27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਵਿਧਾਇਕ ਹਾਕਮ ਸਿੰਘ, ਚੇਅਰਮੈਨ ਹਰਨੇਕ ਸਿੰਘ ਸੇਖੋਂ ਨੇ ਰੱਤੋਵਾਲ ’ਚ 2 ਸੜਕਾਂ ਦਾ ਨੀਂਹ ਪੱਥਰ ਰੱਖਿਆ

ਅਜੀਤ ਡੈਸਕ 17-06-2026

ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 16 ਜੂਨ (ਨਿਰਮਲ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਧਾਲੀਵਾਲ)-ਬਲਾਕ ਸੁਧਾਰ ਅਧੀਨ ਮਾਰਕੀਟ ਕਮੇਟੀ ਦਾਖਾ ਦੇ ਪਿੰਡ ਰੱਤੋਵਾਲ (ਲੁਧਿ:) ਨੂੰ ਆਜ਼ਾਦੀ ਤੋਂ ਬਾਅਦ ਸੁਧਾਰ ਬਜ਼ਾਰ ਅਤੇ ਅੱਬੂਵਾਲ ਜਾਣ ਲਈ 2 ਸੜਕਾਂ ਮਿਲੀਆ, ਸ਼ਹੀਦ ਕਰਤਾਰ ਸਿੰਘ ਦੇ ਪਿੰਡ ਸਰਾਭਾ ਜਾਣ ਲਈ ਰੱਤੋਵਾਲ-ਸਰਾਭਾ ਅਤੇ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਜਾਣ ਲਈ ਰੱਤੋਵਾਲ-ਹਲਵਾਰਾ-2 ਕੱਚੇ ਰਸਤਿਆਂ ‘ਤੇ ਸੜਕਾਂ ਬਣਾਉਣ ਲਈ ਕਰੀਬ ਪਿਛਲੇ 30 ਸਾਲ ਪੁਰਾਣੀ ਮੰਗ ਨੂੰ ਸਮੇਂ ਦੀਆਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ-ਗੱਠਜੋੜ ਅਤੇ ਕਾਂਗਰਸ ਦੋਵਾਂ ਪਾਰਟੀਆਂ ਲੰਮਾ ਅਰਸਾ ਦੋਵੇ ਸੜਕਾਂ ਬਣਾਉਣ ਵੱਲ ਕੋਈ ਤਵਜੋਂ ਨਹੀ ਦਿੱਤੀ, ਭਾਵ ਰਾਹ ਕੱਚੇ ਦੇ ਕੱਚੇ ਰਹੇ! ਸਮੇਂ ਨੇ ਕਰਵਟ ਲਈ ‘ਆਪ’ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਮੰਡੀ ਬੋਰਡ ਚੇਅਰਮੈਨ ਹਰਚੰਦ ਸਿੰਘ ਬਰਸਟ ਦੋਵੇਂ ਸੜਕਾਂ ਬਣਾਉਣ ਲਈ ਮਨਜੂਰੀ ਦੇ ਦਿੱਤੀ | ਅੱਜ ਸਰਪੰਚ ਰਵਿੰਦਰ ਸਿੰਘ ਮੋਤੀ, ਗ੍ਰਾਮ ਪੰਚਇਤ ਦੇ ਮੈਬਰਾਨ, ਪਿੰਡ ਦੇ ਪਤਵੰਤਿਆ ਦੀ ਹਾਜ਼ਰੀ ਵਿਚ ਰੱਤੋਵਾਲ ਤੋਂ ਸਰਾਭਾ, ਰੱਤੋਵਾਲ ਤੋਂ ਹਲਵਾਰਾ ਦੋਵੇ ਸੜਕਾਂ ਦਾ ਨੀਂਹ ਪੱਥਰ ਵਿਧਾਨ ਸਭਾ ਹਲਕਾ ਰਾਏਕੋਟ ਐੱਮ.ਐੱਲ.