07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਇਯਾਲੀ ਦੇ ਯਤਨਾਂ ਨਾਲ ਪਿੰਡ ਦਾਖਾ ਤੋਂ ਸੰਗਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ

ਅਜੀਤ ਡੈਸਕ 23-06-2026
ਮੁੱਲਾਂਪੁਰ-ਦਾਖਾ, 22 ਜੂਨ (ਨਿਰਮਲ ਸਿੰਘ ਧਾਲੀਵਾਲ)- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਵਲੋਂ ਹਲਕਾ ਦਾਖਾ ਨਾਲ ਜੁੜੇ ਪਿੰਡਾਂ ਦੀ ਸੰਗਤ ਨੂੰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਬੱਸ ਦਾ ਪ੍ਰਬੰਧ ਕਰਵਾਇਆ ਜਾਂਦਾ ਤਾਂ ਜੋ ਸੰਗਤ ਨੂੰ ਦਰਬਾਰ ਸਾਹਿਬ ਜਾ ਕੇ ਸ਼ਾਂਤ ਮਨ ਨਾਲ ਗੁਰੂਧਾਮਾਂ ਦੇ ਦਰਸ਼ਨ ਹੋ ਸਕਣ। ਵਿਧਾਇਕ ਇਯਾਲੀ ਵਲੋਂ ਦਾਖਾ ਸਰਪੰਚ ਜਗਜੀਤ ਸਿੰਘ ਭੋਲਾ, ਬਲਾਕ ਸੰਮਤੀ ਉੱਪ ਚੇਅਰਪਰਸਨ ਵੀਰਪਾਲ ਕੌਰ ਦਾਖਾ, ਸਾਬਕਾ ਸਰਪੰਚ ਗੁਰਜੀਤ ਸਿੰਘ ਸੇਖੋਂ, ਇਕਬਾਲ ਸਿੰਘ ਦਾਖਾ ਦੀ ਡਿਊਟੀ ਲਗਾਈ ਕਿ ਬੀਬੀਆਂ ਦੇ ਜਥੇ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਜਾਣ। ਗੁਰੂ ਘਰ ਦੇ ਦਰਸ਼ਨਾਂ ਲਈ ਬੀਬੀਆਂ ਨਾਲ ਰਵਾਨਾ ਹੋਣ ਸਮੇਂ ਉਪ ਚੇਅਰਪਰਸਨ ਵੀਰਪਾਲ ਕੌਰ ਕਿਹਾ ਕਿ ਸੰਗਤ ਦਰਬਾਰ ਸਾਹਿਬ ਦੇ ਦਰਸ਼ਨਾਂ ਸਮੇਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਨ ਦੇ ਨਾਲ ਬੀਬੀਆਂ ਲੰਗਰ ਵਿਚ ਸੇਵਾ ਨਿਭਾਉਣਗੀਆਂ। ਤੀਜੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮਹੀਨੇ ਨੂੰ ਸਮਰਪਿਤ ਪਿੰਡ ਦਾਖਾ ਦੀਆਂ ਸੰਗਤਾਂ ਜਥੇ ਸਮੇਤ ਤਰਨਤਾਰਨ, ਸ੍ਰੀ ਹਰਿਮੰਦਰ ਸਾਹਿਬ ਰਵਾਨਾ ਹੋਣ ਸਮੇਂ ਵੀਰਪਾਲ ਕੌਰ ਕਿਹਾ ਕਿ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨਾਲ ਹਮੇਸ਼ਾ ਲਈ ਡਟ ਗਏ ਸਿਆਸੀ ਪਿੜ ‘ਚ ਵਿਧਾਇਕ ਇਯਾਲੀ ਦਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਪੰਚ ਮਨਜੀਤ ਕੌਰ, ਪੰਚ ਬਲਜੀਤ ਕੌਰ, ਪੰਚ ਮਨਿੰਦਰ ਕੌਰ, ਗੁਰਮੀਤ ਕੌਰ, ਰਣਜੀਤ ਕੌਰ ਤੇ ਹੋਰ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਸਵੱਦੀ ਕਲਾਂ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਦਾ ਗੁਰਦੁਆਰਾ ਕਮੇਟੀ ਵਲੋਂ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।