19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਰਕਾਰ ਨੂੰ ਵੋਟਾਂ ਦੀ ਨਹੀਂ, ਸਗੋਂ ਹੁਣ ਵੋਟਰਾਂ ਨੂੰ ਕੇਂਦਰ ਸਰਕਾਰ ਦੀ ਫ਼ਿਕਰ-ਕਾਮਿਲ ਅਮਰ ਸਿੰਘ

ਗੁਰੂਸਰ ਸੁਧਾਰ ਵਿਖੇ ਕਾਮਿਲ ਅਮਰ ਸਿੰਘ ਨਾਲ ਮੀਟਿੰਗ ਉਪਰੰਤ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਚੇਅਰਮੈਨ ਕਰਨਲ ਮੁਖਤਿਅਤਾਰ ਸਿੰਘ ਕੁਲਾਰ, ਪ੍ਰਧਾਨ ਕੈਪਟਨ ਹਰਪ੍ਰੀਤ ਸਿੰਘ, ਪ੍ਰਧਾਨ ਅਮਰਜੀਤ ਸਿੰਘ ਉੱਪਲ ਤੇ ਹੋਰ ਸਾਬਕਾ ਸੈਨਿਕ | ਤਸਵੀਰ: ਬਲਵਿੰਦਰ ਸਿੰਘ ਧਾਲੀਵਾਲ <br/> 14-06-2026
ਗੁਰੂਸਰ ਸੁਧਾਰ, 13 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਰਾਏਕੋਟ ਕਾਂਗਰਸ ਦੇ ਇੰਚਾਰਜ ਕਾਮਿਲ ਅਮਰ ਸਿੰਘ ਨੇ ਕੇਂਦਰ ਸਰਕਾਰ ਦੀ ਐੱਸ.ਆਈ.ਆਰ. ਮੁਹਿੰਮ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰੀ ਹਕੂਮਤ ਨੂੰ ਹੁਣ ਪੰਜਾਬ 'ਚ ਵੋਟਾਂ ਦੀ ਨਹੀਂ, ਸਗੋਂ ਉਲਟਾ ਐੱਸ.ਆਈ.ਆਰ. ਕਾਰਨ ਵੋਟਰਾਂ ਨੂੰ ਸਰਕਾਰ ਪ੍ਰਤੀ ਫ਼ਿਕਰ ਪੈ ਗਿਆ ਹੈ ਕਿ ਕਿਧਰੇ ਪੱਛਮੀ ਬੰਗਾਲ ਵਾਂਗ ਕੱਟੀਆਂ ਲੱਖਾਂ ਵੋਟਾਂ ਵਾਂਗ ਉਨ੍ਹਾਂ ਦੀਆਂ ਜਾਇਜ਼ ਵੋਟਾਂ ਵੀ ਕੱਟ ਨਾ ਦਿੱਤੀਆਂ ਜਾਣ | ਕਸਬਾ ਗੁਰੂਸਰ ਸੁਧਾਰ ਵਿਖੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਨਾਲ ਭਵਿੱਖ ਦੀ ਰਣਨੀਤੀ ਤੇ ਹੋਰ ਵਿਚਾਰਾਂ ਨੂੰ ਲੈਕੇ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਿਲ ਅਮਰ ਸਿੰਘ ਨੇ ਸਮੂਹ ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ 'ਤੇ ਸਖ਼ਤ ਨਿਗਰਾਨੀ ਕੀਤੀ ਜਾਵੇ ਤੇ ਲੋੜ ਪੈਣ 'ਤੇ ਕਾਂਗਰਸ ਵਲੋਂ ਨਿਯੁਕਤ ਬੀ.ਐੱਲ.