12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਕੋਲੇ ਤੇ ਲੱਕੜ ਦੇ ਸਟੋਰ ਨੂੰ ਲੱਗੀ ਭਿਆਨਕ ਅੱਗ

ਅਜੀਤ ਡੈਸਕ 20-06-2026

ਜਗਰਾਉਂ, 19 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਕੱਚਾ ਮਲਕ ਰੋਡ ‘ਤੇ ਸੁੰਦਰ ਨਗਰ ‘ਚ ਰਿਹਾਇਸ਼ੀ ਇਲਾਕੇ ‘ਚ ਕੋਇਲੇ ਤੇ ਲੱਕੜ ਦੇ ਗੋਦਾਮ ‘ਚ ਅੱਗ ਲੱਗ ਗਈ। ਮੌਕੇ ‘ਤੇ ਪੁੱਜੀ ਫਾਇਰ ਬ੍ਰਿਗੇਡ ਤੇ ਲੋਕਾਂ ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਨਾਲ ਇਕਦਮ ਲੋਕ ਸਕਤੇ ‘ਚ ਆ ਗਏ, ਪਰ ਉੱਥੇ ਪਏ ਸਿਲੰਡਰ ਅਤੇ ਹੋਰ ਸਮਾਨ ਦਾ ਬਚਾਅ ਗਿਆ, ਜੇਕਰ ਅੱਗ ਭੜਕ ਜਾਂਦੀ ਤਾਂ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ। ਇਸ ਸਬੰਧੀ ਘਟਨਾ ਦਾ ਪਤਾ ਚਲਦਿਆਂ ਹੀ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਮੌਕੇ ‘ਤੇ ਪੁੱਜੇ। ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ। ਇਕ ਵਾਰ ਤਾਂ ਲੋਕਾਂ ‘ਚ ਅੱਗ ਲੱਗਣ ਨਾਲ ਸਹਿਮ ਦਾ ਮਾਹੌਲ ਬਣ ਗਿਆ ਸੀ।

ਪਿਛਲੀ ਖ਼ਬਰ ਸੂਬੇ ਦਾ ਜਦੋਂ ਵੀ ਵਿਕਾਸ ਹੋਇਆ ਸ਼੍ਰੋਮਣੀ ਅਕਾਲੀ ਦਲ ਸਰਕਾਰਾਂ ਸਮੇਂ ਹੋਇਆ-ਜਥੇ: ਮਲਕਪੁਰ, ਪ੍ਰਧਾਨ ਸਲੇਮਪੁਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਆਗੂਆਂ ਵਲੋਂ ਬਾਦਲ ਤੇ ਭੂੰਦੜ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।