17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਹੰਬੜਾਂ ’ਚ ਡਾ. ਮੋਹਿਤ ਖੁਰਾਣਾ ਵਲੋਂ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤਾ ਪਲਸ ਪੋਲੀਓ ਮੁਹਿੰੰਮ ਦਾ ਉਦਘਾਟਨ

ਅਜੀਤ ਡੈਸਕ 29-06-2026
ਹੰਬੜਾਂ, 28 ਜੂਨ (ਮੇਜਰ ਹੰਬੜਾਂ)- ਸਿਹਤ ਵਿਭਾਗ ਵਲੋਂ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਲਈ ਬਲਾਕ ਸਿੱਧਵਾਂ ਬੇਟ ਦੇ ਅਧੀਨ ਪੈਂਦੇ ਸਰਕਾਰੀ ਹਸਪਤਾਲ ਹੰਬੜਾਂ ’ਚ ਐੱਸ.ਐੱਮ.ਓ ਡਾ. ਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੋਲੀਓ ਬੂੰਦਾ ਪਿਲਾਏ ਜਾਣ ਲਈ ਹੈੱਲਥ ਐਂਡ ਵੈੱਲਨੈੱਸ ਸੈਂਟਰ ਹੰਬੜਾਂ, ਬੱਸ ਸਟੈਂਡ ਹੰਬੜਾਂ, ਪੰਚਾਇਤ ਘਰ ਹੰਬੜਾਂ ’ਚ ਪੋਲੀਓ ਬੂਥ ਬਣਾਏ ਗਏ, ਉੱਥੇ ਪੋਲੀਓ ਬੂੰਦਾ ਪਿਲਉਣ ਲਈ ਮੋਬਾਇਲ ਟੀਮ ਲਗਾਈ ਗਈ ਤੇ ਸਬ ਸੈਂਟਰ ਵਲੀਪੁਰ ਕਲਾਂ ’ਚ 9 ਬੂਥਾਂ ਤੇ 9 ਟੀਮਾਂ ਪੋਲੀਓ ਬੂੰਦਾ ਪਲਾਉਣ ’ਚ ਲਗਾਈਆਂ ਗਈਆਂ। ਪਲਸ ਪੋਲੀਓ ਬੂੰਦਾ ਪਿਲਾਉਣ ’ਚ ਸੁਪਵੀਜਨ ਕਰ ਰਹੇ ਡਾ. ਮੋਹਿਤ ਖੁਰਾਣਾ ਵੱਲੋਂ ਹੈੱਲਥ ਐਂਡ ਵੈੱਲਨੈੱਸ ਸੈਂਟਰ ਹੰਬੜਾਂ ਵਿਖੇ ਬੱਚੇ ਨੂੰ ਪੋਲੀਓ ਬੂੰਦਾ ਪਿਲਾ ਕੇ ਪਲਸ ਪੋਲੀਓ ਮੁਹਿੰਮ ਦਾ ੳੇਦਘਾਟਨ ਕੀਤਾ ਗਿਆ। ਡਾ. ਖੁਰਾਣਾ ਨੇ ਦੱਸਿਆ ਕਿ ਹੰਬੜਾਂ ’ਚ 6 ਬੂਥਾਂ ਤੇ 14 ਟੀਮਾਂ ਪੋਲੀਓ ਬੂੰਦਾ ਪਿਲਾਉਣ ’ਚ ਲੱਗਾਈਆਂ ਗਈਆਂ ਤੇ ਹੰਬੜਾਂ ਤੇ ਵਲੀਪੁਰ ਕਲਾਂ ’ਚ ਕੁੱਲ 23 ਟੀਮਾਂ ਵੱਲੋਂ 590 ਬੱਚਿਆਂ ਨੂੰ ਪੋਲੀਓ ਬੂੰਦਾ ਪਿਾਲਾਈਆਂ ਗਈਆਂ। ਇਸ ਮੌਕੇ ਸਬ ਸੈਂਟਰ ਵਲੀਪੁਰ ’ਚ ਏ.ਐੱਨ.ਐੱਮ ਸਰਬਜੀਤ ਕੌਰ ਚੰਗਣ ਸਮੇਤ ਹੰਬੜਾਂ ’ਚ ਏ.ਐੱਨ.ਐੱਮ ਨਰਿੰਦਰਪਾਲ ਕੌਰ ਚੰਗਣ, ਸੁਖਵਿੰਦਰ ਕੌਰ ਆਸ਼ਾ ਫੇਸਲੀਟੇਟਰ, ਆਸ਼ਾ ਵਰਕਰ ਵੰਧਨ, ਐੱਲ.ਐੱਚ.ਵੀ ਕਰਮਜੀਤ ਕੌਰ, ਹਰਪ੍ਰੀਤ ਕੌਰ ਆਸ਼ਾਂ ਵਰਕਰ, ਚਰਨਜੀਤ ਕੌਰ, ਪਰਮਜੀਤ ਕੌਰ, ਆਸ਼ਾ ਵਰਕਰ ਜੋਗਿੰਦਰ ਕੌਰ ਵਲੀਪੁਰ ਕਲਾਂ, ਐੱਲ.ਐੱਚ.ਵੀ ਕਰਮਜੀਤ ਕੌਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਰੇਲਵੇ ਫਾਟਕਾਂ ਨੇੜੇ ਅਧੂਰੀ ਪਈ ਸੜਕ ਨੂੰ ਨਗਰ ਕੌਂਸਲ ਜਗਰਾਉਂ ਭੁੱਲੀ ਬੈਠੀ ਅਗਲੀ ਖ਼ਬਰ ਯੂਰੀਆ ਘੁਟਾਲੇ ਨੇ ‘ਆਪ’ ਸਰਕਾਰ ਦੀ ਕਿਸਾਨ ਵਿਰੋਧੀ ਸੋਚ ਨੂੰ ਬੇਨਕਾਬ ਕੀਤਾ - ਡਾ. ਅਮਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।