07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸੀ.ਪੀ.ਆਈ. (ਐੱਮ) ਤਹਿਸੀਲ ਰਾਏਕੋਟ ਵਲੋਂ ਕੌਂਸਲਰ ਸੁਖਵੀਰ ਸਿੰਘ ਰਾਏ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 27-06-2026
ਰਾਏਕੋਟ, 26 ਜੂਨ (ਬਲਵਿੰਦਰ ਸਿੰਘ ਲਿੱਤਰ) ਸੀ.ਪੀ.ਆਈ (ਐੱਮ) ਤਹਿਸੀਲ ਰਾਏਕੋਟ ਵੱਲੋਂ ਦਫ਼ਤਰ ਰਾਏਕੋਟ ਵਿਖੇ ਇਕ ਸਾਦਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵਾਰਡ ਨੰਬਰ-15 ਤੋਂ ਕਾਂਗਰਸ ਪਾਰਟੀ ਦੇ ਜੇਤੂ ਕੌਂਸਲਰ ਸੁਖਬੀਰ ਸਿੰਘ ਰਾਏ ਨੂੰ ਸੀ.ਪੀ.ਆਈ (ਐੱਮ) ਆਗੂਆਂ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਮਰੇਡ ਰਣਧੀਰ ਸਿੰਘ ਢੇਸੀ ਨੇ ਆਖਿਆ ਕਿ ਕੌਂਸਲਰ ਸੁਖਵੀਰ ਸਿੰਘ ਰਾਏ ਇੱਕ ਮਿਹਨਤੀ ਤੇ ਇਮਾਨਦਾਰ ਸ਼ਖ਼ਸੀਅਤ ਦੇ ਮਾਲਕ ਹਨ, ਜੋ ਵਾਰਡ ਦੇ ਲੋਕਾਂ ਦੀ ਆਵਾਜ਼ ਬਣ ਕੇ ਨਗਰ ਕੌਂਸਲ ਰਾਏਕੋਟ ਵਿੱਚ ਲੋਕਾਂ ਦੀ ਭਲਾਈ ਲਈ ਮੁੱਦੇ ਉਠਾਉਣ ਨੂੰ ਤਰਜੀਹ ਦੇਣਗੇ। ਉਨ੍ਹਾਂ ਆਖਿਆ ਕਿ ਅੱਜ ਦੇ ਦੌਰ ਵਿੱਚ ਅਜਿਹੇ ਆਗੂਆਂ ਦੀ ਲੋੜ ਹੈ ਜੋ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ ਕਰਨ। ਉਨ੍ਹਾਂ ਕਿਹਾ ਕਿ ਕੌਂਸਲਰ ਰਾਏ ਨੇ ਸਾਬਿਤ ਕੀਤਾ ਹੈ ਕਿ ਜੇਕਰ ਨੀਅਤ ਸਾਫ ਹੋਵੇ ਤਾਂ ਘੱਟ ਸਾਧਨਾਂ ਵਿੱਚ ਵੀ ਵਧੀਆ ਕੰਮ ਕੀਤਾ ਜਾ ਸਕਦਾ ਹੈ। ਇਸ ਲਈ ਸੀ.ਪੀ.ਆਈ (ਐੱਮ) ਅਜਿਹੇ ਲੋਕ ਪੱਖੀਂ ਕੌਂਸਲਰਾਂ ਦੇ ਨਾਲ ਹਮੇਸ਼ਾ ਖੜ੍ਹੀ ਹੈ। ਇਸ ਮੌਕੇ ਕੌਂਸਲਰ ਸੁਖਬੀਰ ਸਿੰਘ ਰਾਏ ਨੇ ਸੀ.ਪੀ.ਆਈ (ਐੱਮ) ਦੇ ਆਗੂਆਂ ਦਾ ਇਸ ਸਨਮਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮਾ. ਮੁਖਤਿਆਰ ਸਿੰਘ ਜਲਾਲਦੀਵਾਲ, ਮਾ. ਫਕੀਰ ਚੰਦ ਦੱਧਾਹੂਰ, ਪਰਮਿੰਦਰ ਸਿੰਘ ਗਰੇਵਾਲ, ਜਗਮੇਲ ਸਿੰਘ ਬਰ੍ਹਮੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਪੰਚਾਂ ਨੂੰ ਮਾਣਭੱਤਾ ਦੇਣ ਦਾ ਫ਼ੈਸਲਾ ਪਿੰਡਾਂ ਦੇ ਵਿਕਾਸ ਨੂੰ ਦੇਵੇਗਾ ਨਵੀਂ ਰਫ਼ਤਾਰ -ਡਾ: ਕੰਗ /ਤਲਵਾੜਾ ਅਗਲੀ ਖ਼ਬਰ ਕਾਲਜ ਰੋਡ ਦਾਖਾ ਗੁਰਦੁਆਰਾ ਸਿੰਘ ਸਭਾ ਵਿਖੇ ਕੀਰਤਨ ਦਰਬਾਰ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।