19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪ੍ਰਧਾਨ ਡੱਲਾ ਨੇ ਪਿੰਡ ਆਲੀਵਾਲ 'ਚ ਹਲਕਾ ਇੰਚਾਰਜ ਦਿਓਲ ਵਲੋਂ ਗਲੀਆਂ ਬਣਾਉਣ ਦੀ ਕੀਤੀ ਸ਼ਲਾਘਾ

ਹਲਕਾ ਦਾਖਾ ਦੇ ਇਤਿਹਾਸਕ ਪਿੰਡ ਆਲੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਵਲੋਂ ਬਣਾਈਆਂ ਗਲੀਆਂ ਦਾ ਜਾਇਜ਼ਾ ਲੈਂਦੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨਾਲ ਸੁਰਜੀਤ ਸਿੰਘ ਆਲੀਵਾਲ, ਸਰਪੰਚ ਜਸਵਿੰਦਰ ਸਿੰਘ ਗੋਰਸੀਆਂ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਪੰਚ ਕਰਨੈਲ ਸਿੰਘ ਕਾਕੂ ਤੇ ਹੋਰ | ਤਸਵੀਰ: ਮੇਜਰ ਹੰਬੜਾਂ <br/> 14-06-2026
ਹੰਬੜਾਂ, 13 ਜੂਨ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਚੰਦ ਸਿੰਘ ਡੱਲਾ ਨੇ ਇਤਿਹਾਸਕ ਪਿੰਡ ਆਲੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਦਾਖਾ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਵਲੋਂ ਆਪਣੇ ਪੱਲਿਓ ਇੰਟਰਲਾਕ ਬਣਾਈਆਂ ਗਲੀਆਂ ਦਾ ਨਿਰੀਖਣ ਕਰਦਿਆਂ ਗਲੀਆਂ ਬਣਾਉਣ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਇਆ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਦਰਜ ਕਰਕੇ ਇਤਿਹਾਸ ਸਿਜੇਗਾ | ਪ੍ਰਧਾਨ ਡੱਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਪਿੰਡਾਂ ਅੰਦਰ ਵਿਕਾਸ ਦੇ ਕੰਮ ਬਿਨਾਂ ਭੇਦਭਾਵ ਦੇ ਕਰਵਾਏ ਅਤੇ ਪਿੰਡਾਂ ਅੰਦਰ ਸੜਕਾਂ ਦੇ ਜਾਲ ਵਿਛਾਏ, ਸ਼ਹਿਰਾਂ ਅੰਦਰ ਜਿਨ੍ਹੇ ਫਲਾਈਓਵਰ ਬਣੇ ਹਨ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਬਣੇ ਹਨ | ਪ੍ਰਧਾਨ ਡੱਲਾ ਨੇ ਕਿਹਾ ਕਿ 'ਆਪ' ਸਰਕਾਰ ਦੇ ਰਾਜ 'ਚ ਪਿੰਡਾਂ ਅੰਦਰ ਵਿਕਾਸ ਦੇ ਕੰਮ ਪੂਰੀ ਤਰ੍ਹਾਂ ਨਾਲ ਠੱਪ ਪਏ ਹਨ ਤੇ ਲੋਕ 'ਆਪ' ਸਰਕਾਰ ਨੂੰ ਕੋਸਦੇ ਨਜ਼ਰ ਆ ਰਹੇ ਹਨ | ਸੂਬੇ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾ ਦਾ ਬੜੀ ਬੇਸ਼ਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਚੋਣਾਂ ਆਉਣ ਤੇ ਆਪ ਸਰਕਾਰ ਨੂੰ ਸੂਬੇ 'ਚੋਂ ਚੱਲਦਾ ਕਰਕੇ ਸੂਬੇ ਅੰਦਰ ਨਿਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ | ਇਸ ਮੌਕੇ ਸਾਬਕਾ ਸਰਪੰਚ ਪ੍ਰੀਤਮ ਸਿੰਘ ਆਲੀਵਾਲ, ਅਜੇ ਆਲੀਵਾਲ, ਪੰਚ ਕਰਨੈਲ ਸਿੰਘ ਆਲੀਵਾਲ, ਪੰਚ ਜਗਪਾਲ ਸਿੰਘ ਭੋਲਾ, ਗੁਰਦੀਪ ਸਿੰਘ ਫੱਲੇਵਾਲ, ਸਵਰਨ ਸਿੰਘ ਛੱਜਾਵਾਲ, ਅਮਨ ਸਵੱਦੀ, ਸ਼ਹਿਰੀ ਪ੍ਰਧਾਨ ਵਿੱਕੀ ਚੋਧਰੀ, ਸਰਪੰਚ ਜਸਵਿੰਦਰ ਸਿੰਘ ਗੋਰਸੀਆਂ, ਸੁਰਜੀਤ ਸਿੰਘ ਆਲੀਵਾਲ, ਕਪੂਰ ਸਿੰਘ, ਸਤਨਾਮ ਸਿੰਘ, ਬਚਿੱਤਰ ਸਿੰਘ, ਸਿਕੰਦਰ ਸਿੰਘ ਸਿੱਧਵਾਂ ਬੇਟ, ਸੋਨੂੰ ਡਾਕਟਰ, ਅਮਰਜੀਤ ਸਿੰਘ, ਜੱਗਾ ਸਿੰਘ, ਸੋਨੂੰ ਆਲੀਵਾਲ, ਮਨਜੀਤ ਕੌਰ, ਕਰਮਜੀਤ ਕੌਰ, ਹੰਸ ਕੌਰ, ਪ੍ਰੀਤਮ ਕੌਰ, ਗੁਰਮੀਤ ਕੌਰ, ਰਾਜ ਕੌਰ ਸਮੇਤ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਸਰਕਾਰ ਨੂੰ ਵੋਟਾਂ ਦੀ ਨਹੀਂ, ਸਗੋਂ ਹੁਣ ਵੋਟਰਾਂ ਨੂੰ ਕੇਂਦਰ ਸਰਕਾਰ ਦੀ ਫ਼ਿਕਰ-ਕਾਮਿਲ ਅਮਰ ਸਿੰਘ ਅਗਲੀ ਖ਼ਬਰ ਦਰਿਆ ਸਤਲੁਜ ਨੇੜੇ ਕਿਸਾਨਾਂ ਤੇ ਸਰਕਾਰੀ ਮਹਿਕਮਿਆਂ ਦੀਆਂ ਜ਼ਮੀਨਾਂ 'ਚੋਂ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਸਰਕਾਰ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।