19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪ੍ਰਧਾਨ ਬਿੱਟੂ ਵਲੋਂ ਨਵੀਨ ਕੌਸ਼ਲ ਟੂਸਾ ਸੋਨੀਆ ਬ੍ਰਿਗੇਡ ਦੇ ਸੂਬਾਈ ਜਨਰਲ ਸਕੱਤਰ ਨਿਯੁਕਤ ਕਿਹਾ ਸੂਬੇ ਵਿਚ ਸੰਗਠਨ ਢਾਂਚੇ ਦਾ ਕੰਮ ਜ਼ੋਰਾਂ ’ਤੇ

ਅਜੀਤ ਡੈਸਕ 22-07-2026
ਗੁਰੂਸਰ ਸੁਧਾਰ, 21 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) ਅਖਿਲ ਭਾਰਤੀ ਸੋਨੀਆ ਬ੍ਰਿਗੇਡ ਪੰਜਾਬ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਜਗਦੀਪ ਸਿੰਘ ਬਿੱਟੂ ਨੇ ਪਿੰਡ ਟੂਸਾ ਨਿਵਾਸੀ ਨਵੀਨ ਕੌਸ਼ਲ ਨੂੰ ਬ੍ਰਿਗੇਡ ਦਾ ਸੂਬਾਈ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਨਵੀਨ ਕੌਸ਼ਲ ਨੂੰ ਨਿਯੁਕਤੀ ਪੱਤਰ ਭੇਟ ਕਰਦਿਆਂ ਪ੍ਰਧਾਨ ਬਿੱਟੂ ਨੇ ਕਿਹਾ ਕਿ ਸੂਬੇ ਵਿਚ ਸੋਨੀਆ ਬ੍ਰਿਗੇਡ ਦੇ ਸੰਗਠਨ ਢਾਂਚੇ ਦਾ ਕੰਮ ਪੂਰੀ ਜ਼ੋਰਾਂ ’ਤੇ ਚੱਲ ਰਿਹਾ ਹੈ ਤੇ ਸੂਬਾ ਵਾਸੀਆਂ ਵਲੋਂ ਦਿਖਾਏ ਜਾ ਰਹੇ ਭਾਰੀ ਉਤਸ਼ਾਹ ਦੇ ਚੱਲਦਿਆਂ ਉਹ ਬੀਤੇ ਦਿਨੀਂ ਲੁਧਿਆਣਾ ਦੇ ਸੁਖਵਿੰਦਰ ਸਿੰਘ ਬੱਲੂ ਨੂੰ ਸ਼ਹਿਰੀ ਪ੍ਰਧਾਨ ਨਿਯੁਕਤ ਕਰਨ ਤੋਂ ਬਿਨਾਂ ਫਾਜ਼ਿਲਕਾ, ਫਿਰੋਜ਼ਪੁਰ ਜ਼ਿਲਿ੍ਆਂ ਅੰਦਰ ਵੀ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਕੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਮੁੜ ਤੋਂ ਕਾਂਗਰਸ ਸਰਕਾਰ ਸਥਾਪਿਤ ਕਰਨ ਵਿਚ ਸੋਨੀਆ ਬ੍ਰਿਗੇਡ ਦੀ ਅਹਿਮ ਭੂਮਿਕਾ ਹੋਵੇਗੀ। ਨਵ ਨਿਯੁਕਤ ਸੂਬਾਈ ਜਨਰਲ ਸਕੱਤਰ ਨਵੀਨ ਕੌਸ਼ਲ ਨੇ ਵਿਸ਼ਵਾਸ ਦਿਵਾਇਆ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪ੍ਰਧਾਨ ਜਗਦੀਪ ਸਿੰਘ ਬਿੱਟੂ, ਕੋਰ ਕਮੇਟੀ ਮੈਂਬਰ ਨਿਰਮਲ ਸਿੰਘ ਤਲਵੰਡੀ, ਕਰਨਲ ਮੁਖਤਿਆਰ ਸਿੰਘ ਕੁਲਾਰ ਚੇਅਰਮੈਨ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ, ਜ਼ਿਲ੍ਹਾ ਲੁਧਿਆਣਾ ਦਿਹਾਤੀ ਪ੍ਰਧਾਨ ਅਮਰਜੀਤ ਸਿੰਘ ਉੱਪਲ, ਹਰਭਜਨ ਸਿੰਘ ਸਿੱਧੂ, ਗੁਰਮੀਤ ਸਿੰਘ ਸਿੱਧੂ ਜ਼ਿਲ੍ਹਾ ਮੀਤ ਪ੍ਰਧਾਨ, ਕੰਵਰਜੀਤ ਸਿੰਘ ਰਿੰਪੀ ਪੰਚ, ਮਾ. ਹਰਭਜਨ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਤਜਿੰਦਰ ਸਿੰਘ ਝੱਜ, ਦਰਸ਼ਨ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ ਸਿੱਧੂ ਆਦਿ ਸਮੇਤ ਸੰਗਠਨ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਨੇ ਹਲਕੇ ’ਚ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ-ਰਮੇਸ਼ ਜੈਨ, ਪਰਮਿੰਦਰ ਰੱਤੋਵਾਲ ਅਗਲੀ ਖ਼ਬਰ ਅੱਖਾਂ ਦੀਆਂ ਸਮੱਸਿਆਵਾਂ ਦਾ ਇਲਾਜ ਟਾਲਣਾ ਹੋ ਸਕਦੈ ਖਤਰਨਾਕ -ਡਾ. ਪਰਮਜੀਤ ਲਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।