19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗਿੱਲ ਨਹਿਰ ਪੁਲ ਚੌਕ 'ਤੇ ਕੱਟ ਨੂੰ ਬੰਦ ਕਰਨ ਨਾਲ ਲੱਗਦਾ ਹੈ ਟ੍ਰੈਫ਼ਿਕ ਜਾਮ

ਅਜੀਤ ਡੈਸਕ 14-06-2026
ਆਲਮਗੀਰ, 13 ਜੂਨ (ਜਰਨੈਲ ਸਿੰਘ ਪੱਟੀ)-ਦਿਨੋਂ ਦਿਨ ਵੱਧ ਰਹੀ ਵਾਹਨਾਂ ਦੀ ਗਿਣਤੀ ਕਾਰਨ ਸਨਅੱਤੀ ਸ਼ਹਿਰ ਲੁਧਿਆਣਾ ਦੀ ਟ੍ਰੈਫ਼ਿਕ ਵਿਵਸਥਾ ਡਗਮਗਾ ਕੇ ਰਹਿ ਗਈ ਹੈ | ਭਾਵੇਂ ਕਿ ਲੁਧਿਆਣਾ ਟ੍ਰੈਫਿਕ ਪੁਲਿਸ ਵਲੋਂ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਲਈ ਕਈ ਤਰ੍ਹਾਂ ਦੇ ਤਜਰਬੇ ਕੀਤੇ ਜਾਂਦੇ ਹਨ, ਜਿਸ ਤਹਿਤ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਗਿੱਲ ਨਹਿਰ ਪੁਲ 'ਤੇ ਪੈਂਦੇ ਦੱਖਣੀ ਬਾਈਪਾਸ ਰੋਡ 'ਤੇ ਦੋਰਾਹਾ ਤੋਂ ਆਉਣ ਵਾਲੀ ਟ੍ਰੈਫ਼ਿਕ ਲਈ ਗਿੱਲ ਰੋਡ ਵਾਲੇ ਕੱਟ ਨੂੰ ਅਸਥਾਈ ਤÏਰ 'ਤੇ ਬੰਦ ਕਰਕੇ ਜੀ.ਐਨ.ਈ. ਮਾਰਕੀਟ ਸਾਹਮਣੇ ਕੱਟ ਤੋਂ ਸ਼ਹਿਰ ਵੱਲ ਜਾਣ ਲਈ ਰਸਤਾ ਰੱਖਿਆ ਗਿਆ ਹੈ, ਜੋ ਕਿ ਨਿੱਤ ਦੇ ਰਾਹਗੀਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ ਕਿਉਂਕਿ ਉਕਤ ਕੱਟ ਨੂੰ ਅਸਥਾਈ ਰੋਕਾਂ ਲਗਾ ਕੇ ਬੰਦ ਕਰਨ ਤੋਂ ਬਾਅਦ ਕੋਈ ਵੀ ਟ੍ਰੈਫ਼ਿਕ ਕਰਮਚਾਰੀ ਇੱਥੇ ਦਿਖਾਈ ਨਹੀਂ ਦਿੰਦਾ | ਜਦਕਿ ਲੋਕ ਜਲਦਬਾਜ਼ੀ 'ਚ ਲੰਘਣ ਲਈ ਅਸਥਾਈ ਤÏਰ 'ਤੇ ਬੰਦ ਕੀਤੇ ਕੱਟ ਤੋਂ ਹੀ ਆਪਣੇ ਵਾਹਨ ਗਿੱਲ ਰੋਡ ਵੱਲ ਮੋੜਨ ਦੀ ਕੋਸ਼ਿਸ਼ ਕਰਦੇ ਹਨ ਅਤੇ ਟ੍ਰੈਫ਼ਿਕ ਜ਼ਿਆਦਾ ਹੋਣ ਕਾਰਨ ਵਾਹਨ ਅੱਧ ਵਿਚਾਲੇ ਫਸ ਜਾਂਦੇ ਹਨ, ਜਿਸ ਦੇ ਚੱਲਦਿਆਂ ਗਿੱਲ ਰੋਡ ਤੋਂ ਆਉਂਦੀ ਟਰੈਫ਼ਿਕ ਦੇ ਚੱਲਣ ਵਿਚ ਵਿਘਨ ਪੈਣ ਕਾਰਨ ਚੌਰਾਹੇ ਵਿਚ ਲੰਬਾ ਟਰੈਫ਼ਿਕ ਜਾਮ ਲੱਗ ਜਾਂਦਾ ਹੈ | ਇਸ ਦੌਰਾਨ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਨ ਲਈ ਕਈ ਵਾਰ ਤੁਰੰਤ ਪੀ.ਸੀ.