ਏ ਹਾਕਮ ਸਿੰਘ ਠੇਕੇਦਾਰ, ਦਾਖਾ ਮਾਰਕੀਟ ਕਮੇਟੀ ਚੇਅਰਮੈਨ ਹਰਨੇਕ ਸਿੰਘ ਸੇਖੋਂ ਵਲੋਂ ਰੱਖਿਆ ਗਿਆ | ਉਨ੍ਹਾਂ ਨਾਲ ‘ਆਪ’ ਪਾਰਟੀ ਦੇ ਸੀਨੀ: ਆਗੂ ਰਮੇਸ ਜੈਨ, ਸਾਬਕਾ ਸਰਪੰਚ ਗੁਰਬਚਨ ਸਿੰਘ, ‘ਆਪ’ ਪਾਰਟੀ ਆਗੂ ਪਰਮਿੰਦਰ ਸਿੰਘ ਰੱਤੋਵਾਲ, ਪੰਚ ਮਨਜੀਤ ਸਿੰਘ ਧਾਲੀਵਾਲ, ਪੰਚ ਬਲਵੀਰ ਸਿੰਘ ਫੋਜੀ, ਮਹਿਲਾ ਪੰਚ/ਨੰਬਰਦਾਰ ਕੁਲਵੰਤ ਕੌਰ ਧਾਲੀਵਾਲ, ਪੰਚ ਕਮਲਜੀਤ ਕੌਰ ਧਾਲੀਵਾਲ, ਪੰਚ ਸਿਮਰਜੀਤ ਕੌਰ, ਪੰਚ ਗੁਰਿੰਦਰ ਸਿੰਘ ਢਿੱਲੋਂ, ਪੰਚ ਲਖਵੀਰ ਸਿੰਘ ਲੱਕੀ, ਪੰਚ ਹਰਵਿੰਦਰ ਸਿੰਘ, ਸਾਬਕਾ ਪੰਚ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਪੰਚ ਰੁਪਿੰਦਰ ਸਿੰਘ, ਪੰਚ ਰਾਜਵਿੰਦਰ ਸਿੰਘ ਰਾਜੂ, ਡਾ: ਨਿਸ਼ਾਨ ਸਿੰਘ, ਸੁਖਵਿੰਦਰ ਸਿੰਘ ਰਾਣੂ, ਡਾ: ਪਿੰਕੀ ਸਰਾਭਾ, ਸਿੰਕਦਰ ਸਿੰਘ ਸਿੱਧੂ, ਬਾਬਾ ਗੁਰਮੇਲ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਸੈਕਟਰੀ ਗੁਰਦੀਪ ਸਿੰਘ, ਮੰਡੀ ਅਫਸਰ ਅਜੇ ਕੱਕੜ, ਮੰਡੀ ਅਫਸਰ ਜਸਵੀਰ ਸਿੰਘ, ਪੰਜਾਬ ਮੰਡੀ ਬੋਰਡ ਦੇ ਐੱਸ.ਡੀ.� ਗੁਰਜੀਤ ਸਿੰਘ, ਜੇ.ਈ ਲਵਪ੍ਰੀਤ ਸਿੰਘ ਹੋਰ ਮੌਜੂਦ ਸਨ | ਪਿੰਡ ਰੱਤੋਵਾਲ ‘ਚ ਦੋਵਾਂ ਸੜਕਾਂ ਦੇ ਨੀਂਹ ਪੱਥਰ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਐੱਮ.ਐੱਲ.ਏ ਠੇਕੇਦਾਰ ਹਾਕਮ ਸਿੰਘ ਦੱਸਿਆ ਕਿ ਰੱਤੋਵਾਲ ਤੋਂ ਹਲਵਾਰਾ 2.4 ਕਿਲੋਮੀਟਰ ਸੜਕ ‘ਤੇ ਸਵਾ ਕਰੋੜ ਤੋਂ ਵੱਧ ਖ਼ਰਚ ਆਵੇਗਾ | ਰੱਤੋਵਾਲ ਤੋਂ ਸਰਾਭਾ 2 ਕਿਲੋਮੀਟਰ ਸੜਕ ਤਿਆਰ ਕਰਨ ਲਈ 66.39 ਲੱਖ ਵਾਲੀ ਲਾਗਤ ਵਾਲਾ ਟੈਂਡਰ ਲੱਗ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਦੋਵੇਂ ਸੜਕਾ ਬਹੁਤ ਜਲਦੀ ਤਿਆਰ ਹੋਣ ਜਾ ਰਹੀਆ | ਐੱਮ.