ਬਾਬਾ ਬਕਾਲਾ ਸਾਹਿਬ, 16 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਗੁਰਦੁਆਰਾ ਮਾਤਾ ਗੰਗਾ ਜੀ, ਬਾਬਾ ਬਕਾਲਾ ਸਾਹਿਬ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਾਬਾ ਬਕਾਲਾ ਸਾਹਿਬ ਦੀ ਇਕ ਮੀਟਿੰਗ ਬਲਾਕ ਬਾਬਾ ਬਕਾਲਾ ਦੇ ਸੀਨੀਅਰ ਮੀਤ ਪ੍ਰਧਾਨ ਡਾ: ਬਲਦੇਵ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਮੀਤ ਪ੍ਰਧਾਨ ਪੰਜਾਬ ਡਾ: ਮਲਕੀਤ ਸਿੰਘ ਰੰਧਾਵਾ ਰਈਆ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਮੀਟਿੰਗ ਦੀ ਸ਼ੁਰੂਆਤ ਬਲਾਕ ਚੇਅਰਮੈਨ ਡਾ. ਗੁਰਜੀਤ ਸਿੰਘ ਮਾਨ ਨੇ ਕੀਤੀ, ਉਪਰੰਤ ਐਸੋਸੀਏਸ਼ਨ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ‘ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡਾ: ਮਲਕੀਤ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਪਿੰਡਾਂ ਵਿਚ ਅਤੇ ਕਸਬਿਆਂ, ਸ਼ਹਿਰਾਂ ਵਿਚ ਦਿਨ ਰਾਤ ਆਮ ਗਰੀਬਾਂ ਅਤੇ ਲੋੜਵੰਦ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਆਪਣੇ ਪਰਿਵਾਰ ਪਾਲ ਰਹੇ ਹਨ । ਇਸ ਦੇ ਨਾਲ ਹੀ �ਖੇ ਵੇਲੇ ਸਮਾਜ ਭਲਾਈ ਦੇ ਕੰਮਾਂ ਵਿਚ ਮੋਹਰੀ ਰੋਲ ਅਦਾ ਕਰ ਰਹੇ ਹਨ । ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕੇ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਵਾਅਦਾ ਕਰਕੇ ਸੱਤਾ ਵਿਚ ਆਈ ਸੀ, ਅਗਰ ਹੁਣ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰਨ ਲਈ ਕੋਈ ਕਦਮ ਨਾ ਚੁੱਕਿਆ ਤਾਂ 2027 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਨ ਲਈ ਤਿਆਰ ਰਹੇ। ਇਸ ਮੌਕੇ ਡਾਕਟਰ ਸਰਬਜੀਤ ਸਿੰਘ ਧੂਲਕਾ ਜ਼ਿਲ੍ਹਾ ਪ੍ਰਧਾਨ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਜੋ ਕਿ ਜ਼ਰੂਰੀ ਰੁਝੇਵਿਆਂ ਕਾਰਨ ਮੀਟਿੰਗ ਦੌਰਾਨ ਹਾਜ਼ਰ ਨਹੀਂ ਹੋ ਸਕੇ, ਨੇ ਆਪਣੀ ਆਡੀ� ਸਪੀਚ ਰਾਹੀਂ ਡਾਕਟਰ ਸਾਥੀਆਂ ਨੂੰ ਗਰੁੱਪ ਮੀਟਿੰਗ ਸਬੰਧੀ ਜਾਣਕਾਰੀ ਹਾਂਸਲ ਕੀਤੀ । ਇਸ ਸਮੇਂ ਡਾਕਟਰ ਦਲਜੀਤ ਸਿੰਘ ਸਠਿਆਲਾ, ਡਾ. ਗੁਰਮੇਲ ਸਿੰਘ ਭਲੋਜਲਾ, ਡਾ. ਪ੍ਰੇਮ ਸਿੰਘ ਧਰਦਿਉ, ਡਾ. ਬਲਜੀਤ ਸਿੰਘ ਬਾਬਾ ਬਕਾਲਾ, ਡਾ. ਦੀਪਕ ਕੁਮਾਰ ਧੂਲਕਾ, ਡਾ. ਲਾਲ ਚੰਦ ਬਿਆਸ, ਡਾ. ਅਜੇ ਕੁਮਾਰ ਬਿਆਸ, ਡਾ. ਜਸ਼ਨਪ੍ਰੀਤ ਸਿੰਘ ਸਠਿਆਲਾ, ਡਾ. ਸ਼ਰਨਜੀਤ ਸਿੰਘ ਖਾਨਪੁਰ, ਡਾ. ਰਾਮਾ ਨੰਦ ਕੋਟ ਮਹਿਤਾਬ, ਡਾ. ਅਮਨਦੀਪ ਸਿੰਘ ਸਧਾਰ, ਡਾ. ਨਿਸ਼ਾਨ ਸਿੰਘ ਮਹਿਸਮਪੁਰ, ਡਾ. ਪ੍ਰਭੂਦਿਆਲ ਸਿੰਘ ਬੁੱਟਰ ਆਦਿ ਹਾਜ਼ਰ ਸਨ।
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ
ਅਜੀਤ ਡੈਸਕ
17-06-2026