20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਾਣੂੰਕੇ ’ਚ ਹੋਈ ਗੋਲੀਬਾਰੀ ਨਾਲ ਸੰਬੰਧਿਤ ਹਠੂਰ ਪੁਲਿਸ ਨੇ 2 ਮੁਲਜ਼ਮ ਹੋਰ ਕੀਤੇ ਗ੍ਰਿਫਤਾਰ

ਅਜੀਤ ਡੈਸਕ 25-06-2026


ਹਠੂਰ, 24 ਜੂਨ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਵਲੋਂ ਬੀਤੇ ਦਿਨੀਂ ਪਿੰਡ ਮਾਣੂੰਕੇ ਵਿਖੇ ਹੋਈ ਗੋਲਾਬਾਰੀ ਨਾਲ ਸਬੰਧਤ ਭਾਵੇਂ ਦੋ ਮੁਲਜ਼ਮ ਪਹਿਲਾਂ ਹੀ ਵਾਰਦਾਤ ਵਾਲੇ ਦਿਨ ਗ੍ਰਿਫਤਾਰ ਕਰ ਲਏ ਸਨ। ਪਰ ਹੁਣ ਪੁਲਿਸ ਨੇ ਦੋ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਹਨ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਸੇਵਕ ਸਿੰਘ ਐੱਸ.ਆਈ. ਨੇ ਦੱਸਿਆ ਕਿ ਉਕਤ ਵਾਰਦਾਤ ’ਚ ਸ਼ਾਮਿਲ ਗੁਰਮਨਜੋਤ ਸਿੰਘ ਵਾਸੀ ਪਿੰਡ ਚਕਰ ਅਤੇ ਕੁਲਦੀਪ ਸਿੰਘ ਵਾਸੀ ਲਹਿਰਾ ਨੂੰ 22 ਜੂਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪਹਿਲਾਂ ਤੋਂ ਹੀ ਦਰਜ਼ ਮੁਕੱਦਮਾ ਨੰਬਰ 97 ਮਿਤੀ 11-06-26 ਅ/ਧ 125, 3(5) ਬੀ.ਐੱਨ.ਐਸ. 25 ਆਰਮਸ ਐਕਟ ਥਾਣਾ ਹਠੂਰ ਤਹਿਤ ਉਨ੍ਹਾਂ ਤੋਂ 2 ਪਿਸਟਲ, 4 ਮੈਗਜ਼ੀਨ, 10 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਏ.ਐੱਸ.ਆਈ. ਮਨੋਹਰ ਲਾਲ ਵੀ ਮੌਜੂਦ ਸਨ।

ਪਿਛਲੀ ਖ਼ਬਰ ਰੇਹੜੀ ਵਾਲਿਆਂ ਦੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ’ਚ ਨਾਕਾਮ ਹੋ ਰਿਹੈ ਨਗਰ ਨਿਗਮ ਤੇ ਜਿਲ੍ਹਾ ਪ੍ਰਸ਼ਾਸਨ ਅਗਲੀ ਖ਼ਬਰ ਵਿਧਵਾ ਔਰਤ ਨੇ ਕੈਂਟਰ ਖੁਰਦ-ਬੁਰਦ ਕਰਨ ਅਤੇ ਧਮਕੀਆਂ ਦੇਣ ਦੇ ਲਗਾਏ ਦੋਸ਼, ਇਨਸਾਫ਼ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।