ਹੰਬੜਾਂ, 16 ਜੂਨ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਗਿੱਲ ’ਚ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਅਤੇ ਅਕਾਲੀ ਦਲ ਦੇ ਹੰਬੜਾਂ ਸਰਕਲ ਪ੍ਰਧਾਨ ਜੱਥੇ.ਕਰਮਜੀਤ ਸਿੰਘ ਮਲਕਪੁਰ ਵੱਲੋਂ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਹੰਬੜਾਂ ਸਰਕਲ ਪ੍ਰਧਾਨ ਹਰਸ਼ਵੀਰ ਸਿੰਘ ਝੱਮਟ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਦੇ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਤੇ ਕਿਹਾ ਕਿ ਹਰਸ਼ਵੀਰ ਸਿੰਘ ਝੱਮਟ ਦੇ ਪ੍ਰਧਾਨ ਬਣਨ ਨਾਲ ਹਲਕੇ ਅੰਦਰ ਸ਼੍ਰੋਮਣੀ ਯੂਥ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ। ਇਸ ਮੌਕੇ ਐਡਵੋਕੇਟ ਮਨਿੰਦਰ ਸਿੰਘ ਗਿੱਲ ਫਾਗਲਾ, ਸਰਪੰਚ ਅੰਮ੍ਰਿਤਪਾਲ ਸਿੰਘ ਗਿੱਲ, ਕਰਨਵੀਰ ਸਿੰਘ ਝੱਮਟ ਨੇ ਹਰਸ਼ਵੀਰ ਝੱਮਟ ਨੂੰ ਵਧਾਈ ਦਿੱਤੀ ਉੱਥੇ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਗਿੱਲ ਦਾ ਨੌਜਵਾਨ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ। ਝੱਮਟ ਦੇ ਪ੍ਰਧਾਨ ਬਣਨ ਤੇ ਬਲਾਕ ਸੰਮਤੀ ਮੈਂਬਰ ਕਾਰਜ ਸਿੰਘ ਬਾਠ, ਅਕਾਲੀ ਆਗੂ ਮੇਜਰ ਸਿੰਘ ਚੀਮਾ, ਪੰਚਾਇਤ ਮੈਂਬਰ ਖੁਸ਼ਪ੍ਰੀਤ ਸਿੰਘ ਥਿੰਦ, ਅਕਾਲੀ ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਅਕਾਲੀ ਆਗੂ ਅਵਤਾਰ ਸਿੰਘ ਤਾਰੀ ਚੀਮਾ ਨੇ ਵੀ ਵਧਾਈ ਦਿੱਤੀ। ਸ਼੍ਰੋਮਣੀ ਯੂਥ ਅਕਾਲੀ ਦਲ ਦੇ ਹਲਕਾ ਗਿੱਲ ਦੇ ਪ੍ਰਧਾਨ ਬਣੇ ਹਰਸ਼ਵੀਰ ਸਿੰਘ ਝੱਮਟ ਨੇ ਕਿਹਾ ਕਿ ਯੂਥ ਅਕਾਲੀ ਦਲ’ਹਲਕਾ ਗਿੱਲ ਅੰਦਰ 2027 ’ਚ ਪਾਰਟੀ ਦੀ ਜਿੱਤ ਦਾ ਜਾਮਨ ਬਣੇਗਾ।
ਹਲਕਾ ਗਿੱਲ ਇੰਚ. ਸਿੰਮਕ, ਜਥੇ. ਮਲਕਪੁਰ ਨੇ ਝੱਮਟ ਨੂੰ ਯੂਥ ਵਿੰਗ ਅਕਾਲੀ ਦਲ ਦੇ ਹਲਕਾ ਗਿੱਲ ਪ੍ਰਧਾਨ ਬਣਨ ’ਤੇ ਦਿੱਤੀ ਵਧਾਈ
ਅਜੀਤ ਡੈਸਕ
17-06-2026