11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

‘ਆਪ’ ਸਰਕਾਰ ਦੇ ਰਾਜ ’ਚ ਸੂਬੇ ਦੇ ਵਿਕਾਸ ਕਾਰਜ ਠੱਪ ਹੋਣ ਦੇ ਨਾਲ ਸੂਬਾ ਕੰਗਾਲੀ ਵੱਲ ਵਧਿਆ- ਪ੍ਰਧਾਨ ਹੰਬੜਾਂ

ਅਜੀਤ ਡੈਸਕ 21-07-2026
ਹੰਬੜਾਂ, 20 ਜੁਲਾਈ (ਮੇਜਰ ਹੰਬੜਾਂ) ‘ਆਪ’ ਸਰਕਾਰ ਅੱਜ ਆਪਣੀ ਸ਼ਾਖ ਬਚਾਉਣ ਲਈ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਨੂੰ ਭਰਮਾਉਣ ’ਤੇ ਲੱਗੀ ਹੋਈ ਹੈ ਜਦੋਂ ਕਿ ਜ਼ਮੀਨੀ ਹਕੀਕਤ ਇਸ ਦੇ ਉਲਟ ਦਿਖਾਈ ਦੇ ਰਹੀ ਹੈ, ਕਿਉਂਕਿ ਅੱਜ ‘ਆਪ’ ਸਰਕਾਰ ਦੇ ਰਾਜ ’ਚ ਸੂਬੇ ਦੇ ਵਿਕਾਸ ਕਾਰਜ ਠੱਪ ਹੋਣ ਦੇ ਨਾਲ ਸੂਬਾ ਕਮਗਾਲੀ ਵੱਲ ਵਧਿਆ ਹੈ ਤੇ ਸੂਬੇ ਸਿਰ ਕਰਜ਼ੇ ਦੀ ਪੰਡ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਕਈ ਗੁਣਾ ਭਾਰੀ ਹੋ ਚੁੱਕੀ ਹੈ। ਇਹ ਪ੍ਰਗਟਾਵਾ ਕਾਂਗਰਸ ਦੇ ਸੁਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਆਪ ਸਰਕਾਰ ਨੂੰ ਅੜੇ ਹੱਥੀ ਲੈਂਦਿਆਂ ਕੀਤਾ ਤੇ ਕਿਹਾ ਕਿ ਲੋਕ ਹੁਣ ਆਪ ਸਰਕਾਰ ਨੂੰ ਮੂੰਹ ਨਹੀਂ ਲਾਉਣਗੇ ਸਗੋਂ 2027 ’ਚ ‘ਆਪ’ ਸਰਕਾਰ ਨੂੰ ਚੱਲਦਾ ਕਰਕੇ ਸੂਬੇ’ਚ ਕਾਂਗਰਸ ਸਰਕਾਰ ਬਣਾਕੇ ਲੋਕਾਂ ਨੂੰ ਇਸ ਨਿਕੰਮੀ ਸਰਕਾਰ ਤੋਂ ਨਿਜਾਤ ਦਵਾਉਣਗੇ।ਹੰਬੜਾਂ ਨੇ ਕਿਹਾ ਕਿ ਜਦੋਂ ਵੀ ਸੂਬੇ ਦਾ ਵਿਕਾਸ ਹੋਇਆ ਕਾਂਗਰਸ ਸਰਕਾਰਾਂ ਸਮੇਂ ਹੋਇਆਂ ਹੈ ਤੇ ਸੂਬੇ ਦੇ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਨਾਲ ਕਾਂਗਰਸ ਨੇ ਜੋੜਿਆ ਹੈ ਤੇ ਅੱਜ ਵੀ ਲੋਕ ਕਾਂਗਰਸ ਸਰਕਾਰਾਂ ਸਮੇਂ ਚਲਾਈਆਂ ਗਈਆਂ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਦੇ ਲਾਭ ਲੈ ਰਹੇ ਹਨ। ਪ੍ਰਧਾਨ ਹੰਬੜਾਂ ਨੇ ਲੋਕਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਜੇਕਰ ਸੂਬੇ ਦੇ ਹਿੱਤਾਂ ਨੂੰ ਸਰੁੱਖਿਅਤ ਰੱਖਣਾ ਹੈ ਤੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨਾ ਹੈ ਤਾਂ ਸੂਬੇ ’ਚੋਂ ‘ਆਪ’ ਸਰਕਾਰ ਨੂੰ ਲਾਂਬੇ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸੂਬੇ ਨੂੰ ਕੰਗਾਲੀ ਦੀ ਮਾਰ ਤੋਂ ਕੋਈ ਨਹੀਂ ਬਚਾਅ ਸਕੇਗਾ।
ਪਿਛਲੀ ਖ਼ਬਰ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਸੁਪਤਨੀ ਦੀ ਮੌਤ ’ਤੇ ਅਕਾਲੀ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਹਠੂਰ ਪੁਲਿਸ ਨੇ 80 ਪੇਟੀਆਂ ਸ਼ਰਾਬ ਸਮੇਤ ਇਨੋਵਾ ਕਬਜ਼ੇ ’ਚ ਲਈ, ਦੋਸ਼ੀ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।