ਐੱਲ.ਏ ਹਾਕਮ ਸਿੰਘ ਦੱਸਿਆ ਕਿ ਸਰਾਭਾ-ਅੱਬੂਵਾਲ ਚੌਕ ਨੇੜੇ ਪਿੰਡ ਰੱਤੋਵਾਲ ‘ਚ ਬਣਨ ਜਾ ਰਹੀ ਪਾਰਕ ਲਈ ਵੀ ਵਿਸ਼ੇਸ ਗ੍ਰਾਂਟ ਜਲਦੀ ਮੁਹੱਈਆ ਕਰਵਾਈ ਜਾਵੇਗੀ | ਪਿੰਡ ਰੱਤੋਵਾਲ ‘ਚ ਸੜਕਾਂ ਦੇ ਨੀਂਹ ਪੱਥਰ ਲਈ ਪਹੁੰਚੇ ਐੱਮ.ਐੱਲ.ਏ ਠੇਕੇਦਾਰ ਹਾਕਮ ਸਿੰਘ, ਚੇਅਰਮੈਨ ਹਰਨੇਕ ਸਿੰਘ ਦੇ ਸਵਾਗਤ ਸਮੇਂ ਸਰਪੰਚ ਰਵਿੰਦਰ ਸਿੰਘ ਮੋਤੀ, ਗ੍ਰਾਮ ਪੰਚਾਇਤ ਮੈਂਬਰਾਨ ਕੈਪਟਨ ਦਲੀਪ ਸਿੰਘ ਕਲੇਰ, ਨੰਬਰਦਾਰ ਬਲਦੇਵ ਸਿੰਘ, ਨੰਬਰਦਾਰ ਹਰਦੀਪ ਸਿੰਘ, ਝਲਮਣ ਸਿੰਘ, ਜਸਪਾਲ ਸਿੰਘ ਚਹਿਲ, ਲਖਵਿੰਦਰ ਸਿੰਘ ਲੱਖਾ, ਕੁਲਦੀਪ ਸਿੰਘ ਖ਼ਾਲਸਾ, ਹਰਬੰਸ ਸਿੰਘ ਢਿੱਲੋਂ, ਡਿੰਪੀ ਢਿੱਲੋਂ, ਖੁਸਪਾਲ ਸਿੰਘ ਮਨੀਲਾ, ਜਗਦੇਵ ਸਿੰਘ ਮਨੀਲਾ, ਹਰਬੰਸ ਸਿੰਘ ਚੱਕੀਵਾਲਾ, ਚਮਕੌਰ ਸਿੰਘ, ਜਸਵੀਰ ਸਿੰਘ (ਐੱਲ.ਆਈ.ਸੀ), ਨਰਿੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ ਉੱਭੀ, ਰਣਜੀਤ ਸਿੰਘ ਜੀਤ ਧਾਲੀਵਾਲ, ਸੁਖਦੇਵ ਸਿੰਘ ਚਹਿਲ, ਦਵਿੰਦਰ ਸਿੰਘ, ਨੌਰੰਗ ਸਿੰਘ, ਜਸਪਾਲ ਸਿੰਘ ਭੋਲਾ ਪੰਚ, ਹਰਮੀਤ ਸਿੰਘ ਮੀਤਾ, ਜਤਿੰਦਰਪਾਲ ਸਿੰਘ ਰਾਣ, ਹਰਦੇਵ ਸਿੰਘ ਗੋਲੂ (ਬੀ.ਕੇ.ਯੂ), ਗੁਰਪ੍ਰੀਤ ਸਿੰਘ ਗੋਪੀ, ਵੱਡੀ ਤਾਆਦ ਪਿੰਡ ਦੇ ਹੋਰ ਪਤਵੰਤੇ ਸੜਕਾਂ ਦੇ ਨੀਂਹ ਪੱਥਰ ਰੱਖਣ ਸਮੇਂ ਮੌਜੂਦ ਰਹੇ |

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਵੱਖ-ਵੱਖ ਜਥੇਬੰਦੀਆਂ ਵਲੋਂ 20 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਿੰਘ ਸਾਹਿਬ ਬਾਬਾ ਬਿਸ਼ਨ ਸਿੰਘ ਦੀ ਬਰਸੀ ਮੌਕੇ ਪੁੱਜਣ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।