ਆਰ. ਟੀਮਾਂ ਨੂੰ ਮÏਕੇ 'ਤੇ ਆ ਕੇ ਸਥਿਤੀ ਨੂੰ ਸੰਭਾਲਣਾ ਪੈਂਦਾ ਹੈ¢ ਇਸ ਤੋਂ ਇਲਾਵਾ ਕੱਟ ਅਸਥਾਈ ਤÏਰ 'ਤੇ ਬੰਦ ਕੀਤੇ ਜਾਣ ਕਾਰਨ ਦੋਰਾਹਾ ਵੱਲ ਤੋਂ ਆਉਣ ਵਾਲੇ ਵੱਡੇ ਵਾਹਨ, ਘੋੜੇ ਟਰਾਲੇ ਆਦਿ ਜਗ੍ਹਾ ਦੀ ਘਾਟ ਹੋਣ ਕਾਰਨ ਮੁੜਦੇ ਨਹੀਂ ਅਤੇ ਅੱਧ ਵਿਚ ਫਸ ਜਾਂਦੇ ਹਨ,ਜਿਸ ਕਾਰਨ ਲੋਕਾਂ 'ਚ ਲੜਾਈ-ਝਗੜੇ ਹੋਣੇ ਆਮ ਗੱਲ ਬਣ ਗਈ ਹੈ | ਜ਼ਿਕਰਯੋਗ ਹੈ ਕਿ ਇਸ ਚੌਕ 'ਚ ਸੰਗਰੂਰ ਨੂੰ ਜਾਣ ਵਾਲੀਆਂ ਸਵਾਰੀਆਂ ਵੀ ਖੜੀਆਂ ਹੁੰਦੀਆਂ ਹਨ ਅਤੇ ਬੱਸਾਂ ਵਾਲੇ ਸੜਕ ਵਿਚਾਲੇ ਹੀ ਬੱਸ ਰੋਕ ਕੇ ਸਵਾਰੀਆਂ ਉਤਾਰਦੇ ਅਤੇ ਚੜ੍ਹਾਉਂਦੇ ਹਨ | ਬੱਸਾਂ ਦਾ ਇੱਥੇ ਰੁੱਕਣਾ ਵੀ ਟਰੈਫ਼ਿਕ ਜਾਮ ਦਾ ਇਕ ਵੱਡਾ ਕਾਰਨ ਹੈ | ਇਲਾਕੇ ਦੇ ਵਸਨੀਕਾਂ ਅਨੁਸਾਰ ਗਿੱਲ ਨਹਿਰ ਪੁਲ ਵਾਲੇ ਚÏਕ 'ਤੇ ਵੱਡੀ ਗਿਣਤੀ ਵਿਚ ਤਾਇਨਾਤ ਟਰੈਫ਼ਿਕ ਪੁਲਿਸ ਦੇ ਅਧਿਕਾਰੀ/ਕਰਮਚਾਰੀ ਆਪਣੇ ਕੈਬਿਨ ਵਿਚ ਬੈਠੇ ਮÏਜਾਂ ਮਾਣਦੇ ਰਹਿੰਦੇ ਹਨ ਅਤੇ ਟਰੈਫ਼ਿਕ ਨਿਯੰਤਰਣ ਕਰਨ ਵੱਲ ਕੋਈ ਧਿਆਨ ਨਹੀਂ ਦਿੰਦੇ¢ ਨਿੱਤ ਦੇ ਰਾਹਗੀਰਾਂ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਦੋਰਾਹਾ ਵੱਲ ਤੋਂ ਆਉਣ ਵਾਲੀ ਟਰੈਫ਼ਿਕ ਲਈ ਨਹਿਰ ਵਾਲੇ ਕੱਟ ਨੂੰ ਖੋਲ੍ਹ ਕੇ ਟਰੈਫ਼ਿਕ ਕਰਮਚਾਰੀ ਪੱਕੇ ਤÏਰ 'ਤੇ ਨਿਯੁਕਤ ਕੀਤੇ ਜਾਣ ਤਾਂ ਜੋ ਇਸ ਚੌਕ ਵਿਚ ਟਰੈਫ਼ਿਕ ਨਿਰਵਿਘਨ ਚਾਲੂ ਰਹਿ ਸਕੇ |
ਕੀ ਕਹਿਣਾ ਹੈ ਟ੍ਰੈਫ਼ਿਕ ਮੁਲਾਜਮਾਂ ਦਾ
ਜਦੋਂ ਮÏਕੇ 'ਤੇ ਡਿਊਟੀ ਦੇ ਰਹੇ ਟਰੈਫ਼ਿਕ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਅਤੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਉਚ ਅਧਿਕਾਰੀਆਂ ਦੇ ਆਦੇਸ਼ਾਂ 'ਤੇ ਅਸਥਾਈ ਤÏਰ 'ਤੇ ਇਸ ਕੱਟ ਨੂੰ ਬੰਦ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਸਮੇਂ ਟ੍ਰੈਫਿਕ
ਪਿਛਲੀ ਖ਼ਬਰ 20 ਕਰੋੜ ਰੁਪਏ ਮੁੱਲ ਦੀ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਸਰਕਾਰ ਨੂੰ ਵੋਟਾਂ ਦੀ ਨਹੀਂ, ਸਗੋਂ ਹੁਣ ਵੋਟਰਾਂ ਨੂੰ ਕੇਂਦਰ ਸਰਕਾਰ ਦੀ ਫ਼ਿਕਰ-ਕਾਮਿਲ ਅਮਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।