੍ਹਾਂ ਵਿਚ ਟੀ. ਕੇ. ਸ਼ਰਮਾ, ਵਿਜੈ ਕੁਮਾਰ ਸ਼ਰਮਾ, ਦਲੀਪ ਸਿੰਘ, ਰੌਸ਼ਨ ਲਾਲ ਅਰੋੜਾ, ਨੇਤਰ ਸਿੰਘ, ਚਰਨਜੀਤ ਸਿੰਘ ਸ਼ਾਮਲ ਸਨ ਨੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੇ ਭਰਪੂਰ ਨਿੰਦਾ ਕੀਤੀ ਅਤੇ ਪਟਿਆਲਾ ਵਿਖੇ ਧਰਨੇ 'ਤੇ ਸ਼ਾਂਤਮਈ ਬੈਠੇ ਕਰਮਚਾਰੀਆਂ 'ਤੇ ਅੰਨ੍ਹੇਵਾਹ ਲਾਠੀਚਾਰਜ ਦੀ ਭਰਪੂਰ ਨਿੰਦਾ ਕੀਤੀ ਅਤੇ ਉਨ੍ਹਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਬਾਅਦ ਵਿਚ ਸਰਕਾਰ ਵਲੋਂ ਪੇਸ਼ ਕੀਤੀ ਲਿਫ਼ਾਫ਼ਾ ਬੰਦ ਰਿਪੋਰਟ ਨੂੰ ਅੱਗ ਨਾਲ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਇਸ ਮੀਟਿੰਗ ਦੌਰਾਨ ਪੈਨਸ਼ਨਰਾਂ ਵਲੋਂ 2027 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਦਾ ਕਰਨ ਦਾ ਪ੍ਰਣ ਵੀ ਲਿਆ ਗਿਆ | ਅਖੀਰ ਵਿਚ ਪ੍ਰਧਾਨ ਮੇਘ ਸਿੰਘ ਜਵੰਦਾ ਨੇ ਮੀਟਿੰਗ ਵਿਚ ਸ਼ਾਮਲ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਪੰਜਾਬ ਦੀ ਮੌਜੂਦਾ ਸਰਕਾਰ ਦੁਆਰਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਦਿਖਾਈ ਜਾ ਰਹੀ ਬੇਰੁਖ਼ੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਖ਼ੁਦ ਇੱਕ ਸਮਾਜ ਦੇ ਨਿਰਮਾਤਾ ਅਧਿਆਪਕ ਦੇ ਪੁੱਤਰ ਹਨ, ਪ੍ਰੰਤੂ ਉਨ੍ਹਾਂ ਵਲੋਂ ਜੋ ਵਤੀਰਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਅਪਣਾਇਆ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੋਇਆ | ਸਾਡੀ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਅਜੇ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਖਿਆਲ ਕਰ ਲੈਣ, ਇਹ ਨਾ ਹੋਵੇ ਕਿ ਸਮਾਂ ਹੱਥੋਂ ਲੰਘ ਜਾਵੇ | ਇਸ ਮੌਕੇ ਯਸ਼ਪਾਲ ਮਿੰਟਾ, ਮੇਲਾ ਸਿੰਘ, ਕੁਲਵੰਤ ਰਾਏ, ਸੁਰਿੰਦਰ ਵਰਮਾ, ਸੁਨੀਲ ਕੁਮਾਰ, ਕੁਲਭੂਸ਼ਨ ਉਟਾਲਾਂ, ਯਸ਼ਪਾਲ ਸ਼ਰਮਾ, ਦਰਸ਼ਨ ਸਿੰਘ ਕੰਗ, ਭਰਪੂਰ ਸਿੰਘ, ਅਮਰੀਕ ਸਿੰਘ, ਗੁਰਚਰਨ ਸਿੰਘ, ਪਿ੍ੰ. ਹਰਿੰਦਰਪਾਲ ਸਿੰਘ ਗਰੇਵਾਲ ਆਦਿ ਤੋਂ ਇਲਾਵਾ ਹੋਰ ਮਹਿਕਮਿਆਂ ਦੇ ਪੈਨਸ਼ਨਰਾਂ ਨੇ ਵੀ ਭਾਗ ਲਿਆ |
ਪਿਛਲੀ ਖ਼ਬਰ ਟਰਾਲੇ ਅਤੇ ਕੈਂਟਰ ਦੀ ਭਿਆਨਕ ਟੱਕਰ, ਕੈਂਟਰ ਚਾਲਕ ਦੀ ਮੌਤ, ਇਕ ਜ਼ਖ਼ਮੀ ਅਗਲੀ ਖ਼ਬਰ ਸੇਵਾ ਮੁਕਤੀ ਮੌਕੇ ਸਨਮਾਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।