14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਮੰਡੀ ਮੁੱਲਾਂਪੁਰ ਸਰਾਫ਼ਾ ਬਜ਼ਾਰ 4 ਦਿਨ ਲਈ ਬੰਦ

ਅਜੀਤ ਡੈਸਕ 18-06-2026

ਮੁੱਲਾਂਪੁਰ-ਦਾਖਾ, 17 ਜੂਨ (ਨਿਰਮਲ ਸਿੰਘ ਧਾਲੀਵਾਲ)- ਸਵਰਨਕਾਰ ਸੰਘ ਐਸੋ: ਮੰਡੀ ਮੁੱਲਾਂਪੁਰ (ਲੁਧਿ:) ਨਾਲ ਜੁੜੇ ਸੋਨੇ ਦਾ ਕੰਮ ਕਰਨ ਵਾਲੇ ਸਰਾਫ਼ ਚਾਰ ਦਿਨ ਦੁਕਾਨਾਂ ਬੰਦ ਰੱਖਣਗੇਂ। ਮੰਡੀ ਮੁੱਲਾਂਪੁਰ ‘ਚ ਸੋਨੇ ਵਾਲੀਆਂ ਦੁਕਾਨਾਂ ਬੰਦ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਐਸੋ: ਉੱਪ ਪ੍ਰਧਾਨ ਸਤਵਿੰਦਰਪਾਲ ਸਿੰਘ ਸੱਤੀ, ਪ੍ਰਧਾਨ ਕੁਲਦੀਪ ਸਿੰਘ ਰਾਜੂ ਜ਼ਿਊਲਰ ਦੱਸਿਆ ਕਿ ਗਰਮੀਆਂ ਦੇ ਦਿਨਾਂ ਵਿਚ ਹਰ ਸਾਲ ਵਾਂਗ 25-26-27 ਅਤੇ 28 ਜੂਨ ਸੋਨੇ, ਚਾਂਦੀ ਕਾਰੋਬਾਰੀ ਆਪਣੀਆਂ ਦੁਕਾਨਾਂ ਬੰਦ ਰੱਖਣਗੇਂ। ਸਤਵਿੰਦਰਪਾਲ ਸਿੰਘ ਸੱਤੀ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵਿਆਹ-ਸ਼ਾਦੀ ਜਾਂ ਕੋਈ ਵੀ ਹੋਰ ਸੋਨੇ ਦੇ ਕੰਮ ਵਾਲਾ 4 ਛੁੱਟੀਆਂ ਨੂੰ ਧਿਆਨ ਵਿੱਚ ਰੱਖ ਕੇ 24 ਜੂਨ ਤੋਂ ਪਹਿਲਾਂ ਜਾਂ 28 ਜੂਨ ਤੋਂ ਬਾਅਦ ਸੰਪਰਕ ਕੀਤਾ ਜਾਵੇ।

ਪਿਛਲੀ ਖ਼ਬਰ ਸੁਰਜੀਤ ਸਿੰਘ ਬੋਪਾਰਾਏ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਲੁਧਿਆਣਾ ਅਬਜ਼ਰਵਰ ਨਿਯੁਕਤ ਅਗਲੀ ਖ਼ਬਰ -ਮਾਮਲਾ ਸਿੰਚਾਈ ਵਿਭਾਗ ਦੀ ਵੱਡੀ ਅਣਗਹਿਲੀ ਦਾ- ਰਾਏਕੋਟ-ਧੂਰੀ ਰੋਡ ’ਤੇ ਰਜਵਾਹੇ ਦਾ ਗੈਬੀ ਪੁਲ ਟੁੱਟਿਆ, ਫ਼ਸਲਾਂ ਦਾ ਹੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।