ਏ. ਵਨ ਨਾਲ ਸੰਪਰਕ ਕੀਤਾ ਜਾਵੇ | ਕਾਮਿਲ ਅਮਰ ਸਿੰਘ ਨੇ ਇਸ ਮੌਕੇ ਦਾਅਵਾ ਕੀਤਾ ਕਿ ਇਕਜੁਟ ਕਾਂਗਰਸ ਆਉਂਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਸੂਬੇ ਵਿਚ ਸਰਕਾਰ ਬਨਾਉਣ ਜਾ ਰਹੀ ਹੈ ਤੇ ਵਿਰੋਧੀਆਂ ਦੇ ਭੰਡੀ ਪ੍ਰਚਾਰ ਤੋਂ ਬਚਦਿਆਂ ਹਰ ਇਕ ਕਾਂਗਰਸੀ ਆਗੂ ਤੇ ਵਰਕਰ ਉੱਚੇ ਮਨੋਬਲ ਰਾਹੀਂ ਆਪਣੇ ਕਾਰਜ ਜਾਰੀ ਰੱਖੇ | ਉਨ੍ਹਾਂ ਕਿਹਾ ਕਿ ਕਾਂਗਰਸੀ ਖੇਮੇ ਦੀ ਇਕਜੁਟਤਾ, ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦੁਆਰਾ ਕਰਵਾਏ ਕੰਮਾਂ ਸਦਕਾ ਸੱਤਾਧਾਰੀ ਧਿਰ ਦੀ ਸ਼ਰੇਆਮ ਧੱਕੇਸ਼ਾਹੀ ਅੱਗੇ ਕਾਂਗਰਸ ਪਾਰਟੀ ਨਗਰ ਕੌਂਸਲ ਰਾਏਕੋਟ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਰਹੀ ਹੈ | ਐਸੋਸੀਏਸ਼ਨ ਦੇ ਚੇਅਰਮੈਨ ਕਰਨਲ ਮੁਖਤਿਆਰ ਸਿੰਘ ਕੁਲਾਰ ਨੇ ਵੀ ਸੰਸਥਾ ਵਲੋਂ ਕਾਂਗਰਸ ਦਾ ਡਟ ਕੇ ਸਾਥ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਚੇਅਰਮੈਨ ਮੁਖਤਿਆਰ ਸਿੰਘ ਕੁਲਾਰ, ਰਸਾਲਦਾਰ ਤੇ ਪ੍ਰਧਾਨ ਅਮਰਜੀਤ ਸਿੰਘ ਉੱਪਲ, ਪ੍ਰਧਾਨ ਕੈਪਟਨ ਹਰਪ੍ਰੀਤ ਸਿੰਘ, ਕੈਪਟਨ ਮੇਜਰ ਸਿੰਘ, ਵਾਰੰਟ ਅਫ਼ਸਰ ਮਨਜੀਤ ਸਿੰਘ, ਸੂਬੇਦਾਰ ਮੇਜਰ ਸਿੰਘ, ਸੂਬੇਦਾਰ ਮੇਜਰ ਭਗਵੰਤ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਸੂਬੇਦਾਰ ਮੇਜਰ ਅਮਰ ਸਿੰਘ, ਸੂਬੇਦਾਰ ਸਰਬਜੀਤ ਸਿੰਘ, ਸੂਬੇਦਾਰ ਪਵਿੱਤਰ ਸਿੰਘ, ਮੇਜਰ ਨੰਦ ਸਿੰਘ ਗਿੱਲ, ਕੈਪਟਨ ਲਾਲ ਸਿੰਘ, ਹੌਲਦਾਰ ਸੁਖਦੇਵ ਸਿੰਘ ਐਤੀਆਣਾ, ਸੁਰਜੀਤ ਸਿੰਘ, ਪਰਮਜੀਤ ਸਿੰਘ, ਹੌਲਦਾਰ ਦਲਬਾਰਾ ਸਿੰਘ, ਕੈਪਟਨ ਪਰਮਜੀਤ ਸਿੰਘ, ਕੈਪਟਨ ਅਮਰ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਕੈਪਟਨ ਅਵਤਾਰ ਸਿੰਘ ਆਦਿ ਸਮੇਤ ਹੋਰ ਸਾਬਕਾ ਸੈਨਿਕ ਹਾਜ਼ਰ ਸਨ |
ਪਿਛਲੀ ਖ਼ਬਰ ਗਿੱਲ ਨਹਿਰ ਪੁਲ ਚੌਕ 'ਤੇ ਕੱਟ ਨੂੰ ਬੰਦ ਕਰਨ ਨਾਲ ਲੱਗਦਾ ਹੈ ਟ੍ਰੈਫ਼ਿਕ ਜਾਮ ਅਗਲੀ ਖ਼ਬਰ ਪ੍ਰਧਾਨ ਡੱਲਾ ਨੇ ਪਿੰਡ ਆਲੀਵਾਲ 'ਚ ਹਲਕਾ ਇੰਚਾਰਜ ਦਿਓਲ ਵਲੋਂ ਗਲੀਆਂ ਬਣਾਉਣ ਦੀ ਕੀਤੀ ਸ਼ਲਾਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।