ਲੋਹਟਬੱਦੀ, 21 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)- ਸਹਿਕਾਰਤਾ ਵਿਭਾਗ ਅਧੀਨ ਦੀ ਬੜੂੰਦੀ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਬੜੂੰਦੀ ਦੇ ਪ੍ਰਧਾਨ ਬਲਕਾਰ ਸਿੰਘ ਜਰਮਨ, ਮੀਤ ਪ੍ਰਧਾਨ ਰਾਜਿੰਦਰ ਸਿੰਘ ਬਿੰਦਰੀ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਕਿਸਾਨਾਂ ਦੀ ਮੰਗ ’ਤੇ ਖੇਤੀਬਾੜੀ ਨੂੰ ਹੋਰ ਸੁਖਾਲੇ ਤਰੀਕੇ ਅਤੇ ਕੰਮ ਜਲਦੀ ਨਿਪਟਾਉੇਣ ਲਈ ਨਵਾਂ ਟਰੈਕਟਰ ਅਤੇ ਉਲਟਾਵੇਂ ਹਲ਼ ਅਤੇ ਹੋਰ ਨਵੇਂ ਖੇਤੀ ਸੰਦਾਂ ਦੀ ਖਰੀਦ ਕੀਤੀ ਗਈ। ਅੱਜ ਸਭਾ ਮੈਂਬਰਾਂ ਅਤੇ ਕਿਸਾਨਾਂ ਨਾਲ ਸਭਾ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਅਤੇ ਕਿਸਾਨਾਂ ਵਲੋਂ ਸਭਾ ਨਾਲ ਸਮਾਂਬੱਧ ਲੈਣ ਦੇਣ ਬਾਰੇ ਜਾਣਕਾਰੀ ਦਿੰਦਿਆਂ ਸਭਾ ਪ੍ਰਧਾਨ ਬਲਕਾਰ ਸਿੰਘ ਜਰਮਨ ਨੇ ਕਿਹਾ ਕਿ ਪਿੰਡਾਂ ਅੰਦਰ ਕਿਸਾਨਾ ਦੇ ਆਪਸੀ ਤਾਲਮੇਲ ਨਾਲ ਗਠਿਤ ਸਹਿਕਾਰੀ ਸਭਾਵਾਂ ਤੋਂ ਕਿਰਸਾਨੀ ਨੂੰ ਘੱਟ ਵਿਆਜ ’ਤੇ ਪ੍ਰਾਪਤ ਹੋਣ ਵਾਲੇ ਕਰਜ਼ੇ, ਖੇਤੀ ਸੰਦ, ਖਾਦਾਂ, ਦਵਾਈਆਂ ਆਦਿ ਸਹੂਲਤਾਂ ਉਨ੍ਹਾਂ ਨੂੰ ਆਰਥਿਕ ਬਲ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਇਸ ਨਾਲ ਜੁੜੇ ਦੂਜੇ ਵਰਗਾਂ ਦੇ ਮੈਂਬਰਾਂ ਦੀ ਹਿੱਸੇਦਾਰੀ ਨਾਲ ਚੱਲ ਰਹੀਆਂ ਸਭਾਵਾਂ ਤਾਂ ਹੀ ਕਾਮਯਾਬ ਹੋ ਸਕਦੀਆਂ ਹਨ ਜੇਕਰ ਸਾਰਿਆਂ ਦਾ ਸਹਿਯੋਗ ਮਿਲੇ। ਉਨ੍ਹਾਂ ਦੱਸਿਆ ਕਿ ਸਭਾ ਪਾਸ ਪਹਿਲਾਂ ਵੀ ਆਧੁਨਿਕ ਤਕਨੀਕ ਨਾਲ ਖੇਤੀ ਕਰਨ ਲਈ ਖੇਤੀ ਸੰਦ ਹਨ, ਜਿਸ ਦਾ ਕਿਸਾਨ ਲਾਹਾ ਲੈ ਰਹੇ ਹਨ। ਇਸ ਮੌਕੇ ਸਭਾ ਦੇ ਸਕੱਤਰ ਮਨਦੀਪ ਸਿੰਘ, ਭੂਪ ਸਿੰਘ ਭੱਟੀ, ਰਣ ਸਿੰਘ, ਰਾਜਿੰਦਰ ਸਿੰਘ, ਰੁਪਿੰਦਰ ਸਿੰਘ ਪੰਨੂ, ਗੁਰਪਿੰਦਰ ਸਿੰਘ, ਦਿਲਬਾਗ ਸਿੰਘ, ਬਲਜੀਤ ਸਿੰਘ, ਸਿਮਰਜੀਤ ਕੌਰ ਅਤੇ ਗੁਰਪ੍ਰੀਤ ਕੌਰ (ਸਾਰੇ ਪ੍ਰਬੰਧਕਾਂ) ਤੋਂ ਇਲਾਵਾ ਜਸਪਾਲ ਸਿੰਘ ਪਾਲੀ ਧਾਲੀਵਾਲ, ਜਗਦੀਪ ਸਿੰਘ, ਰਛਪਾਲ ਸਿੰਘ ਮਾਨ, ਬਲਦੇਵ ਸਿੰਘ ਢਿੱਲੋਂ, ਜਸਵਿੰਦਰ ਸਿੰਘ ਪੰਨੂ, ਮਨਦੀਪ ਸਿੰਘ ਮਿੰਟੂ, ਹਰਪਾਲ ਸਿੰਘ, ਡਰਾਈਵਰ ਜਸਵੀਰ ਸਿੰਘ ਜੱਸੀ, ਹਰਦੇਵ ਸਿੰਘ ਆਦਿ ਹਾਜ਼ਰ ਸਨ।
ਸਹਿਕਾਰੀ ਸਭਾਵਾਂ ਕਿਸਾਨਾਂ ਨੂੰ ਆਰਥਿਕ ਬਲ ਦਿੰਦੀਆਂ ਹਨ- ਪ੍ਰਧਾਨ ਜਰਮਨ ਬੜੂੰਦੀ ਖੇਤੀਬਾੜੀ ਸਭਾ ਨੇ ਕਿਸਾਨਾਂ ਦੀ ਸੁਵਿਧਾ ਲਈ ਟਰੈਕਟਰ ਤੇ ਹੋਰ ਖੇਤੀ ਸੰਦ ਖ਼ਰੀਦੇ
ਅਜੀਤ ਡੈਸਕ
22-07-2026